27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਖ਼ੈਬਰ ਪਖਤੂਨਖਵਾ 'ਚ ਹਮਲੇ ਦੌਰਾਨ 5 ਅੱਤਵਾਦੀਆਂ ਦੀ ਮੌਤ

Ad Position 21
No active advertisement
ਅਜੀਤ ਡੈਸਕ 03-09-2025
ਅੰਮਿ੍ਤਸਰ, 2 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਬੰਨੂ ਜ਼ਿਲ੍ਹੇ 'ਚ ਇਕ ਵੱਡਾ ਅੱਤਵਾਦੀ ਹਮਲਾ ਹੋਇਆ | ਅਧਿਕਾਰੀਆਂ ਅਨੁਸਾਰ ਇਸ ਹਮਲੇ 'ਚ ਘੱਟੋ-ਘੱਟ 5 ਅੱਤਵਾਦੀ ਮਾਰੇ ਗਏ ਹਨ, ਜਦੋਂ ਕਿ 6 ਪੁਲਿਸ ਕਰਮਚਾਰੀ ਜ਼ਖਮੀ ਹੋ ਗਏ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਕ ਆਤਮਘਾਤੀ ਹਮਲਾਵਰ ਨੇ ਵਿਸਫੋਟਕਾਂ ਨਾਲ ਭਰੀ ਕਾਰ ਫੈਡਰਲ ਕਾਂਸਟੇਬੁਲਰੀ (ਐੱਫ. ਸੀ.) ਲਾਈਨਜ਼ ਦੇ ਮੁੱਖ ਗੇਟ ਨਾਲ ਟਕਰਾ ਦਿੱਤੀ | ਇਸ ਜ਼ੋਰਦਾਰ ਧਮਾਕੇ ਤੋਂ ਬਾਅਦ 5 ਅੱਤਵਾਦੀ ਅੰਦਰ ਦਾਖਲ ਹੋ ਗਏ ਅਤੇ ਦਫ਼ਤਰ 'ਤੇ ਕਬਜ਼ਾ ਕਰ ਲਿਆ | ਸੁਰੱਖਿਆ ਬਲਾਂ ਨੇ ਤੁਰੰਤ ਜਵਾਬੀ ਕਾਰਵਾਈ ਕੀਤੀ ਅਤੇ ਇਕ ਅੱਤਵਾਦੀ ਨੂੰ ਮੌਕੇ 'ਤੇ ਹੀ ਮਾਰਿਆ ਗਿਆ | ਇਸ ਤੋਂ ਬਾਅਦ ਪੁਲਿਸ, ਅਰਧ ਸੈਨਿਕ ਬਲਾਂ ਅਤੇ ਹੋਰ ਸੁਰੱਖਿਆ ਏਜੰਸੀਆਂ ਨੇ ਇਕ ਸਾਂਝਾ ਆਪ੍ਰੇਸ਼ਨ ਸ਼ੁਰੂ ਕੀਤਾ ਅਤੇ ਮੁਕਾਬਲੇ 'ਚ 4 ਹੋਰ ਅੱਤਵਾਦੀ ਮਾਰੇ ਗਏ |
Ad Position 22
No active advertisement
ਪਿਛਲੀ ਖ਼ਬਰ ਕੂੜੇ ਦੀ ਚੁਕਾਈ ਸੰਬੰਧੀ ਲਗਾਏ ਟੈਂਡਰ ਦੇ ਖੁਲ੍ਹਣ 'ਤੇ ਤਿੰਨ ਪਾਰਟੀਆਂ ਆਈਆਂ ਸਾਹਮਣੇ-ਹਰ ਹਲਕੇ 'ਚੋਂ 20-20 ਟਰਾਲੀਆਂ ਚ... ਅਗਲੀ ਖ਼ਬਰ ਡੀ. ਏ. ਵੀ. ਨੈਸ਼ਨਲ ਸਪੋਰਟਸ ਕਲੱਸਟਰ ਲੈਵਲ ਟੂਰਨਾਮੈਂਟ 'ਚ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ
Ad Position 24