ਅੰਮਿ੍ਤਸਰ, 4 ਜੂਨ (ਗਗਨਦੀਪ ਸ਼ਰਮਾ)-ਸ਼ਹਿਜਾਦਾ ਨੰਦ ਕਾਲਜ, ਗ੍ਰੀਨ ਐਵੀਨਿਊ ਵਿਖੇ ਆਈ. ਕਿਯੂ. ਏ. ਸੀ. ਦੇ ਅੰਤਰਗਤ ਦਾ 'ਐਲੂਮਨੀ ਮੀਟ' ਕਰਵਾਈ ਗਈ | ਇਸ ਮੈਕੋ ਕਾਲਜ ਦੇ ਸਾਬਕਾ ਵਿਦਿਆਰਥੀ ਡਾ. ਸ਼ੈਲੀ ਜੱਗੀ, ਪ੍ਰੋ. ਰਮਨਦੀਪ, ਮਿਸਿਜ਼ ਰੀਤੂ, ਪ੍ਰੋ. ਯਾਚਿਕਾ, ਮਿਸਟਰ ਹਰਸ਼ਦੀਪ, ਮਿਸਟਰ ਗੁਰਿੰਦਰ, ਮਿਸ ਪ੍ਰਭਦੀਪ ਅਤੇ ਪ੍ਰੋ. ਦੇਸ਼ਦੀਪਕ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਡਾ. ਸ਼ੈਲੀ ਜੱਗੀ ਨੇ ਕਾਲਜ ਦੇ ਸੁਨਿਹਰੀ ਪਲਾਂ ਨੂੰ ਯਾਦ ਕਰਦਿਆਂ ਕਿਹਾ ਕਿ ਇਸ ਸੰਸਥਾ ਤੋਂ ਉਨ੍ਹਾਂ ਉੱਚ ਪੱਧਰੀ ਵਿੱਦਿਆ ਹੀ ਪ੍ਰਾਪਤ ਨਹੀਂ ਕੀਤੀ, ਸਗੋਂ ਇਸ ਸੰਸਥਾ ਨੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਵੀ ਨਿਖਾਰਿਆ ਹੈ | ਇਸੇ ਪ੍ਰਕਾਰ ਬਾਕੀ ਦੇ ਸਾਰੇ ਸਾਬਕਾ ਵਿਦਿਆਰਥੀਆਂ ਨੇ ਵੀ ਆਪਣੇ ਕਾਲਜ ਦੇ ਦਿਨਾਂ ਦੇ ਤਜ਼ਰਬੇ ਸਾਂਝੇ ਕੀਤੇ ਅਤੇ ਆਪਣੀ ਸਾਰੀ ਸਫਲਤਾ ਅਤੇ ਪ੍ਰਾਪਤੀਆਂ ਦਾ ਸਿਹਰਾ ਕਾਲਜ ਨੂੰ ਦਿੱਤਾ | ਪਿ੍ੰਸੀਪਲ ਡਾ. ਰੀਨਾ ਤਲਵਾੜ ਨੇ ਇਸ ਯਾਦਗਾਰੀ ਮੌਕੇ 'ਤੇ ਸਾਰਿਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ |