ਅੰਮਿ੍ਤਸਰ, 3 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਸਪਰਿੰਗ ਡੇਲ ਸੀਨੀਅਰ ਸਕੂਲ ਦੇ ਵਿੱਦਿਆਰਥੀ ਫਰੈਂਚ ਭਾਸ਼ਾ ਕੁਸ਼ਲਤਾ ਪ੍ਰੀਖਿਆ 'ਚ ਕਾਮਯਾਬ ਰਹੇ | ਇਸ ਮੌਕੇ ਜਾਣਕਾਰੀ ਦੇਂਦਿਆਂ ਸਪਰਿੰਗ ਡੇਲ ਐਜੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਸਾਹਿਲਜੀਤ ਸਿੰਘ ਸੰਧੂ ਨੇ ਦੱਸਿਆ ਕਿ ਸਕੂਲ ਦੇ ਵਿਦੇਸ਼ੀ ਭਾਸ਼ਾ ਵਿਭਾਗ ਨੇ ਇਹ ਪ੍ਰੀਖਿਆ ਫਰੈਂਚ ਸਿੱਖਿਆ ਮੰਤਰਾਲਾ ਵਲੋਂ ਅਧਿਕਾਰਤ ਅਲਾਇੰਸ-ਫਰੈਂਸੇਜ਼ ਇੰਸਟੀਟਿਊਟ' ਜੋਕਿ ਦੁਨੀਆਂ ਭਰ ਵਿਚ ਇਸ ਪ੍ਰੀਖਿਆ ਨੂੰ ਅਯੋਜਿਤ ਕਰਾਉਂਦਾ ਹੈ, ਦੇ ਪ੍ਰਤਿਨਿਧੀਆਂ ਦੀ ਦੇਖ-ਰੇਖ ਵਿਚ ਚੰਡੀਗੜ੍ਹ ਵਿਖੇ ਅਯੋਜਤ ਕੀਤੀ ਸੀ | ਸੰਧੂ ਨੇ ਜਾਣਕਾਰੀ ਦਿੱਤੀ ਕਿ ਇਨ੍ਹਾਂ ਸਪਰਿੰਗ ਡੇਲ ਵਿਦਿਆਰਥੀਆਂ ਨੇ 'ਡੈਲਫ ਏ.ਵਨ.ਜੂਨੀਅਰ' ਕਹਾਉਂਦੀ ਇਸ ਪ੍ਰੀਖਿਆ ਦਾ ਏ. ਵਨ. ਲੇਵਲ ਪਾਸ ਕਰਕੇ ਅਗਲੇਰੇ ਪੱਧਰ ਲਈ ਕੁਆਲੀਫਾਈ ਕੀਤਾ ਹੈ | ਪਿ੍ੰ: ਰਾਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਸਕੂਲ ਦਾ ਵਿਦੇਸ਼ੀ ਭਾਸ਼ਾ ਵਿਭਾਗ, ਵਿਦਿਆਰਥੀਆਂ ਨੂੰ ਜਰਮਨ, ਫਰੈਂਚ ਜਿਹੀਆਂ ਵਿਦੇਸ਼ੀ ਭਾਸ਼ਾਵਾਂ ਵਿਚ ਕੁਸ਼ਲਤਾ ਹਾਸਲ ਕਰਨ ਲਈ ਵੱਖ-ਵੱਖ ਪ੍ਰੋਗਰਾਮਾਂ ਦਾ ਵਿਕਲਪ ਦੇਂਦਾ ਹੈ ਅਤੇ ਇਸ ਨਾਲ ਉਨ੍ਹਾਂ ਨੂੰ ਅੰਤਰ-ਰਾਸ਼ਟਰੀ ਪੱਧਰ ਦੇ ਕੋਰਸਾਂ 'ਚ ਦਾਖਲੇ ਅਤੇ ਗਲੋਬਲ ਪੱਧਰ ਦੇ ਰੋਜ਼ਗਾਰ ਮੌਕਿਆਂ ਵਿਚ ਤਰਜੀਹ ਦਾ ਫਾਇਦਾ ਮਿਲਦਾ ਹੈ |