28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਅੰਮਿ੍ਤਸਰ ਗਰੁੱਪ ਆਫ਼ ਕਾਲਜਿਜ਼ ਨੇ ਸੋਲੀਟੇਅਰ ਇਨਫੋਸਿਸ ਨਾਲ ਐੱਮ.ਓ.ਯੂ. 'ਤੇ ਕੀਤੇ ਦਸਤਖਤ

Ad Position 21
No active advertisement
ਅਜੀਤ ਡੈਸਕ 05-06-2025
ਮਾਨਾਂਵਾਲਾ, 4 ਜੂਨ (ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ ਗਰੁੱਪ ਆਫ਼ ਕਾਲਜਿਜ਼ (ਏ.ਜੀ.ਸੀ.) ਨੇ ਸੋਲੀਟੇਅਰ ਇਨਫੋਸਿਸ ਨਾਲ ਇਕ ਸਮਝੌਤਾ ਪੱਤਰ (ਐੱਮ.ਓ.ਯੂ.) 'ਤੇ ਹਸਤਾਖਰ ਕੀਤੇ ਹਨ, ਜੋ ਇਕ ਪ੍ਰਮੁੱਖ ਤਕਨਾਲੋਜੀ ਅਦਾਰਾ ਹੈ, ਜੋ ਆਪਣੀਆਂ ਨਵੀਨਤਮ ਅਤੇ ਉੱਨਤ ਸੇਵਾਵਾਂ ਲਈ ਜਾਣਿਆ ਜਾਂਦਾ ਹੈ | ਇਸ ਸਮਝੌਤੇ ਨਾਲ ਅੰਮਿ੍ਤਸਰ ਗਰੁੱਪ ਆਫ਼ ਕਾਲਜਿਜ਼ ਦੇ ਵਿਦਿਆਰਥੀਆਂ ਨੂੰ ਅਤਿ-ਆਧੁਨਿਕ ਤਕਨਾਲੋਜੀ ਬਾਰੇ ਵਧੇਰੇ ਪ੍ਰਭਾਵਸ਼ਾਲੀ ਗਿਆਨ ਪ੍ਰਾਪਤ ਹੋਵੇਗਾ ਅਤੇ ਇਸ ਸਮਝੌਤੇ ਤਹਿਤ ਵਿਸ਼ੇਸ਼ ਸਿਖਲਾਈ ਪ੍ਰੋਗਰਾਮ, ਵਰਕਸ਼ਾਪਾਂ, ਇੰਟਰਨਸ਼ਿਪਾਂ ਅਤੇ ਗਿਆਨ-ਸਾਂਝਾ ਕਰਨ ਸੈਸ਼ਨ ਸ਼ਾਮਲ ਹੋਣਗੇ | ਡਾ. ਗੌਰਵ ਤੇਜਪਾਲ, ਪਿ੍ੰਸੀਪਲ ਏਜੀਸੀ, ਨੇ ਕਿਹਾ ਇਹ ਭਾਈਵਾਲੀ ਉਦਯੋਗ ਦੇ ਮਿਆਰਾਂ ਨੂੰ ਪੂਰਾ ਕਰਨ ਵਾਲੀ ਸਿੱਖਿਆ ਪ੍ਰਦਾਨ ਕਰਨ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਅਤੇ ਸਾਡੇ ਵਿਦਿਆਰਥੀਆਂ ਨੂੰ ਗਤੀਸ਼ੀਲ ਤਕਨੀਕੀ ਸੰਸਾਰ ਲਈ ਤਿਆਰ ਕਰਦੀ ਹੈ | ਸੋਲੀਟੇਅਰ ਇਨਫੋਸਿਸ ਨਾਲ ਸਹਿਯੋਗ ਸਾਡੇ ਵਿਦਿਆਰਥੀਆਂ ਨੂੰ ਅੱਜ ਦੇ ਮੁਕਾਬਲੇ ਵਾਲੇ ਯੁੱਗ ਵਿਚ ਸਫਲ ਹੋਣ ਲਈ ਤਿਆਰ ਕਰੇਗਾ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਤੇ ਸੈਸ਼ਨ ਜੱਜ ਵਲੋਂ ਵਾਤਾਵਰਨ ਦਿਵਸ ਮੌਕੇ ਬੂਟੇ ਲਗਾਉਣ ਦਾ ਹੋਕਾ ਅਗਲੀ ਖ਼ਬਰ ਬਾਬਾ ਬੁੱਢਾ ਐਵੇਨਿਊ ਤੋਂ ਲਾਪਤਾ ਬੱਚੇ ਦੀ ਨਹਿਰ 'ਚੋਂ ਮਿਲੀ ਲਾਸ਼
Ad Position 24