23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਪਾਕਿਸਤਾਨ ਦੇ ਹਿੰਦੂ ਮੰਤਰੀ ਕੋਹਿਸਤਾਨੀ ਹੋਏ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ <br/>

Ad Position 21
No active advertisement
ਅਜੀਤ ਡੈਸਕ 02-09-2025
ਅੰਮਿ੍ਤਸਰ, 1 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਦੀ ਤਹਿਸੀਲ ਸ਼ਕਰਗੜ੍ਹ 'ਚ ਸਥਾਪਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ 'ਚ ਬੀਤੇ ਦਿਨ ਆਏ ਭਿਆਨਕ ਹੜ੍ਹ ਤੋਂ ਬਾਅਦ ਅੱਜ ਪਾਕਿ ਦੇ ਧਾਰਮਿਕ ਮਾਮਲਿਆਂ ਅਤੇ ਅੰਤਰ-ਧਰਮ ਸਦਭਾਵਨਾ ਰਾਜ ਮੰਤਰੀ ਖੇਲ ਦਾਸ ਕੋਹਿਸਤਾਨੀ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ | ਉਨ੍ਹਾਂ ਨੇ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਵੱਖ-ਵੱਖ ਸਮਾਰਕਾਂ ਦਾ ਦੌਰਾ ਕੀਤਾ ਅਤੇ ਹੜ੍ਹ ਦੇ ਪਾਣੀ ਕਾਰਨ ਪੈਦਾ ਹੋਈ ਸਥਿਤੀ ਅਤੇ ਬਹਾਲੀ ਲਈ ਚੁੱਕੇ ਗਏ ਕਦਮਾਂ ਦਾ ਜਾਇਜ਼ਾ ਲਿਆ | ਉਨ੍ਹਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦਾ ਦੀਵਾਨ ਹਾਲ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਹੜ੍ਹ ਦੇ ਪਾਣੀ ਨਾਲ ਨੁਕਸਾਨੇ ਗਏ ਯਾਤਰੂ ਸਰਾਂਵਾਂ ਦੇ ਫ਼ਰਨੀਚਰ, ਗੈਲਰੀਆਂ, ਜੋੜਾ-ਘਰ, ਪੀ. ਐੱਮ. ਯੂ. ਦੇ ਪ੍ਰਬੰਧਕੀ ਦਫ਼ਤਰ ਸਮੇਤ ਸੇਵਾਦਾਰਾਂ, ਗ੍ਰੰਥੀ ਸਿੰਘ ਅਤੇ ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਸਟਾਫ਼ ਲਈ ਬਣਾਏ ਰਿਹਾਇਸ਼ੀ ਕਮਰਿਆਂ ਦੀ ਜਲਦੀ ਮੁਰੰਮਤ ਸ਼ੁਰੂ ਕਰਵਾਈ ਜਾਵੇਗੀ | ਉਨ੍ਹਾਂ ਨੇ ਪਾਕਿਸਤਾਨੀ ਵਿਜ਼ਟਰ ਦੇ ਦਾਖ਼ਲੇ ਲਈ ਉਸਾਰੇ ਗਏ ਟਰਮੀਨਲ-2 ਦਾ ਵੀ ਦੌਰਾ ਕੀਤਾ, ਜੋ ਕਿ ਪੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਇਸਲਾਮਾਬਾਦ ਸਥਿਤ ਭਾਰਤੀ ਸਫ਼ਾਰਤਖ਼ਾਨੇ ਨੇ ਸਤਲੁਜ ਤੇ ਚਨਾਬ 'ਚ ਤੇਜ਼ ਹੜ੍ਹਾਂ ਦੀ ਚਿਤਾਵਨੀ ਵਿਚਕਾਰ ਪਾਕਿ ਨਾਲ ਕੀਤਾ ਸੰ... ਅਗਲੀ ਖ਼ਬਰ ਹੜ੍ਹ ਨਾਲ ਨੁਕਸਾਨੀ ਸਰਹੱਦੀ ਕੰਡਿਆਲੀ ਤਾਰ ਦੀਆਂ ਵੀਡੀਓਜ਼ ਹੋ ਰਹੀਆਂ ਵਾਇਰਲ <br/>
Ad Position 24