17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਪਾਕਿ ਨੇ ਸਾਊਦੀ ਅਰਬ 'ਚ ਭੀਖ ਮੰਗਣ ਜਾਣ ਵਾਲੇ 4300 ਨਾਗਰਿਕਾਂ ਨੂੰ 'ਨੋ ਫਲਾਈ' ਸੂਚੀ 'ਚ ਪਾਇਆ

Ad Position 21
No active advertisement
ਅਜੀਤ ਡੈਸਕ 31-08-2025
ਅੰਮਿ੍ਤਸਰ, 30 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਗ੍ਰਹਿ ਮੰਤਰੀ ਸਈਦ ਮੋਹਸਿਨ ਰਜ਼ਾ ਨਕਵੀ ਨੇ ਸਾਊਦੀ ਅਰਬ 'ਚ ਭੀਖ ਮੰਗਣ ਲਈ ਸੈਂਕੜਿਆਂ ਦੀ ਗਿਣਤੀ 'ਚ ਜਾਣ ਵਾਲੇ ਪਾਕਿਸਤਾਨੀ ਭਿਖਾਰੀਆਂ ਪ੍ਰਤੀ ਕੋਈ ਨਰਮੀ ਨਹੀਂ ਵਰਤਣ ਦਾ ਪ੍ਰਣ ਲਿਆ ਹੈ | ਪ੍ਰਾਪਤ ਵੇਰਵਿਆਂ ਅਨੁਸਾਰ ਅੱਜ ਨਕਵੀ ਨੇ ਪਾਕਿ 'ਚ ਸਾਊਦੀ ਰਾਜਦੂਤ ਨਵਾਫ ਬਿਨ ਸਈਦ ਅਹਿਮਦ ਅਲ-ਮਲਕੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਹ ਭਰੋਸਾ ਦਿਵਾਇਆ | ਦੱਸਿਆ ਜਾ ਰਿਹਾ ਹੈ ਕਿ ਸਾਊਦੀ ਅਰਬ ਸਮੇਤ ਕਈ ਦੇਸ਼ਾਂ ਦੀਆਂ ਚਿਤਾਵਨੀਆਂ ਤੋਂ ਬਾਅਦ ਪਾਕਿ ਨੇ 4300 ਭਿਖਾਰੀਆਂ ਨੂੰ 'ਨੋ ਫਲਾਈ ਲਿਸਟ' ਵਿਚ ਪਾ ਦਿੱਤਾ ਹੈ | ਦਰਅਸਲ, ਹਾਲ ਹੀ 'ਚ ਕਈ ਦੇਸ਼ਾਂ ਨੇ ਪਾਕਿ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਭਿਖਾਰੀਆਂ ਨੂੰ ਭੇਜਣਾ ਬੰਦ ਨਾ ਕੀਤਾ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਸਾਊਦੀ ਹੱਜ ਮੰਤਰਾਲੇ ਨੇ ਵੀ ਪਾਕਿ ਦੇ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਨੂੰ ਇਹੀ ਚਿਤਾਵਨੀ ਦਿੱਤੀ ਸੀ |
Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ 'ਚ ਪੰਜਾਬੀਆਂ ਦਾ ਹਮਦਰਦ ਬਣਿਆ 'ਟਰੈਕਟਰ' ਅਗਲੀ ਖ਼ਬਰ ਜਥੇਦਾਰ ਗੜਗੱਜ ਵਲੋਂ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਨੂੰ 1 ਸਤੰਬਰ ਨੂੰ ਪੇਸ਼ ਹੋਣ ਦਾ ਆਦੇਸ਼
Ad Position 24