28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਬਿਮਾਰੀਆਂ ਨੂੰ ਸੱਦਾ ਦਿੰਦੇ ਚੌਕਾਂ 'ਚ ਬਣੇ ਕੂੜੇ ਦੇ ਡੰਪ, ਨਾਜਾਇਜ਼ ਕਬਜ਼ੇ ਪਾਉਂਦੇ ਆਵਾਜਾਈ 'ਚ ਵਿਘਨ ਅਨੇਕਾਂ ਸਮੱਸਿਆਵਾਂ ਨਾਲ ਘਿਰਿਆ ਸੁਲਤਾਨਵਿੰਡ ਰੋਡ, ਵਿਕਾਸ ਦੇ ਦਾਅਵਿਆਂ ਨੂੰ ਮੂੰਹ ਚਿੜਾਉਂਦੀਆਂ ਟੁੱਟੀਆਂ ਸੜਕਾਂ

Ad Position 21
No active advertisement
ਅਜੀਤ ਡੈਸਕ 05-06-2025
ਅੰਮਿ੍ਤਸਰ, 4 ਜੂਨ (ਸੁਰਿੰਦਰਪਾਲ ਸਿੰਘ ਵਰਪਾਲ) -ਅੰਮਿ੍ਤਸਰ ਸ਼ਹਿਰ ਦੇ ਪ੍ਰਮੁੱਖ ਇਲਾਕਿਆਂ 'ਚੋਂ ਇਕ ਸੁਲਤਾਨਵਿੰਡ ਰੋਡ ਇਨ੍ਹੀ ਦਿਨੀਂ ਅਨੇਕਾਂ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ | ਭਾਵੇਂ ਕਿ ਸੱਤਾ ਧਿਰ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਦੀ ਹੋਈ ਥੱਕ ਨਹੀਂ ਰਹੀ ਹੈ, ਪਰ ਬੁਨਿਆਂਦੀ ਸਹੂਲਤਾਂ ਤੋਂ ਸੱਖਣਾ ਇਹ ਇਲਾਕਾ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਦਾ ਸਬੱਬ ਜ਼ਰੂਰ ਬਣਿਆ ਹੈ | ਸੁਲਤਾਨਵਿੰਡ ਪਿੰਡ ਤੋਂ ਸ਼ਹਿਰ ਵੱਲ ਜਾਂਦਿਆ ਨਹਿਰ ਦੇ ਕਿਨਾਰੇ ਸੜਕ 'ਤੇ ਹੀ ਕੂੜੇ ਦਾ ਡੰਪ ਬਣਿਆ ਹੋਇਆ ਹੈ, ਜੋ ਕਿ ਇਲਾਕੇ 'ਚ ਲੋਕਾਂ ਨੂੰ ਬਿਮਾਰੀਆ ਵੰਡਣ 'ਚ ਸਹਾਈ ਹੋ ਰਿਹਾ ਹੈ | ਨਿਤ ਦਿਨ ਵੱਡੇ ਪੱਧਰ 'ਤੇ ਕੂੜਾ ਸੁੱਟੇ ਜਾਣ ਕਾਰਨ ਇੱਥੇ ਬਦਬੂ ਰਹਿੰਦੀ ਹੈ, ਜਿਸ ਕਰਕੇ ਇਸ ਜਗ੍ਹਾ ਤੋਂ ਰਾਹਗੀਰਾਂ ਦਾ ਗੁਜਰਨਾ ਵੀ ਬੇਹੱਦ ਔਖਾ ਹੈ | ਕੂੜੇ ਨਾਲ ਭਰੇ ਲਿਫਾਫੇ ਸੜਕ 'ਤੇ ਸੱੁਟੇ ਜਾਣ ਕਾਰਨ 2 ਪਹੀਆ ਵਾਹਨ ਅਕਸਰ ਹੀ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ | ਅਵਾਰਾ ਪਸ਼ੂ ਵੀ ਇਥੇ ਕੂੜੇ ਦੇ ਢੇਰਾਂ 'ਤੇ ਘੁੰਮਦੇ ਹਨ ਅਤੇ ਆਵਾਜਾਈ 'ਚ ਤਾਂ ਉਹ ਵਿਘਨ ਪਾਉਂਦੇ ਹੀ ਹਨ ਨਾਲ ਹੀ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ | ਇਸ ਤੋਂ ਇਲਾਵਾ ਇਸ ਇਲਾਕੇ ਦੀਆਂ ਹੋਰਨਾਂ ਵੱਖ-ਵੱਖ ਥਾਵਾਂ 'ਤੇ ਵੀ ਕੂੜੇ ਦੇ ਢੇਰ ਸ਼ਹਿਰ ਦੀ ਸੁੰਦਰਤਾ ਨੂੰ ਵਿਗਾੜ ਰਹੇ ਹਨ | ਸੁਲਤਾਨਵਿੰਡ ਰੋਡ ਤੋਂ ਇਲਾਵਾ ਨੇੜਲੇ ਬਾਜ਼ਾਰਾਂ ਦੀਆਂ ਸੜਕਾਂ ਦੀ ਹਾਲਾਤ ਵੀ ਬੇਹੱਦ ਮਾੜੀ ਹੈ, ਜਿੱਥੇ ਵੱਡੇ-ਵੱਡੇ ਟੋਏ ਪਏ ਹੋਏ ਹਨ | ਗੰਦੇ ਨਾਲੇ ਵਾਲੇ ਚੌਕ ਦੀ ਜਿੱਥੇ ਸੜਕ ਟੁੱਟੀ ਹੋਈ ਹੈ ਨਾਲ ਹੀ ਇੱਥੇ ਕੂੜੇ ਦਾ ਢੇਰ ਵੀ ਇਸ ਚੌਕ 'ਚ ਦੇਖਣ ਨੂੰ ਮਿਲਦਾ ਹੈ | ਆਮ ਆਦਮੀ ਪਾਰਟੀ ਦੀ ਸਰਕਾਰ ਦਾ ਲਗਪਗ 3 ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਇਸ ਇਲਾਕੇ ਦੀ ਹਾਲਤ 'ਚ ਸੁਧਾਰ ਨਹੀਂ ਹੋਇਆ ਹੈ | ਵੱਡਾ ਚੌਕ ਹੋਣ ਕਰਕੇ ਇਥੇ ਅਕਸਰ ਜਾਮ ਵੀ ਲੱਗਾ ਰਹਿੰਦਾ ਹੈ, ਜਿੱਥੇ ਆਵਾਜਾਈ ਦਾ ਸੁਚਾਰੂ ਪ੍ਰਬੰਧ ਨਹੀਂ ਹੈ | ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਜੇਕਰ ਕਿਤੇ ਇਨ੍ਹਾਂ ਸੜਕਾਂ ਨੂੰ ਬਣਾ ਵੀ ਦਿੱਤਾ ਗਿਆ ਹੋਵੇ ਤਾਂ ਸੜਕ ਬਣਦਿਆਂ ਹੀ ਵੱਖ-ਵੱਖ ਕੰਪਨੀਆਂ ਵਲੋਂ ਸੜਕਾਂ 'ਚ ਪਾਇਪਾਂ/ਤਾਰਾਂ ਆਦਿ ਪਾਉਣ ਲਈ ਬਿਨਾਂ ਪ੍ਰਸ਼ਾਸਨ ਦੀ ਆਗਿਆ ਦੇ ਚੀਰ-ਫਾੜ ਸ਼ੁਰੂ ਕਰ ਦਿੱਤਾ ਜਾਂਦਾ ਹੈ, ਜਿਸ ਦੀ ਮੁਰੰਮਤ ਫਿਰ ਕਦੇ ਨਹੀਂ ਹੁੰਦੀ ਅਤੇ ਸੜਕ ਟੁੱਟਦੀ ਟੁੱਟਦੀ ਆਖਿਰ ਪੂਰੀ ਟੁੱਟ ਜਾਂਦੀ ਹੈ | ਇਸ ਤੋਂ ਇਲਾਵਾ ਇਥੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਕਰਕੇ ਜਾਮ ਦੀ ਦਿੱਕਤ ਦਾ ਵੀ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ | ਵੱਡੀ ਗਿਣਤੀ 'ਚ ਰੇਹੜੀਆਂ ਦਾ ਜਮਾਵੜਾ ਆਵਾਜਾਈ 'ਚ ਵਿਘਨ ਪਾਉਂਦਾ ਹੈ | ਇਸ ਸੰਬੰਧੀ ਸੇਰਜੰਗ ਬਹਾਦਰ ਸਿੰਘ, ਬਲਦੇਵ ਸਿੰਘ, ਅਮਰਜੀਤ ਸਿੰਘ, ਗੁਰਨਾਮ ਸਿੰਘ ਆਦਿ ਇਲਾਕਾ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਹੁਤ ਸਾਰੀਆਂ ਉਮੀਦਾਂ ਸਨ ਪਰ ਉਨ੍ਹਾਂ ਦਾ ਇਲਾਕਾ ਕੂੜੇ ਦਾ ਡੰਪ ਬਣਿਆ ਹੋਇਆ ਹੈ ਜਿਸ ਨਾਲ ਇਨੀਂ ਦਿਨੀਂ ਬਿਮਾਰੀਆਂ ਦੀ ਵੀ ਖ਼ਤਰਾ ਵੱਧ ਜਾਂਦਾ ਹੈ ਉੱਥੇ ਹੀ ਸੜਕਾਂ ਦੀ ਹਾਲਾਤ ਵੀ ਮਾੜੀ ਹੈ | ਉਨ੍ਹਾਂ ਮੰਗ ਕੀਤੀ ਕਿ ਵੱਡੀ ਅਬਾਦੀ ਵਾਲੇ ਇਸ ਇਲਾਕੇ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਅਨੇਕਾਂ ਸਮੱਸਿਆਵਾਂ ਨਾਲ ਘਿਰਿਆ ਸੁਲਤਾਨਵਿੰਡ ਰੋਡ, ਵਿਕਾਸ ਦੇ ਦਾਅਵਿਆਂ ਨੂੰ ਮੂੰਹ ਚਿੜਾਉਂਦੀਆਂ ਟੁੱਟੀਆਂ ਸੜਕਾਂ ਅਗਲੀ ਖ਼ਬਰ ਆਰ. ਟੀ. ਓ. ਦਫਤਰ 'ਚ ਚਲਾਨ ਭੁਗਤਣ 'ਤੇ ਵੀ ਚੱਲ ਰਿਹਾ ਘਾਲਾ-ਮਾਲਾ
Ad Position 24