28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਰਾਜੇਵਾਲ, ਡਾ. ਨੂਰਪੁਰ, ਡਾ. ਦੀਪਤੀ ਅਤੇ ਡਾ. ਇੰਦਰਜੀਤ ਕੌਰ, ਨੇ ਸੰਬੋਧਨ ਕਰਦਿਆਂ ਭਗਤ ਪੂਰਨ ਸਿੰਘ ਵਲੋਂ ਦਿਖਾਏ ਮਾਰਗ 'ਤੇ ਚੱਲਣ ਦਾ ਸੱਦਾ ਦਿੱਤਾ ਪਿੰਗਲਵਾੜਾ ਸੰਸਥਾ ਨੇ ਭਗਤ ਪੂਰਨ ਸਿੰਘ ਦਾ ਜਨਮ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 05-06-2025
ਅੰਮਿ੍ਤਸਰ, 4 ਜੂਨ (ਹਰਮਿੰਦਰ ਸਿੰਘ)-ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਵਲੋਂ ਪਿੰਗਲਵਾੜਾ ਸੰਸਥਾ ਦੇ ਸੰਸਥਾਪਕ ਭਗਤ ਪੂਰਨ ਸਿੰਘ ਦਾ 121ਵਾਂ ਜਨਮ ਦਿਵਸ ਮੁੱਖ ਬ੍ਰਾਂਚ ਤਹਿਸੀਲਪੁਰਾ ਵਿਖੇ ਬੜੇ ਉੁਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸੰਗਤਾਂ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ, ਜਿਸ ਉਪਰੰਤ ਪਿੰਗਲਵਾੜਾ ਸੰਸਥਾ ਨਾਲ ਸੰਬੰਧਿਤ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਭਾਈ ਜਸਬੀਰ ਸਿੰਘ ਬੈਂਕ ਵਾਲਿਆਂ ਦੇ ਜਥੇ ਵਲੋਂ ਗੁਰਬਾਣੀ ਕੀਰਤਨ ਦੀ ਛਹਿਬਰ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਦੌਰਾਨ ਢਾਡੀ ਜਥੇ ਵਲੋਂ ਕਵੀਸ਼ਰੀ ਪੇਸ਼ ਕੀਤੀ ਗਈ | ਸੋਹਨ ਸਿੰਘ ਤੇ ਸੁਰਿੰਦਰ ਸਿੰਘ ਨੇ ਪਾਣੀ ਦੀ ਮਹੱਤਤਾ 'ਤੇ ਕਵਿਤਾ ਪੇਸ਼ ਕੀਤੀ | ਅਮਰਜੀਤ ਸਿੰਘ, ਗੁਰਮਤਿ ਕਾਲਜ ਨੇ ਭਗਤ ਪੂਰਨ ਸਿੰਘ ਜੀ ਦੀਆਂ ਜੀਵਨ ਸੇਧਾਂ ਤੇ ਸੰਗਤਾਂ ਨੂੰ ਚੱਲਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪਿੰਗਲਵਾੜਾ ਸੰਸਥਾ ਦੀ ਮੁਖੀ ਡਾ: ਇੰਦਰਜੀਤ ਕੌਰ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਭਗਤ ਪੂਰਨ ਸਿੰਘ ਦੇ ਜਨਮ ਦਿਹਾੜੇ ਮੌਕੇ ਸਮਾਜਿਕ ਕੁਰੀਤੀਆਂ ਵਿਰੁੱਧ ਉੱਠ ਖੜ੍ਹੇ ਹੋਣ ਅਤੇ ਅਨਿ੍ਹਆਂ ਦੇ ਖਿਲਾਫ਼ ਇਕਜੁਟ ਹੋਣ ਦਾ ਸੱਦਾ ਦਿੱਤਾ | ਇਸ ਮੌਕੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਭਗਤ ਪੂਰਨ ਸਿੰਘ ਅਸਲ 'ਚ ਬਹੁਤ ਵੱਡੀ ਸੰਸਥਾ ਸੀ ਅਤੇ ਅਜਿਹੀਆਂ ਸੱਚੀਆਂ-ਸੁੱਚੀਆਂ ਰੂਹਾਂ ਦਾ ਦੁਨੀਆਂ 'ਤੇ ਆਉਣਾ ਹੀ ਮਨੁੱਖਤਾ ਨੂੰ ਸੇਧ ਦੇਣਾ ਮਕਸਦ ਹੁੰਦਾ ਹੈ | ਡਾ: ਗੁਰਚਰਨ ਸਿੰਘ ਨੂਰਪੁਰ ਨੇ ਪਿੰਗਲਵਾੜਾ ਸੰਸਥਾ ਵਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਾਲਾਘਾ ਕਰਦੇ ਕਿਹਾ ਪਿੰਗਲਵਾੜਾ ਦਾ ਕੋਈ ਸਾਨੀਂ ਨਹੀਂ ਹੈ | ਇਸ ਮੌਕੇ ਆਈਆਂ ਹੋਈਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਡਾ. ਸੁੰਦਰ ਸ਼ਿਆਮ ਦੀਪਤੀ ਨੇ ਕਿਹਾ ਕਿ ਭਗਤ ਪੂਰਨ ਸਿੰਘ ਵਰਗੇ ਸਮਾਜ ਸੇਵੀਆਂ ਦੀ ਅੱਜ ਫੇਰ ਸਮਾਜ ਨੂੰ ਲੋੜ ਹੈ | ਇਸ ਦੌਰਾਨ ਡਾ: ਇੰਦਰਜੀਤ ਕੌਰ ਵਲੋਂ ਲਿਖੀ ਪੁਸਤਕ 'ਅਸੀਂ ਕਿਉਂ ਪ੍ਰਦੇਸੀ ਹੋਈਏ' ਤੇ ਵਾਤਾਵਰਨ ਮਸਲਿਆਂ ਤੇ ਡੂੰਘੀ ਸੋਝੀ ਰੱਖਣ ਵਾਲੇ ਲੇਖਕ ਵਿਜੈ ਬੰਬੇਲੀ ਦੇ ਲੇਖਾਂ ਦੀ ਪੁਸਤਕ 'ਭਲਕ ਤੱਕ ਦੇਰ ਹੋ ਜਾਏਗੀ' ਰੀਲੀਜ਼ ਕੀਤੀਆਂ ਗਈਆਂ | ਇਸ ਮੌਕੇ ਮੁਖਤਾਰ ਸਿੰਘ ਗੁਰਾਇਆ ਆਨਰੇਰੀ ਸਕੱੱਤਰ, ਰਾਜਬੀਰ ਸਿੰਘ ਮੈਂਬਰ, ਹਰਜੀਤ ਸਿੰਘ ਅਰੋੜਾ, ਬੀਬੀ ਪ੍ਰੀਤਇੰਦਰ ਕੌਰ, ਯੋਗੇਸ਼ ਸੂਰੀ, ਰਜਿੰਦਰਪਾਲ ਸਿੰਘ, ਕਰਨਲ ਦਰਸ਼ਨ ਸਿੰਘ ਬਾਵਾ, ਪਰਮਿੰਦਰਜੀਤ ਸਿੰਘ ਭੱਟੀ, ਬੀਬੀ ਸੁਰਿੰਦਰ ਕੌਰ ਭੱਟੀ, ਰਜਿੰਦਰਪਾਲ ਸਿੰਘ, ਤਿਲਕ ਰਾਜ, ਹਰਪਾਲ ਸਿੰਘ ਸੰਧੂ, ਗੁਰਨਾਇਬ ਸਿੰਘ, ਨਰਿੰਦਰਪਾਲ ਸਿੰਘ ਸੋਹਲ, ਤਜਿੰਦਰਭਾਨ ਸਿੰਘ ਬੇਦੀ, ਗੁਲਸ਼ਨ ਰੰਜਨ, ਹਰਤੇਜਪਾਲ ਕੌਰ, ਪਵਨ ਸ਼ਰਮਾ, ਰਾਜਵਿੰਦਰ ਕੌਰ, ਗੁਰਚਰਨ ਸਿੰਘ ਨੂਰਪੁਰ, ਪ੍ਰੋ: (ਡਾ.) ਕੁਲਦੀਪ ਸਿੰਘ, ਡਾ: ਪ੍ਰਭਜੀਤ ਕੌਰ, ਵਿਜੈ ਬੰਬੇਲੀ, ਮੇਜਰ ਸਿੰਘ ਮਸਾਣੀਆਂ ਸੰਗਰੂਰ ਆਦਿ ਤੋਂ ਇਲਾਵਾ ਪਿ੍ੰ. ਨਰੇਸ਼ ਕਾਲੀਆ, ਪਿ੍ੰ. ਅਨੀਤਾ ਬੱਤਰਾ, ਪਿ੍ੰ: ਦਲਜੀਤ ਕੌਰ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਗਲਵਾੜਾ ਸੰਸਥਾ ਨੇ ਭਗਤ ਪੂਰਨ ਸਿੰਘ ਦਾ ਜਨਮ ਦਿਵਸ ਮਨਾਇਆ ਅਗਲੀ ਖ਼ਬਰ ਗ੍ਰੀਨ ਹਾਈਵੇ ਪ੍ਰੋਜੈਕਟ ਨੂੰ ਅੱਗ ਲੱਗਣ ਨਾਲ ਹਜ਼ਾਰਾਂ ਰੁੱਖ ਸੜ ਕੇ ਸੁਆਹ ਵਾਤਾਵਰਨ ਪ੍ਰੇਮੀਆਂ ਨੇ ਜਤਾਇਆ ਭਾਰੀ ਰੋਸ,...
Ad Position 24