27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪੰਜਾਬੀ ਅਧਿਐਨ ਸਕੂਲ ਦੀ ਅਗਵਾਈ ਅਧੀਨ ਇਕ ਰੋਜ਼ਾ ਸੈਮੀਨਾਰ <br/>

Ad Position 21
No active advertisement
ਅਜੀਤ ਡੈਸਕ 03-09-2025
ਅੰਮਿ੍ਤਸਰ, 2 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ 'ਵਰਸਿਟੀ ਦੇ ਉਪ ਕੁਲਪਤੀ ਡਾ. ਕਰਮਜੀਤ ਸਿੰਘ ਦੀ ਰਹਿਨੁਮਾਈ ਹੇਠ ਅਤੇ ਡਾ. ਮਨਜਿੰਦਰ ਸਿੰਘ, ਮੁੱਖੀ ਪੰਜਾਬੀ ਅਧਿਐਨ ਸਕੂਲ ਦੀ ਅਗਵਾਈ ਅਧੀਨ ਇਕ ਰੋਜ਼ਾ ਸੈਮੀਨਾਰ 'ਪ੍ਰੋਫ਼ੈਸਰ ਪਰਮਜੀਤ ਸਿੰਘ ਸਿੱਧੂ : ਸਿਮਰਤੀਆਂ ਅਤੇ ਚਿੰਤਨ' ਵਿਸ਼ੇ 'ਤੇ ਕਰਵਾਇਆ ਗਿਆ | ਸੈਮੀਨਾਰ ਦੇ ਆਰੰਭ 'ਚ ਪ੍ਰੋ. ਮਨਜਿੰਦਰ ਸਿੰਘ ਨੇ ਕਿਹਾ ਕਿ ਪ੍ਰੋ. ਪਰਮਜੀਤ ਸਿੰਘ ਸਿੱਧੂ ਦੁਆਰਾ ਪ੍ਰਦਾਨ ਕੀਤੀ ਚੇਤਨਾ ਦੇ ਉੱਤਰ-ਅਧਿਕਾਰੀ ਹੋਣ ਦੇ ਨਾਤੇ ਉਹ ਹਮੇਸ਼ਾਂ ਆਪਣੇ ਗੁਰੂਦੇਵ ਦੇ ਆਭਾਰੀ ਰਹਿਣਗੇ | ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਗੁਰਬਾਣੀ ਦਾ ਵਿਗਿਆਨਕ ਅਧਿਐਨ, ਇਸ ਸੰਬੰਧੀ ਖੋਜ-ਕਾਰਜ ਨੂੰ ਡਿਜੀਟਲ ਰੂਪ ਪ੍ਰਦਾਨ ਕਰਨਾ ਅਤੇ ਆਪਣੇ ਵਿਦਿਆਰਥੀਆਂ ਨੂੰ ਯੋਗ ਅਗਵਾਈ ਪ੍ਰਦਾਨ ਕਰਨਾ ਹੀ ਪ੍ਰੋ. ਪਰਮਜੀਤ ਸਿੰਘ ਸਿੱਧੂ ਹੁਰਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ | ਉਪਰੰਤ ਮੁੱਖ ਮਹਿਮਾਨ ਡਾ. ਹਰਜੀਤ ਸਿੰਘ ਗਿੱਲ (ਪ੍ਰੋਫੈਸਰ ਐਮੀਰੀਟਸ, ਜੇ.ਐੱਨ. ਯੂ.) ਨੇ ਕਿਹਾ ਕਿ ਪ੍ਰੋ. ਸਿੱਧੂ ਦਾ ਵਾਸਤਵਿਕ ਅਕਾਦਮਿਕ ਯੋਗਦਾਨ ਉਨ੍ਹਾਂ ਦੇ ਸੂਝਵਾਨ ਵਿਦਿਆਰਥੀ ਹਨ | ਡਾ. ਮਨਮੋਹਨ ਸਿੰਘ, ਡਾ. ਗੁਰਮੀਤ ਸਿੰਘ, ਡਾ. ਰਮਨਪ੍ਰੀਤ ਕੌਰ, ਡਾ. ਰਾਜਨਦੀਪ ਕੌਰ, ਡਾ. ਕੰਵਲਦੀਪ ਕੌਰ, ਡਾ. ਸੁਖਮਨਦੀਪ ਕੌਰ, ਡਾ. ਬਿਕਰਮ ਸਿੰਘ ਘੁੰਮਣ ਨੇ ਕਿਹਾ ਪ੍ਰੋ. ਸਿੱਧੂ ਇਕ ਅਜਿਹੀ ਬਹੁ-ਪੱਖੀ ਸ਼ਖ਼ਸੀਅਤ ਸਨ ਜੋ ਇਕੋ ਵੇਲੇ ਭਾਸ਼ਾ ਵਿਗਿਆਨੀ ਹੋਣ ਦੇ ਨਾਲ-ਨਾਲ ਵਿਦਵਾਨ ਸਾਹਿਤ-ਸ਼ਾਸਤਰੀ ਵੀ ਸਨ | ਇਸ ਮੌਕੇ ਵਿਸ਼ੇਸ਼ ਮਹਿਮਾਨ ਡਾ. ਸ਼ਾਰਦਾ ਸਿੱਧੂ (ਸੁਪਤਨੀ, ਪ੍ਰੋ. ਪਰਮਜੀਤ ਸਿੰਘ ਸਿੱਧੂ ਅਤੇ ਸਾਬਕਾ ਪ੍ਰੋਫ਼ੈਸਰ ਤੇ ਮੁਖੀ, ਹਿਊਮੈਨ ਜੈਨੇਟਿਕਸ ਵਿਭਾਗ) ਅਤੇ ਉਨ੍ਹਾਂ ਦੇ ਸਪੁੱਤਰ ਰਿਸ਼ੀਰਾਜ ਸਿੰਘ ਨੂੰ ਸਿਮਰਤੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਡਾ. ਰਾਜਵਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਅਤੇ ਮੰਚ ਸੰਚਾਲਨ ਦੀ ਭੂਮਿਕਾ ਡਾ. ਬਲਜੀਤ ਕੌਰ ਰਿਆੜ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਪ੍ਰਵੀਨ ਪੁਰੀ, ਡਾ. ਸੁਨੀਲ ਕੁਮਾਰ, ਪਿੰਕੀ, ਡਾ. ਸੁਨੈਨਾ, ਡਾ. ਜਗਜੀਤ ਕੌਰ ਜੌਲੀ, ਡਾ. ਹਰੀਸ਼ ਕੁਮਾਰ, ਡਾ. ਹਰਜੀਤ ਕੌਰ, ਡਾ. ਵਿਸ਼ਾਲ ਭਾਰਦਵਾਜ, ਡਾ. ਹਸਨ ਰੇਹਾਨ, ਡਾ. ਭਾਰਤਬੀਰ ਕੌਰ, ਡਾ. ਰਾਜਕੁਮਾਰ ਮਲਹੋਤਰਾ, ਡਾ. ਮੇਘਾ ਸਲਵਾਨ, ਡਾ. ਹਰਿੰਦਰ ਕੌਰ ਸੋਹਲ, ਡਾ. ਸਿਮਰਨਜੀਤ ਸਿੰਘ, ਡਾ. ਅਸ਼ੋਕ ਭਗਤ, ਡਾ. ਕੰਵਲਜੀਤ ਕੌਰ, ਡਾ. ਜਸਪਾਲ ਸਿੰਘ, , ਡਾ. ਕੰਵਲਜੀਤ ਕੌਰ, ਡਾ. ਹਰਿੰਦਰ ਸਿੰਘ ਤੁੜ ਅਤੇ ਡਾ. ਚੰਦਨਪ੍ਰੀਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਵਿਖੇ ਲਾਈਫ਼ ਲੌਂਗ ਲਰਨਿੰਗ ਵਰਕਸ਼ਾਪ ਸਮਾਪਤ ਅਗਲੀ ਖ਼ਬਰ ਬਾਬਾ ਸ੍ਰੀ ਚੰਦ ਮਹਾਰਾਜ ਦਾ 531ਵਾਂ ਜੈਅੰਤੀ ਸਮਾਗਮ ਮਨਾਇਆ <br/>
Ad Position 24