28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਨਹਿਰੀ ਪਾਣੀ ਸਪਲਾਈ ਨੂੰ ਲੈ ਕੇ ਮੇਅਰ ਨੇ ਕੀਤੀ ਬੈਠਕ

Ad Position 21
No active advertisement
ਅਜੀਤ ਡੈਸਕ 05-06-2025
ਅੰਮਿ੍ਤਸਰ, 4 ਜੂਨ (ਹਰਮਿੰਦਰ ਸਿੰਘ) -ਸੱਤੇ ਦਿਨ 24 ਘੰਟੇ ਨਹਿਰੀ ਪਾਣੀ ਦੀ ਸਪਲਾਈ ਨੂੰ ਲੈ ਨਗਰ ਨਿਗਮ ਦੇ ਓ. ਐਂਡ ਐੱਮ ਵਿਭਾਗ ਤੋਂ ਬਣਾਈ ਗਈ ਅੰਮਿ੍ਤਸਰ ਅਰਬਨ ਵਾਟਰ ਐਂਡ ਵੇਸਟ ਵਾਟਰ ਮੈਨਜਮੈਂਟ ਲਿਮ: ਨਾਮਕ ਕੰਪਨੀ ਦੀ ਮੀਟਿੰਗ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਤੋਂ ਇਲਾਵਾ ਸਹਾਇਕ ਕਮਿਸ਼ਨਰ ਰਾਜਿੰਦਰ ਸ਼ਰਮਾ, ਡੀ.ਸੀ.ਐੱਫ.ਏ. ਮੰਨੂੰ ਸ਼ਰਮਾ ਸ਼ਾਮਿਲ ਹੋਏ | ਇਸ ਦੌਰਾਨ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਨੇ ਕਿਹਾ ਕਿ 24 ਘੰਟੇ ਨਹਿਰੀ ਪਾਣੀ ਸਪਲਾਈ ਜਨਵਰੀ ਮਹੀਨੇ ਤੱਕ ਲੋਕਾਂ ਦੇ ਘਰਾਂ ਤੱਕ ਪਹੁੰਚ ਜਾਵੇਗਾ | ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਓ ਐਂਡ ਐੱਮ ਵਿਭਾਗ ਵਲੋਂ ਪਾਣੀ ਸੀਵਰੇਜ਼ ਦੇ ਜੋ ਬਿੱਲ ਇਕੱਠੇ ਕੀਤੇ ਜਾ ਰਹੇ ਹਨ ਉਨ੍ਹਾਂ ਨੂੰ ਕੰਪਨੀ ਦੇ ਖਾਤੇ ਵਿਚ ਜਮਾਂ ਕਰਵਾਇਆ ਜਿਸ 'ਤੇ ਡੀ ਸੀ ਐਫ਼ ਏ ਮੰਨੂੰ ਸ਼ਰਮਾ ਨੇ ਕਿਹਾ ਕਿ ਅਜੇ ਸਾਰੇ ਮੁਲਾਜ਼ਮ ਓ ਐਂਡ ਐੱਮ ਵਿਭਾਗ ਦੇ ਅਧੀਨ ਕੰਮ ਕਰੇ ਰਹੇ ਹਨ ਜਦੋ ਇਨ੍ਹਾਂ ਮੁਲਾਜ਼ਮਾਂ ਦਾ ਤਬਾਦਲਾ ਕੰਪਨੀ ਅਧੀਨ ਕੀਤਾ ਜਾਵੇਗਾ ਤਾਂ ਪਾਣੀ ਸੀਵਰੇਜ ਦੇ ਬਿਲਾਂ ਤੋਂ ਨਿਗਮ ਨੂੰ ਹੋਣ ਵਾਲੀ ਆਮਦਨ ਕੰਪਨੀ ਦੇ ਖਾਤੇ ਦੇ ਜਮਾਂ ਕਰਵਾਈ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਸ਼ਹਿਜ਼ਾਦਾ ਨੰਦ ਕਾਲਜ ਵਿਖੇ 'ਐਲੂਮਨੀ ਮੀਟ' ਕਰਵਾਈ ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਸਿੱਖਿਆ ਕੋਰਸਾਂ ਲਈ ਦਾਖ਼ਲੇ ਸ਼ੁਰੂ
Ad Position 24