ਅੰਮਿ੍ਤਸਰ, 2 ਸਤੰਬਰ (ਜਸਵੰਤ ਸਿੰਘ ਜੱਸ)-ਖ਼ਾਲਸਾ ਕਾਲਜ ਵਿਖੇ ਫੈਸ਼ਨ-ਡਿਜਾਇਨਿੰਗ ਅਤੇ ਫੂਡ-ਸਾਇੰਸ ਅਤੇ ਟੈਕਨਾਲੋਜੀ ਵਿਭਾਗ ਵਲੋਂ ਲਾਈਫ਼-ਲੌਂਗ-ਲਰਨਿੰਗ ਪ੍ਰੋਗਰਾਮ ਅਧੀਨ ਸਟਿਚਿੰਗ, ਟੇਲਰਿੰਗ ਅਤੇ ਫੂਡ ਪ੍ਰੋਸੈਸਿੰਗ ਦੀ ਵਰਕਸ਼ਾਪ ਦੀ ਸਮਾਪਤੀ ਮੌਕੇ 'ਤੇ ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਵਲੋਂ ਪਿ੍ੰਸੀਪਲ ਡਾ. ਆਤਮ ਸਿੰਘ ਰੰਧਾਵਾ ਨਾਲ ਮਿਲ ਕੇ ਸਿਖਿਆਰਥੀਆਂ ਨੂੰ ਸਰਟੀਫ਼ਿਕੇਟ ਤਕਸੀਮ ਕੀਤੇ ਗਏ | ਹਫ਼ਤਾ ਭਰ ਚੱਲੀ ਇਸ ਵਰਕਸ਼ਾਪ, ਜਿਸ ਦਾ ਮਕਸਦ ਮਹਿੰਗਾਈ ਦੇ ਯੁੱਗ 'ਚ ਅÏਰਤਾਂ ਨੂੰ ਰੁਜ਼ਗਾਰ ਮੁਹੱਈਆ ਕਰਵਾ ਕੇ ਹੱਥੀ ਕਿਰਤ ਦੇ ਸਾਧਨ ਪ੍ਰਦਾਨ ਕਰਨਾ ਸੀ, ਦੌਰਾਨ ਕਟਿੰਗ, ਸਟਿਚਿੰਗ, ਟੇਲਰਿੰਗ ਤਕਨੀਕਾਂ ਦੇ ਨਾਲ-ਨਾਲ ਆਚਾਰ, ਸ਼ਰਬਤ ਚਟਨੀਆਂ ਆਦਿ ਦੀਆਂ ਕਲਾਵਾਂ ਵਿਦਿਆਰਥੀਆਂ ਨੂੰ ਮੁਫਤ ਸਿਖਾਈਆਂ ਗਈਆਂ ਤਾਂ ਜੋ ਉਹ ਰੁਜ਼ਗਾਰ ਦਾ ਸਾਧਨ ਬਣਾਉਣ 'ਚ ਕਾਮਯਾਬ ਹੋ ਸਕਣ | ਸਕਿੱਲ ਡਿਵੈਲਪਮੈਂਟ ਸੈਂਟਰ ਵਲੋਂ ਲਾਇਫ਼ ਲੌਂਗ ਲਰਨਿੰਗ ਪ੍ਰੋਗਰਾਮ ਤਹਿਤ ਕਰਵਾਈ ਇਸ ਵਰਕਸ਼ਾਪ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਖ਼ਾਲਸਾ 'ਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਵਲੋਂ ਕੀਤਾ ਗਿਆ | ਉਨ੍ਹਾਂ ਪਿ੍ੰ: ਡਾ. ਰੰਧਾਵਾ, ਡਾ. ਸਹਿਗਲ, ਡਾ. ਗੁਰਸ਼ਰਨ ਕੌਰ ਅਤੇ ਡਾ. ਜਸਮੀਤ ਕੌਰ ਦੁਆਰਾ ਕਰਵਾਈ ਗਈ ਉਕਤ ਵਰਕਸ਼ਾਪ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਆਪਣੇ ਰੁਜ਼ਗਾਰ ਦਾ ਸਾਧਨ ਬਣਾਉਣ ਲਈ ਪ੍ਰੇਰਿਤ ਕੀਤਾ | ਇਸ ਦੌਰਾਨ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਗਏ ਕੱਪੜਿਆਂ, ਸੂਟ-ਦੁਪਟੇ ਅਤੇ ਆਚਾਰ, ਸ਼ਰਬਤ ਅਤੇ ਚੱਟਨੀਆਂ ਦੀ ਪ੍ਰਦਰਸ਼ਨੀ ਵੀ ਲਗਾਈ | ਵਰਕਸ਼ਾਪ ਦੀ ਸਮਾਪਤੀ ਮੌਕੇ ਡਾ. ਮਹਿਲ ਸਿੰਘ ਨੇ ਪਿ੍ੰ: ਡਾ. ਰੰਧਾਵਾ, ਡਾ. ਜਸਮੀਤ ਕੌਰ ਨਾਲ ਮਿਲ ਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ | ਇਸ ਮੌਕੇ ਸਕਿੱਲ ਡਿਵੈਲਪਮੈਂਟ ਸੈਂਟਰ ਡਾਇਰੈਕਟਰ ਡਾ. ਅਜੇ ਸਹਿਗਲ, ਫੂਡ-ਸਾਇੰਸ ਅਤੇ ਟੈਕਨਾਲੋਜੀ ਵਿਭਾਗ ਦੇ ਮੁਖੀ ਡਾ. ਗੁਰਸ਼ਰਨ ਕੌਰ ਅਤੇ ਫੈਸ਼ਨ-ਡਿਜਾਇਨਿੰਗ ਵਿਭਾਗ ਮੁਖੀ ਡਾ. ਜਸਮੀਤ ਕੌਰ, ਡਾ. ਤਮਿੰਦਰ ਸਿੰਘ ਭਾਟੀਆ, ਡਾ. ਹਰਵਿੰਦਰ ਕੌਰ ਅਤੇ ਹੋਰ ਵਿਭਾਗਾਂ ਦੇ ਮੁਖੀ, ਅਧਿਆਪਕ ਆਦਿ ਸ਼ਾਮਿਲ ਸਨ |