17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਕਠੂਆ-ਮਾਧੋਪੁਰ ਰੇਲ ਮਾਰਗ 'ਤੇ 51 ਰੇਲ ਗੱਡੀਆਂ ਰੱਦ

Ad Position 21
No active advertisement
ਅਜੀਤ ਡੈਸਕ 31-08-2025
ਅੰਮਿ੍ਤਸਰ, 30 ਅਗਸਤ (ਗਗਨਦੀਪ ਸ਼ਰਮਾ)-ਕਠੂਆ-ਮਾਧੋਪੁਰ ਰੇਲ ਮਾਰਗ ਨਿਰੰਤਰ ਪ੍ਰਭਾਵਿਤ ਚੱਲ ਰਿਹਾ ਹੈ, ਜਿਸ ਦੇ ਚਲਦਿਆਂ ਅੱਜ ਵੀ ਵੱਖ-ਵੱਖ ਰੂਟਾਂ ਦੀਆਂ ਕੁੱਲ 51 ਰੇਲ ਗੱਡੀਆਂ ਰੱਦ ਰਹੀਆਂ, 1 ਦੀ ਯਾਤਰਾ ਨਿਰਧਾਰਿਤ ਸਟੇਸ਼ਨ ਤੋਂ ਪਹਿਲਾਂ ਸਮਾਪਤ ਕਰਨੀ ਪਈ, ਜਦੋਂਕਿ 2 ਗੱਡੀਆਂ ਹੋਰਨਾਂ ਸਟੇਸ਼ਨ ਤੋਂ ਰਵਾਨਾ ਕੀਤੀਆਂ ਗਈਆਂ | ਜਾਣਕਾਰੀ ਦੇ ਅਨੁਸਾਰ ਅੱਜ ਰੇਲ ਗੱਡੀ (26405/06) ਅੰਮਿ੍ਤਸਰ-ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵੰਦੇ ਭਾਰਤ ਐਕਸਪ੍ਰੈੱਸ, ਭਗਤ ਕੀ ਕੋਠੀ ਤੋਂ ਚੱਲਕੇ ਅੰਮਿ੍ਤਸਰ ਦੇ ਰਸਤੇ ਜੰਮੂ ਤਵੀ ਜਾਣ ਵਾਲੀ (14804/03) ਭਗਤ ਕੀ ਕੋਠੀ ਐਕਸਪ੍ਰੈੱਸ, ਜੰਮੂ ਤਵੀ ਤੋਂ ਚੱਲਕੇ ਅੰਮਿ੍ਤਸਰ ਦੇ ਰਸਤੇ ਸੰਬਲਪੁਰ ਜਾਂਦੀ (18310/09) ਸੰਬਲਪੁਰ ਐਕਸਪ੍ਰੈੱਸ, ਟਾਟਾਨਗਰ ਤੋਂ ਚੱਲਕੇ ਅੰਮਿ੍ਤਸਰ ਦੇ ਰਸਤੇ ਜੰਮੂ ਤਵੀ ਜਾਂਦੀ (18101/02) ਸੰਬਲਪੁਰ ਐਕਸਪ੍ਰੈੱਸ ਤੋਂ ਇਲਾਵਾ ਹੋਰ ਵੱਖ-ਵੱਖ ਰੂਟਾਂ ਦੀਆਂ ਜੰਮੂ ਤਵੀ ਲਈ ਚਲਦੀਆਂ ਰੇਲ ਗੱਡੀਆਂ ਰੱਦ ਰਹੀਆਂ |

Ad Position 22
No active advertisement
ਪਿਛਲੀ ਖ਼ਬਰ ਅਫ਼ਗਾਨਿਸਤਾਨ ਨੇ ਸਰਹੱਦ ਪਾਰ ਹਮਲਿਆਂ ਨੂੰ ਲੈ ਕੇ ਪਾਕਿਸਤਾਨੀ ਰਾਜਦੂਤ ਨੂੰ ਕੀਤਾ ਤਲਬ ਅਗਲੀ ਖ਼ਬਰ ਹੜ੍ਹਾਂ 'ਚ ਪੰਜਾਬੀਆਂ ਦਾ ਹਮਦਰਦ ਬਣਿਆ 'ਟਰੈਕਟਰ'
Ad Position 24