19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਕੈਨੇਡਾ ਵਿਖੇ ਹੋਣ ਜਾ ਰਹੇ ਜੀ-7 ਮੁਲਕਾਂ ਦੇ ਸੰਮੇਲਨ 'ਚ ਪ੍ਰਧਾਨ ਮੰਤਰੀ ਮੋਦੀ ਨੂੰ ਨਹੀਂ ਮਿਲਿਆ ਸੱਦਾ- ਕੰਵਰਪਾਲ ਸਿੰਘ

Ad Position 21
No active advertisement
ਅਜੀਤ ਡੈਸਕ 04-06-2025
ਅੰਮਿ੍ਤਸਰ, 3 ਜੂਨ (ਜਸਵੰਤ ਸਿੰਘ ਜੱਸ)-ਦਲ ਖ਼ਾਲਸਾ ਦੇ ਸਕੱਤਰ ਜਨਰਲ ਕੰਵਰਪਾਲ ਸਿੰਘ ਨੇ ਕਿਹਾ ਕਿ ਭਾਰਤੀ ਖੁਫ਼ੀਆ ਏਜੰਸੀਆਂ ਵਲੋਂ ਭਾਈ ਹਰਦੀਪ ਸਿੰਘ ਨਿੱਝਰ ਦੇ ਕਥਿੱਤ ਤੌਰ 'ਤੇ ਕਤਲ ਦੇ ਦੋਸ਼ਾਂ ਤੋ ਬਾਅਦ ਕੈਨੇਡਾ ਤੇ ਭਾਰਤ ਵਿਚਾਲੇ ਬਣੇ ਤਣਾਅ ਪੂਰਨ ਸਬੰਧਾਂ ਦੇ ਚਲਦਿਆਂ ਕੈਨੇਡਾ ਵਿਖੇ ਹੋਣ ਜਾ ਰਹੇ ਜੀ-7 ਮੁਲਕਾਂ ਦੇ ਸੰਮੇਲਨ 'ਚ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਸੱਦਾ ਨਹੀਂ ਭੇਜਿਆ ਗਿਆ | ਇੱਥੇ ਗੱਲਬਾਤ ਕਰਦਿਆਂ ਕੰਵਰਪਾਲ ਸਿੰੰਘ ਨੇ ਕਿਹਾ ਕਿ ਇਹ ਸਿੱਖ ਡਾਇਸਪੋਰਾ ਦੀ ਕੂਟਨੀਤਕ ਸਫਲਤਾ ਹੈ | ਉਨ੍ਹਾਂ ਕਿਹਾ ਕਿ ਸਿੱਖ ਅਵਾਮ ਭਾਵੇਂ ਭਾਈ ਨਿੱਝਰ ਦੇ ਮਾਮਲੇ ਵਿਚ ਅਵੇਸਲੀ ਨਜ਼ਰ ਆ ਰਹੀ ਹੈ, ਪਰ ਸਰਕਾਰ ਦੇ ਬਦਲਣ ਦੇ ਬਾਵਜੂਦ ਕੈਨੇਡਾ ਨੇ ਉਸ ਦੀ ਪ੍ਰਭੂਸੱਤਾ ਦੀ ਕੀਤੀ ਉਲੰਘਣਾ ਅਤੇ ਕੈਨੇਡੀਅਨ ਨਾਗਰਿਕ ਦੀ ਹੱਤਿਆ ਲਈ ਭਾਰਤ ਨੂੰ ਮੁਆਫ਼ ਨਹੀਂ ਕੀਤਾ | ਘੱਲੂਘਾਰਾ ਸਾਕੇ ਬਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਸਿੱਖ ਧਰਮ ਉਤੇ ਹੋਏ ਭਾਰਤੀ ਫੌਜੀ ਹਮਲੇ ਨੂੰ ਭੁਲਾਇਆ ਨਹੀਂ ਜਾ ਸਕਦਾ |
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਧਾਮੀ ਵਲੋਂ ਭਾਈ ਜਗਤਾਰ ਸਿੰਘ ਰਾਗੀ ਦੇ ਭਣੇਵੇਂ ਦੀ ਹੋਈ ਮੌਤ 'ਤੇ ਦੁੱਖ ਪ੍ਰਗਟ ਅਗਲੀ ਖ਼ਬਰ ਸੁਲਤਾਨਵਿੰਡ ਕੋਟ ਮਿੱਤ ਸਿੰਘ ਵਿਖੇ ਵਿਅਕਤੀ ਵਲੋਂ ਖੁਦਕੁਸ਼ੀ
Ad Position 24