27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਡਿਸਟਿ੍ਕਟ ਸ਼ਾਪਿੰਗ ਕੰਪਲੈਕਸ ਦੀ ਪਾਰਕਿੰਗ ਅਤੇ ਬੇਅੰਤ ਪਾਰਕ ਦੀ ਬਦਲੇਗੀ ਨੁਹਾਰ

Ad Position 21
No active advertisement
ਅਜੀਤ ਡੈਸਕ 03-09-2025
ਅੰਮਿ੍ਤਸਰ, 2 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਨੇ ਅੱਜ ਰਣਜੀਤ ਐਵੀਨਿਊ ਬੀ ਬਲਾਕ 'ਚ ਸਥਿਤ ਡਿਸਟਿ੍ਕਟ ਸ਼ਾਪਿੰਗ ਕਾਮਪਲੈਕਸ ਦੀ ਪਾਰਕਿੰਗ ਅਤੇ ਬੇਅੰਤ ਪਾਰਕ ਦੇ ਨਵੀਨੀਕਰਨ ਕਾਰਜਾਂ ਦਾ ਸ਼ੁੱਭ ਆਰੰਭ ਕੀਤਾ | ਇਸ ਮੌਕੇ ਰਿੰਟੂ ਨੇ ਕਿਹਾ ਕਿ ਪਾਰਕਿੰਗ ਨੂੰ ਲਗਭਗ 60 ਲੱਖ ਰੁਪਏ ਦੀ ਲਾਗਤ ਨਾਲ ਆਧੁਨਿਕ ਰੂਪ ਦਿੱਤਾ ਜਾ ਰਿਹਾ ਹੈ | ਪਾਰਕਿੰਗ ਦਾ ਪੂਰਾ ਫਰਸ਼ ਇੰਟਰਲਾਕਿੰਗ ਟਾਇਲਾਂ ਨਾਲ ਮੁੜ ਤਿਆਰ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਗੱਡੀਆਂ ਖੜ੍ਹੀਆਂ ਕਰਨ 'ਚ ਸੁਵਿਧਾ ਹੋਵੇ | ਇਸ ਦੇ ਨਾਲ ਹੀ ਫੁੱਟਪਾਥ ਦਾ ਵੀ ਨਵਾਂ ਨਿਰਮਾਣ ਕੀਤਾ ਜਾਵੇਗਾ, ਜਿਸ ਨਾਲ ਪੈਦਲ ਆਉਣ-ਜਾਣ ਵਾਲੇ ਲੋਕਾਂ ਨੂੰ ਸੁਰੱਖਿਅਤ ਤੇ ਆਸਾਨ ਰਾਹ ਮਿਲੇਗਾ | ਰਿੰਟੂ ਨੇ ਦੱਸਿਆ ਕਿ ਰਣਜੀਤ ਐਵੀਨਿਊ 'ਚ ਸਥਿਤ ਬੇਅੰਤ ਪਾਰਕ ਦਾ ਵੀ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ ਪਾਰਕ 'ਚ ਸੀ. ਸੀ. ਟੀ. ਵੀ. ਕੈਮਰੇ ਅਤੇ ਵਧੀਆ ਕਿਸਮ ਦੀਆਂ ਲਾਈਟਾਂ ਲਗਾਈਆਂ ਜਾਣਗੀਆਂ, ਜਿਸ ਨਾਲ ਸੁਰੱਖਿਆ ਤੇ ਰੌਸ਼ਨੀ ਦੋਹਾਂ 'ਚ ਸੁਧਾਰ ਹੋਵੇਗਾ |ਪਾਰਕ 'ਚ ਪੁਰਾਣੇ ਜਾਂ ਖਰਾਬ ਸਾਮਾਨ ਦੀ ਮੁਰੰਮਤ ਜਾਂ ਤਬਦੀਲੀ ਕਰਵਾ ਦਿੱਤੀ ਜਾਵੇਗੀ | ਇਸ ਪ੍ਰਾਜੈਕਟ 'ਤੇ ਲਗਭਗ 40 ਲੱਖ ਰੁਪਏ ਦਾ ਖਰਚ ਆਵੇਗਾ, ਜਿਸ ਨਾਲ ਪਾਰਕ ਦਾ ਪੂਰਾ ਰੂਪ ਨਵੀਂ ਚਮਕ ਨਾਲ ਨਿਖਰ ਕੇ ਸਾਹਮਣੇ ਆਵੇਗਾ | ਉਨ੍ਹਾਂ ਕਿਹਾ ਕਿ ਇਹ ਵਿਕਾਸ ਕਾਰਜ ਸਥਾਨਕ ਰਹਿਣ ਵਾਲਿਆਂ, ਵਪਾਰੀਆਂ ਅਤੇ ਇਥੇ ਆਉਣ ਵਾਲੇ ਹਜ਼ਾਰਾਂ ਲੋਕਾਂ ਲਈ ਬਹੁਤ ਲਾਭਕਾਰੀ ਸਾਬਤ ਹੋਣਗੇ | ਪਾਰਕਿੰਗ ਦੇ ਉੱਨਤ ਹੋਣ ਨਾਲ ਵਪਾਰਿਕ ਗਤੀਵਿਧੀਆਂ ਹੋਰ ਸੁਚੱਜੀਆਂ ਹੋਣਗੀਆਂ, ਜਦਕਿ ਬੇਅੰਤ ਪਾਰਕ ਦੇ ਸੁਧਾਰ ਨਾਲ ਨਾਗਰਿਕਾਂ ਨੂੰ ਸੁਰੱਖਿਅਤ, ਆਧੁਨਿਕ ਅਤੇ ਮਨੋਰੰਜਨ ਭਰਪੂਰ ਥਾਂ ਪ੍ਰਾਪਤ ਹੋਵੇਗੀ | ਇਸ ਮੌਕੇ ਕਮਲ ਡਾਲਮੀਆ, ਨਵਜੋਤ ਸਿੰਘ ਗਰੋਵਰ, ਰਾਜ ਪ੍ਰਤਾਪ ਸਿੰਘ ਬਾਜਵਾ, ਗੁਰਦੀਪ ਸਿੰਘ ਪਨੇਸਰ, ਰਾਹਿਲ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਵਲੋਂ ਮੁੱਖ ਮੰਤਰੀ ਦੇ ਨਾਂਅ ਹੜ੍ਹਾਂ ਦੇ ਨੁਕਸਾਨ ਸੰਬੰਧੀ ਮੰਗ ਪੱਤਰ ਅਗਲੀ ਖ਼ਬਰ 'ਆਪ' ਦੀ ਸ਼ਹਿਰੀ ਇਕਾਈ ਨੇ ਹੜ੍ਹ ਪੀੜਤਾਂ ਲਈ ਭੇਜੀ ਰਾਸ਼ਨ ਸਮੱਗਰੀ <br/>
Ad Position 24