28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਆਰ. ਟੀ. ਓ. ਦਫਤਰ 'ਚ ਚਲਾਨ ਭੁਗਤਣ 'ਤੇ ਵੀ ਚੱਲ ਰਿਹਾ ਘਾਲਾ-ਮਾਲਾ

Ad Position 21
No active advertisement
ਅਜੀਤ ਡੈਸਕ 05-06-2025
• ਇਕ ਮਹਿਲਾ ਸਰਕਾਰੀ ਮੁਲਾਜ਼ਮ ਲਗਾ ਰਹੀ ਹੈ ਸਰਕਾਰੀ ਖ਼ਜ਼ਾਨੇ ਨੂੰ ਚੂਨਾ
ਅੰਮਿ੍ਤਸਰ, 4 ਜੂਨ (ਰੇਸ਼ਮ ਸਿੰਘ)-ਆਰ. ਟੀ. ਓ. ਦਫ਼ਤਰ ਕਾਫ਼ੀ ਸਮੇਂ ਤੋਂ ਚਰਚਾ 'ਚ ਰਿਹਾ ਹੈ ਅਤੇ ਇਥੇ ਕਾਫ਼ੀ ਘਾਲਾ ਮਾਲਾ ਹੋਣ ਦੀਆਂ ਖ਼ਬਰਾਂ ਵੀ ਨਸ਼ਰ ਹੋਈਆਂ ਸਨ, ਜਿਸ ਤਹਿਤ ਬੀਤੇ ਸਮੇ ਵਿਜੀਲੈਂਸ ਵਲੋਂ ਵੀ ਇਸ ਦੀ ਛਾਣਬੀਣ ਕੀਤੀ ਗਈ ਹੈ | ਇਸੇ ਤਰ੍ਹਾਂ ਸਰਕਾਰੀ ਮੁਲਾਜ਼ਮ ਖ਼ਜ਼ਾਨਾ ਨੂੰ ਚੂਨਾ ਲਗਾ ਰਹੀ ਸੀ ਇਸ ਦਾ ਆਰ.ਟੀ.ਓ. ਖੁਸ਼ਦਿਲ ਸਿੰਘ ਨੇ ਕਿਹਾ ਕਿ ਇੱਥੇ ਏਜੰਟਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਕਰਮਚਾਰੀਆਂ ਖਿਲਾਫ਼ ਵੀ ਸਖਤ ਕਾਰਵਾਈ ਕੀਤੀ ਜਾਵੇਗੀ | ਮਿਲੇ ਵੇਰਵਿਆਂ ਅਨੁਸਾਰ ਇਕ ਔਰਤ ਕਰਮਚਾਰੀ ਜਿਸਦੀ ਡਿਊਟੀ ਚਲਾਨ ਭੁਗਤਣ ਦੀਆਂ ਰਸੀਦਾਂ ਕੱਟਣ ਦੀ ਸੀ ਵਲੋਂ ਕਥਿਤ ਤੌਰ 'ਤੇ ਏਜੰਟਾਂ ਦੀ ਮਿਲੀਭੁਗਤ ਨਾਲ ਕੇਵਲ ਇਕ ਹਜ਼ਾਰ ਰੁਪਏ ਜ਼ੁਰਮਾਨਾ ਹੀ ਪਾਉਂਦੀ ਸੀ ਜਦੋਂ ਕਿ ਬਾਕੀ ਮਾਮਲਿਆਂ 'ਚ ਛੇ ਹਜ਼ਾਰ ਦੀ ਰਸੀਦ ਕੱਟੀ ਜਾਂਦੀ ਸੀ, ਇਸ ਤਰ੍ਹਾਂ ਚੋਰ ਮੋਰੀ ਰਾਹੀਂ ਕਾਫ਼ੀ ਭਿ੍ਸ਼ਟਾਚਾਰ ਫੈਲਿਆ ਹੋਇਆ ਸੀ | ਹੈਲਮਟ ਦੇ ਮਾਮਲੇ 'ਚ ਚਲਾਨ ਭੁਗਤਣ 'ਤੇ ਇਕ ਹਜ਼ਾਰ ਦੀ ਰਸੀਦ ਤੇ ਲਾਇਸੈਂਸ ਤਿੰਨ ਸਾਲ ਲਈ ਮੁਅੱਤਲ ਕੀਤਾ ਜਾਂਦਾ ਹੈ ਜਦੋਂ ਕਿ ਲਾਇਸੰਸ ਨਾ ਹੋਣ ਦੀ ਸੂਰਤ 'ਚ 6 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਜਾਂਦਾ ਹੈ | ਇਹ ਵੀ ਪਤਾ ਲਗਾ ਕਿ ਇਕ ਹਜ਼ਾਰ ਫ਼ੀਸ ਭਰ ਕੇ ਲਾਇਸੰਸ ਵੀ ਮੁਅਤਲ ਨਹੀਂ ਕੀਤਾ ਜਾਂਦਾ ਸੀ ਤੇ ਇਸ ਤਰ੍ਹਾਂ ਕਾਫ਼ੀ ਵੱਡੇ ਪੱਧਰ ਤੇ ਭਿ੍ਸ਼ਟਾਚਾਰ ਕੀਤਾ ਗਿਆ | ਇਸ ਸੰਬੰਧੀ ਜਦੋਂ ਕਿ ਕੰਵਲਪ੍ਰੀਤ ਕੌਰ ਨਾਮ ਦੀ ਉਕਤ ਸ਼ਿਕਾਇਤ ਆਰ.ਟੀ.ਓ. ਸਕੱਤਰ ਖੁਸ਼ਦਿਲ ਸਿੰਘ ਨੇ ਦੇ ਧਿਆਨ 'ਚ ਲਿਆਂਦੀ ਗਈ ਤਾਂ ਉਨ੍ਹਾਂ ਕਿਹਾ ਕਿ ਭਾਵੇਂ ਕੋਈ ਏਜੰਟ ਹੋਵੇ ਜਾਂ ਸਰਕਾਰੀ ਮੁਲਾਜ਼ਮ ਮਾਮਲੇ ਦੀ ਤਹਿ ਤੱਕ ਜਾ ਕੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਬਿਮਾਰੀਆਂ ਨੂੰ ਸੱਦਾ ਦਿੰਦੇ ਚੌਕਾਂ 'ਚ ਬਣੇ ਕੂੜੇ ਦੇ ਡੰਪ, ਨਾਜਾਇਜ਼ ਕਬਜ਼ੇ ਪਾਉਂਦੇ ਆਵਾਜਾਈ 'ਚ ਵਿਘਨ ਅਨੇਕਾਂ ਸਮ... ਅਗਲੀ ਖ਼ਬਰ ਭਾਸ਼ਾ ਵਿਭਾਗ ਵਲੋਂ ਉਰਦੂ ਆਮੋਜ਼ ਦਾ ਦਾਖ਼ਲਾ ਕੀਤਾ ਸ਼ੁਰੂ
Ad Position 24