23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਹੜ੍ਹ ਨਾਲ ਨੁਕਸਾਨੀ ਸਰਹੱਦੀ ਕੰਡਿਆਲੀ ਤਾਰ ਦੀਆਂ ਵੀਡੀਓਜ਼ ਹੋ ਰਹੀਆਂ ਵਾਇਰਲ <br/>

Ad Position 21
No active advertisement
ਅਜੀਤ ਡੈਸਕ 02-09-2025
ਅੰਮਿ੍ਤਸਰ, 1 ਸਤੰਬਰ (ਸੁਰਿੰਦਰ ਕੋਛੜ)-ਦਰਿਆ ਰਾਵੀ ਤੇ ਸਤਲੁਜ 'ਚ ਆਏ ਹੜ੍ਹਾਂ ਨਾਲ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਪਾਕਿਸਤਾਨ ਨਾਲ ਲੱਗਦੇ ਕੁਝ ਸਰਹੱਦੀ ਖੇਤਰਾਂ 'ਚ ਸੁਰੱਖਿਆ ਲਈ ਲਗਾਈ ਕੰਡਿਆਲੀ ਤਾਰ (ਵਾੜ) ਨੁਕਸਾਨੀ ਗਈ ਹੈ | ਇਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਕੁਝ ਯੂ-ਟਿਊਬ ਚੈਨਲਾਂ ਦੁਆਰਾ ਧੜੱਲੇ ਨਾਲ ਵਾਇਰਲ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਦੀਆਂ ਅਜਿਹੀਆਂ ਕਾਰਵਾਈਆਂ ਨਾਲ ਭਾਰਤੀ ਸੁਰੱਖਿਆ ਏਜੰਸੀਆਂ ਦੀਆਂ ਮੁਸ਼ਕਿਲਾਂ 'ਚ ਵਾਧਾ ਹੋਇਆ ਹੈ | ਭਾਵੇਂ ਕਿ ਭਾਰਤੀ ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਦੇ ਜਵਾਨਾਂ ਵਲੋਂ ਸੰਬੰਧਿਤ ਖੇਤਰ ਦੇ ਵਸਨੀਕਾਂ ਦੀ ਸਹਾਇਤਾ ਨਾਲ ਨੁਕਸਾਨੀ ਗਈ ਤੇ ਦਰਿਆ ਦੇ ਪਾਣੀ 'ਚ ਵਹਿ ਗਈ ਵਾੜ ਦੀ ਮੁਰੰਮਤ ਕਰਕੇ ਮੁੜ ਸੁਰੱਖਿਆ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ, ਪਰ ਇਸ ਦੇ ਬਾਵਜੂਦ ਸਰਹੱਦ ਪਾਰ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਦੇ ਲੋਕ ਅਤੇ ਤਸਕਰ ਇਨ੍ਹਾਂ ਲੂਜ਼ ਪੁਆਇੰਟਸ ਦਾ ਲਾਹਾ ਲੈਣ ਦੀਆਂ ਕੋਸ਼ਿਸ਼ਾਂ 'ਚ ਹਨ | ਸਰਹੱਦ ਪਾਰ ਦੇ ਲਾਹੌਰ 'ਚ ਰਹਿੰਦੇ ਇਕ ਸੂਤਰ ਨੇ ਦੱਸਿਆ ਕਿ ਆਈ. ਐੱਸ. ਆਈ. ਭਾਰਤੀ ਸੋਸ਼ਲ ਮੀਡੀਆ 'ਤੇ ਵਿਖਾਏ ਜਾ ਰਹੇ ਲੂਜ਼ ਪੁਆਇੰਟਸ (ਜਿੱਥੇ-ਜਿੱਥੇ ਸੁਰੱਖਿਆ ਤਾਰ ਨੁਕਸਾਨੀ ਗਈ ਹੈ) ਦੀ ਸਥਿਤੀ (ਲੋਕੇਸ਼ਨ) ਜਾਣਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ | ਹਾਲਾਂਕਿ, ਬੀ. ਐੱਸ. ਐੱਫ. ਵਲੋਂ ਸਰਹੱਦ 'ਤੇ ਚੌਕਸੀ ਦੇ ਕੀਤੇ ਉਕਤ ਸਖ਼ਤ ਇੰਤਜ਼ਾਮ ਦੇ ਚੱਲਦਿਆਂ ਸਰਹੱਦ ਪਾਰ ਬੈਠੇ ਤਸਕਰਾਂ ਤੇ ਘੁਸਪੈਠੀਆਂ ਲਈ ਦਰਿਆਵਾਂ ਦੇ ਪਾਣੀ ਦੀ ਮਾਰਫ਼ਤ ਕਿਸੇ ਤਰ੍ਹਾਂ ਦੀ ਘੁਸਪੈਠ ਜਾਂ ਤਸਕਰੀ ਕਰਨਾ ਆਸਾਨ ਨਹੀਂ ਰਹੇਗਾ |

Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਦੇ ਹਿੰਦੂ ਮੰਤਰੀ ਕੋਹਿਸਤਾਨੀ ਹੋਏ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ <br/> ਅਗਲੀ ਖ਼ਬਰ ਖ਼ਾਲਸਾ ਕਾਲਜ ਵਿਖੇ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਸਮਰਪਿਤ ਕੌਮੀ ਖੇਡ ਦਿਵਸ ਮਨਾਇਆ <br/>
Ad Position 24