ਅੰਮਿ੍ਤਸਰ, 4 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਦੁਰਗਿਆਣਾ ਤੀਰਥ ਦੇ ਸ਼ਤਾਬਦੀ ਸਮਾਗਮਾਂ ਮੌਕੇ ਮੁੰਬਈ ਤੋਂ ਉੱਘੇ ਭਜਨ ਗਾਇਕ ਜਤਿਨ ਵਿਨੋਦ ਅਗਰਵਾਲ ਸ੍ਰੀ ਦੁਰਗਿਆਣਾ ਤੀਰਥ ਵਿਖੇ ਪਹੁੰਚੇ | ਇਸ ਦੌਰਾਨ ਉਨ੍ਹਾਂ ਸ੍ਰੀ ਹਰਿ ਨਾਮ ਸੰਕੀਰਤਨ ਨਾਲ ਸ਼ਰਧਾਲੂਆਂ ਨੂੰ ਜੋੜਿਆ | ਇਸ ਮੌਕੇ ਕਮੇਟੀ ਵਲੋਂ ਉਨ੍ਹਾਂ ਨੂੰ ਸੰਕੀਰਤਨ ਚੇਅਰਮੈਨ ਸਜੀਵ ਖੰਨਾ, ਸੰਯੁਕਤ ਸਕੱਤਰ ਰੋਹਿਤ ਖੰਨਾ, ਸਵਰਨ ਪਾਲ ਸ਼ਰਮਾ, ਆਦਰਸ਼ ਸ਼ਰਮਾ, ਸੁਹੇਲ ਸ਼ਰਮਾ, ਕਪਿਲ ਮਹਿਰਾ, ਨਿਤਿਨ ਬਾਗੜੀਆ, ਰੌਬਿਨ ਕੋਹਲੀ, ਕਪਿਲ ਵਿਜ ਆਦਿ ਵਲੋਂ ਸਨਮਾਨਿਤ ਵੀ ਕੀਤਾ ਗਿਆ |