22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਵੱਖ-ਵੱਖ ਸੰਸਥਾਵਾਂ ਨੇ ਹੜ੍ਹ ਪੀੜਤਾਂ ਵਾਸਤੇ ਭੇਜੀਆਂ ਰਸਦਾਂ <br/>

Ad Position 21
No active advertisement
ਅਜੀਤ ਡੈਸਕ 02-09-2025
ਅੰਮਿ੍ਤਸਰ, 1 ਸਤੰਬਰ (ਜਸਵੰਤ ਸਿੰਘ ਜੱਸ)-ਰੋਟਰੀ ਕਲੱਬ ਅੰਮਿ੍ਤਸਰ ਸਿਵਲ ਲਾਈਨਜ਼, ਫੋਕਲੋਰ ਰਿਸਰਚ ਅਕੈਡਮੀ ਤੇ ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਅੱਜ ਸਾਂਝੇ ਤੌਰ 'ਤੇ ਅੰਮਿ੍ਤਸਰ ਜ਼ਿਲੇ੍ਹ ਦੇ ਹੜ੍ਹ ਪੀੜਤ ਲੋਕਾਂ ਵਾਸਤੇ ਘਰੇਲੂ ਸਮਾਨ ਦੀਆਂ ਦੋ ਗੱਡੀਆਂ ਭੇਜੀਆਂ ਗਈਆਂ | ਵੱਖ-ਵੱਖ ਸੰਸਥਾਵਾਂ ਦੇ ਮੁਖੀਆਂ ਸ੍ਰੀ ਰਮੇਸ਼ ਯਾਦਵ, ਮਨਜੀਤ ਸਿੰਘ ਧਾਲੀਵਾਲ, ਹਰਜੀਤ ਸਿੰਘ ਸਰਕਾਰੀਆ, ਧਰਵਿੰਦਰ ਸਿੰਘ, ਡਾ. ਨਿਧੀ ਸਦਵਾਨੀ, ਰਜੇਸ਼ ਯਾਦਵ, ਜੁਗਰਾਜ ਸਿੰਘ ਅਜਨਾਲਾ, ਕਮਲ ਗਿੱਲ, ਪਰਵੀਨ ਗਿੱਲ, ਗੋਬਿੰਦ ਕੁਮਾਰ, ਚਰਨਜੀਤ ਸਿੰਘ ਭਲਾ ਪਿੰਡ, ਗੁਰਪ੍ਰੀਤ ਸਿੰਘ ਕੁਪੱਤਗੜ, ਲਵਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ ਹੜ ਪੀੜ੍ਹਤ ਲੋਕਾਂ ਵਾਸਤੇ ਆਲੂ, ਪਿਆਜ, ਸੁੱਕਾ ਦੁੱਧ, ਪਾਣੀ ਦੀਆਂ ਪੇਟੀਆਂ, ਬਰੈਡ, ਰਸ ਅਤੇ ਬਿਸਕੁਟ ਚਮਿਆਰੀ ਵਿਖੇ ਬਣਾਏ ਰਾਹਤ ਕੇਂਦਰ ਵਿਖੇ ਭੇਜੇ ਗਏ ਹਨ | ਸ੍ਰੀ ਯਾਦਵ ਨੇ ਦੱਸਿਆ ਕਿ ਹੜ੍ਹਾਂ ਨੇ ਸਰਹੱਦੀ ਖੇਤਰ ਦੇ ਲੋਕਾਂ ਦਾ ਭਾਰੀ ਨੁਕਸਾਨ ਕੀਤਾ ਹੈ | ਸਮਾਜ ਸੇਵੀ ਸੰਸਥਾਵਾਂ ਉਨ੍ਹਾਂ ਦੀ ਸਹਾਇਤ ਲਈ ਦਿਨ ਰਾਤ ਯਤਨਸ਼ੀਲ ਹਨ, ਪਰ ਸਰਕਾਰਾਂ ਦੇ ਬਹੁਤੇ ਨੁਮਾਇੰਦੇ ਫੋਟੋਆਂ ਖਿਚਵਾਉਣ ਤੱਕ ਹੀ ਸੀਮਤ ਹਨ |

Ad Position 22
No active advertisement
ਪਿਛਲੀ ਖ਼ਬਰ ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਵਲੋਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੀ ਖੇਪ ਰਵਾਨਾ <br/> ਅਗਲੀ ਖ਼ਬਰ ਅਮਨਦੀਪ ਹਸਪਤਾਲ ਸਮੂਹ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਮੁਫ਼ਤ ਸਿਹਤ ਸੇਵਾਵਾਂ ਜਾਰੀ <br/>
Ad Position 24