27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਨਿਗਮ ਦੇ ਐੱਸ. ਟੀ. ਪੀ. ਪਰਮਪਾਲ ਸਿੰਘ ਅਤੇ ਸੁਪਰਡੈਂਟ ਜਸਵਿੰਦਰ ਸਿੰਘ ਹੋਏ ਸੇਵਾ ਮੁਕਤ

Ad Position 21
No active advertisement
ਅਜੀਤ ਡੈਸਕ 03-09-2025
ਅੰਮਿ੍ਤਸਰ, 2 ਸਤੰਬਰ (ਹਰਮਿੰਦਰ ਸਿੰਘ)-ਨਗਰ ਨਿਗਮ ਅੰਮਿ੍ਤਸਰ ਦੇ ਦੋ ਅਧਿਕਾਰੀ ਐੱਸ. ਟੀ. ਪੀ. ਪਰਮਪਾਲ ਸਿੰਘ ਅਤੇ ਸੁਪਰਡੈਂਟ ਜਸਵਿੰਦਰ ਸਿੰਘ ਅੱਜ ਸੇਵਾ ਮੁਕਤ ਹੋਏ, ਨੂੰ ਸੇਵਾ ਮੁਕਤੀ 'ਤੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ, ਕਮਿਸ਼ਨਰ ਵਿਕਰਮਜੀਤ ਸਿੰਘ ਸ਼ੇਰਗਿੱਲ ਦੀ ਅਗਵਾਈ ਹੇਠ ਨਿਗਮ ਦਫ਼ਤਰ ਵਿਖੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਨਿੱਘੀ ਵਿਦਾਇਗੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਸੰਬੰਧ ਵਿਚ ਨਿਗਮ ਦੇ ਮੀਟਿੰਗ ਹਾਲ 'ਚ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਨੇ ਕਿਹਾ ਕਿ ਨਿਗਮ ਦਾ ਹਰ ਮੁਲਾਜ਼ਮ ਖੁਸ਼ਕਿਸਮਤ ਹੈ ਜਿਸ ਨੂੰ ਆਪਣੀ ਡਿਊਟੀ ਦੇ ਨਾਲ ਗੁਰੂ ਨਗਰੀ ਦੀ ਸੇਵਾ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ | ਉਨ੍ਹਾਂ ਕਿਹਾ ਕਿ ਲੰਬਾ ਸਮਾਂ ਨਿਗਮ 'ਚ ਆਪਣੀਆਂ ਸੇਵਾਵਾ ਨਿਭਾਕੇ ਸੇਵਾ ਮੁਕਤ ਬੜੀ ਖੁਸ਼ੀ ਦੀ ਗੱਲ ਹੈ | ਉਨ੍ਹਾਂ ਐੱਸ. ਟੀ. ਪੀ. ਪਰਮਪਾਲ ਸਿੰਘ ਅਤੇ ਸੁਪਰਡੈਂਟ ਜਸਵਿੰਦਰ ਸਿੰਘ ਵਲੋਂ ਆਪਣੇ ਕਾਰਜਕਾਲ ਦੌਰਾਨ ਨਿਭਾਈਆਂ ਸੇਵਾਵਾ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਦੀ ਸੇਵਾ ਮੁਕਤੀ 'ਤੇ ਵਧਾਈ ਦਿੱਤੀ | ਇਸ ਦੌਰਾਨ ਕਮਿਸ਼ਨਰ ਸ਼ੇਰਗਿੱਲ ਨੇ ਵੀ ਦੋਵੇ ਅਧਿਕਾਰੀਆਂ ਨੂੰ ਸੇਵਾ ਮੁਕਤ ਹੋਣ 'ਤੇ ਵਧਾਈ ਦਿੱਤੀ | ਇਸ ਮੌਕੇ 'ਤੇ ਵੱਖ-ਵੱਖ ਵਿਭਾਗਾਂ ਦੇ ਦੋਵੇਂ ਅਧਿਕਾਰੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਮੰਚ ਦਾ ਸੰਚਾਲਨ ਮੁਲਾਜ਼ਮ ਆਗੂ ਬਾਬਾ ਸ਼ਮਸ਼ੇਰ ਸਿੰਘ ਕੋਹਰੀ ਵਲੋਂ ਕੀਤਾ ਗਿਆ | ਇਸ ਮੌਕੇ 'ਤੇ ਸੰਯੁਕਤ ਕਮਿਸ਼ਨਰ ਜੈਇੰਦਰ ਸਿੰਘ, ਸਹਾਇਕ ਕਮਿਸ਼ਨਰ ਵਿਸ਼ਾਲ ਵਿਧਾਵਨ, ਦਲਜੀਤ ਸਿੰਘ, ਐੱਸ. ਟੀ. ਪੀ. ਤੇਜਬੀਰ ਸਿੰਘ , ਐੱਮ. ਟੀ. ਪੀ. ਨਰਿੰਦਰ ਸ਼ਰਮਾ, ਐੱਮ. ਟੀ. ਪੀ. ਜਲੰਧਰ ਮਿਹਰਬਾਨ ਸਿੰਘ, ਸੁਪਰਡੈਂਟ ਧਰਮਿੰਦਰਜੀਤ ਸਿੰਘ, ਪੁਸਪਿੰਦਰ ਸਿੰਘ, ਏ. ਟੀ. ਪੀ. ਪਰਮਿੰਦਰਜੀਤ ਸਿੰਘ, ਏ. ਟੀ. ਪੀ. ਅੰਗਦ ਸਿੰਘ, ਏ. ਟੀ. ਪੀ. ਵਜ਼ੀਰ ਰਾਜ ਸਿੰਘ, ਵਿਕਾਸ ਗੌਤਮ, ਹਰਜਿੰਦਰ ਸਿੰਘ ਵਾਲੀਆ , ਸਤਿੰਦਰ ਸਿੰਘ, ਅਰੁਣ ਸਹਿਜਪਾਲ , ਸਥਾਨਕ ਨਗਰ ਨਿਗਮ ਤੋਂ ਹੋਰ ਨਗਰ ਨਿਗਮਾਂ ਤੋਂ ਕਈ ਅਧਿਕਾਰੀ ਅਤੇ ਮੁਲਾਜ਼ਮ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡਿਸਟਿ੍ਕਟ ਸ਼ਾਪਿੰਗ ਕੰਪਲੈਕਸ ਦੀ ਪਾਰਕਿੰਗ ਅਤੇ ਬੇਅੰਤ ਪਾਰਕ ਦੀ ਬਦਲੇਗੀ ਨੁਹਾਰ ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਵਲੋਂ ਮੁੱਖ ਮੰਤਰੀ ਦੇ ਨਾਂਅ ਹੜ੍ਹਾਂ ਦੇ ਨੁਕਸਾਨ ਸੰਬੰਧੀ ਮੰਗ ਪੱਤਰ
Ad Position 24