28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਗ੍ਰੀਨ ਹਾਈਵੇ ਪ੍ਰੋਜੈਕਟ ਨੂੰ ਅੱਗ ਲੱਗਣ ਨਾਲ ਹਜ਼ਾਰਾਂ ਰੁੱਖ ਸੜ ਕੇ ਸੁਆਹ ਵਾਤਾਵਰਨ ਪ੍ਰੇਮੀਆਂ ਨੇ ਜਤਾਇਆ ਭਾਰੀ ਰੋਸ, ਕਾਰਵਾਈ ਦੀ ਕੀਤੀ ਮੰਗ

Ad Position 21
No active advertisement
ਅਜੀਤ ਡੈਸਕ 05-06-2025
ਵੇਰਕਾ, 4 ਜੂਨ (ਪਰਮਜੀਤ ਸਿੰਘ ਬੱਗਾ)-ਅੰਮਿ੍ਤਸਰ ਪਠਾਨਕੋਟ ਸੜਕੀ ਮਾਰਗ 'ਤੇ ਪੈਂਦੇ ਕਸਬਾ ਵੇਰਕਾ ਦੇ ਨਵੇਂ ਬਾਈਪਾਸ 'ਤੇ ਬਣਾਏ ਜਲੇਬੀਪੁਲ ਕਿਨਾਰੇ ਗ੍ਰੀਨ ਹਾਈਵੇ ਪ੍ਰੋਜੈਕਟ ਤਹਿਤ ਲਗਾਏ ਗਏ ਲਗਪਗ ਹਜ਼ਾਰਾਂ ਹਰੇ ਭਰੇ ਬੂਟੇ ਜੋ ਰੁੱਖ ਬਣ ਰਹੇ ਸਨ, ਜਿਸਨੂੰ ਕਿਸੇ ਸ਼ਰਾਰਤੀ ਅਨਸਰ ਦੁਆਰਾ ਲਗਾਈ ਅੱਗ ਨਾਲ ਸਾੜ ਕੇ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਗਏ | ਇਹ ਰੁੱਖ 3 ਸਾਲ ਪਹਿਲਾ ਕਾਰ ਸੇਵਾ ਵਾਲੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਤੋਂ ਇਲਾਵਾ ਵਣ ਵਿਭਾਗ ਦੁਆਰਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 400 ਸਾਲਾ ਜਨਮ ਸ਼ਤਾਬਦੀ ਦੇ ਸੰਬੰਧ ਦੌਰਾਨ 4 ਹਜ਼ਾਰ ਰੁੱਖ ਲਗਾਏ ਸਨ ਜੋ ਕਾਫ਼ੀ ਵੱਡੇ ਹੋ ਕੇ ਬਾਗ ਦੇ ਰੂਪ ਵਿਚ ਨਜ਼ਰ ਆਉਂਦੇ ਸਨ | ਇਨ੍ਹਾਂ ਰੁੱਖਾਂ ਨੂੰ ਕਿਸੇ ਸ਼ਰਾਰਤੀ ਅਨਸਰ ਦੁਆਰਾ ਸਵੇਰ ਵੇਲੇ ਅੱਗ ਲਗਾ ਦਿੱਤੀ ਜਿਸ ਨਾਲ ਇਹ ਅੱਗ ਪੂਰੀ ਤਰ੍ਹਾਂ ਨਾਲ ਫੈਲ ਗਈ ਜਿਸਨੇ ਸਾਰੇ ਰੁੱਖਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਤੇ ਇਹ ਰੁੱਖ ਜਿਨ੍ਹਾਂ ਦੀ ਸੰਖਿਆ ਹਜ਼ਾਰਾਂ ਦੱਸੀ ਗਈ ਹੈ ਸਾਰੇ ਅੱਗ ਦੀ ਲਪੇਟ ਵਿਚ ਆਉਣ ਨਾਲ ਨਸ਼ਟ ਹੋ ਗਏ | ਅੱਗ ਲੱਗਣ ਨਾਲ ਪੈਦਾ ਹੋਏ ਵੱਡੇ ਪੱਧਰ ਤੇ ਧੰੂਏਾ ਦੇ ਪ੍ਰਦੂਸ਼ਣ ਨਾਲ ਫਲਾਈਓਵਰ ਪੁੱਲ ਰਾਹੀਂ ਵੇਰਕਾ ਤੋਂ ਬਟਾਲਾ ਤੇ ਵੱਲਾ ਵੱਲ ਸੜਕੀ ਮਾਰਗ ਰਾਹੀਂ ਆਉਣ ਜਾਣ ਵਾਲੇ ਵਾਹਨ ਚਾਲਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ | ਅੱਗ ਲੱਗਣ ਦੌਰਾਨ ਇੱਥੇ ਲੰਘ ਰਹੇ ਵਾਤਾਵਰਣ ਪ੍ਰੇਮੀ ਸ਼ਮਸ਼ੇਰ ਸਿੰਘ ਜੇਠੂਵਾਲ, ਸੰਤ ਵਜ਼ੀਰ ਸਿੰਘ ਮੂਧਲ, ਹਰਮਨਪ੍ਰੀਤ ਸਿੰਘ ਹੁੰਦਲ, ਕੌਸਲਰ ਨਵਦੀਪ ਸਿੰਘ ਹੁੰਦਲ, ਕਾ. ਬਲਕਾਰ ਸਿੰਘ ਦੁਧਾਲਾ ਨੇ ਅੱਗ ਦੀ ਲਪੇਟ ਵਿਚ ਆ ਕੇ ਨੁਕਸਾਨੇ ਗਏ ਰੁੱਖਾਂ ਪ੍ਰਤੀ ਭਾਰੀ ਰੋਸ ਪ੍ਰਗਟ ਕਰਦਿਆਂ ਸ਼ਰਾਰਤੀ ਅਨਸਰ ਦੀ ਭਾਲ ਕਰਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ | ਇਸ ਮਾਮਲੇ 'ਚ ਵਣ ਵਿਭਾਗ ਦੇ ਗਾਰਡ ਸਤਨਾਮ ਸਿੰਘ ਨਾਲ ਰਾਬਤਾ ਕਰਨ ਤੇ ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੀ ਜਾਣਕਾਰੀ ਮਿਲਣ ਉਪਰੰਤ ਅੱਗ ਬੁਝਾਊ ਅਮਲੇ ਨੂੰ ਸੂਚਿਤ ਕੀਤਾ ਗਿਆ, ਪਰ ਵਿਭਾਗ ਦੁਆਰਾ ਕੇਵਲ ਇੱਕ ਗੱਡੀ ਹੀ ਭੇਜੀ ਗਈ ਜਿਸਦੇ ਦੇਰੀ ਨਾਲ ਪਹੁੰਚਣ ਕਾਰਣ ਇਹ ਬੂਟੇ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿਚ ਆ ਕੇ ਨਸ਼ਟ ਹੋ ਚੁੱਕੇ ਸਨ | ਗਾਰਡ ਨੇ ਕਿਹਾ ਕਿ ਵੱਡੇ ਰੁੱਖ ਨੂੰ ਪਾਣੀ ਦੀ ਮੱਦਦ ਨਾਲ ਬਚਾਉਣ ਦੇ ਯਤਨ ਕੀਤੇ ਜਾਣਗੇ ਅਤੇ ਛੋਟੇ ਬੂਟੇ ਜੋ ਬਿਲਕੁੱਲ ਖਤਮ ਹੋ ਗਏ ਹਨ ਉੱਥੇ ਨਵੇਂ ਸਿਰੇ ਤੋਂ ਦੁਬਾਰਾ ਲਗਾਏ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਰਾਜੇਵਾਲ, ਡਾ. ਨੂਰਪੁਰ, ਡਾ. ਦੀਪਤੀ ਅਤੇ ਡਾ. ਇੰਦਰਜੀਤ ਕੌਰ, ਨੇ ਸੰਬੋਧਨ ਕਰਦਿਆਂ ਭਗਤ ਪੂਰਨ ਸਿੰਘ ਵਲੋਂ ਦਿਖਾਏ ਮਾਰਗ... ਅਗਲੀ ਖ਼ਬਰ ਡੀ. ਏ. ਵੀ. ਕਾਲਜ ਵਿਖੇ ਜੈਵ ਵਿਭਿੰਨਤਾ ਦਿਵਸ 'ਤੇ ਰੈਲੀ ਕੱਢੀ
Ad Position 24