27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਕੂੜੇ ਦੀ ਚੁਕਾਈ ਸੰਬੰਧੀ ਲਗਾਏ ਟੈਂਡਰ ਦੇ ਖੁਲ੍ਹਣ 'ਤੇ ਤਿੰਨ ਪਾਰਟੀਆਂ ਆਈਆਂ ਸਾਹਮਣੇ-ਹਰ ਹਲਕੇ 'ਚੋਂ 20-20 ਟਰਾਲੀਆਂ ਚੁਕਣਗੀਆਂ ਕੂੜਾ <br/>

Ad Position 21
No active advertisement
ਅਜੀਤ ਡੈਸਕ 03-09-2025
ਅੰਮਿ੍ਤਸਰ, 2 ਸਤੰਬਰ (ਹਰਮਿੰਦਰ ਸਿੰਘ)-ਸ਼ਹਿਰ 'ਚੋਂ ਕੂੜੇ ਦੀ ਚੁਕਾਈ ਨੂੰ ਲੈ ਕੇ ਲਗਾਏ ਮੁੱਖ ਟੈਂਡਰਾਂ ਦੀ ਪ੍ਰੀਕ੍ਰਿਆ ਪੂਰੀ ਹੋਣ ਨੂੰ ਅਜੇ ਸਮਾਂ ਲੱਗ ਸਕਦਾ ਹੈ | ਇਸ ਤੋਂ ਪਹਿਲਾਂ ਬਦਲਵੇਂ ਪ੍ਰਬੰਧ ਵਜੋਂ ਨਗਰ ਨਿਗਮ ਵਲੋਂ ਹਰ ਵਿਧਾਨ ਸਭਾ ਹਲਕੇ 'ਚੋਂ ਕੂੜੇ ਦੀ ਚੁਕਾਈ ਲਈ 20-20 ਟਰੈਕਟਰ ਟਰਾਲੀਆਂ ਲਗਾਉਣ ਸੰਬੰਧੀ ਲਗਾਇਆ ਗਿਆ ਟੈਂਡਰ ਅੱਜ ਖੁੱਲ੍ਹ ਗਿਆ ਹੈ | ਇਸ ਟੈਂਡਰ ਦੀ ਮਿਆਦ ਸਿਰਫ਼ ਇਕ ਮਹੀਨੇ ਦੀ ਹੈ ਅਤੇ ਲੋੜ ਪੈਣ 'ਤੇ ਇਹ ਮਿਆਦ ਹੋਰ ਵੀ ਵਧਾਈ ਜਾ ਸਕਦੀ ਹੈ | ਮਿਲੀ ਜਾਣਕਾਰੀ ਅਨੁਸਾਰ ਪੰਜ ਵਿਧਾਨ ਸਭਾ ਹਲਕਿਆਂ 'ਚੋਂ ਕੂੜੇ ਦੀ ਚੁਕਾਈ ਲਈ ਪੰਜ ਵੱਖਰੇ-ਵੱਖਰੇ ਟੈਂਡਰ ਲਗਾਏ ਗਏ ਸਨ | ਇਨ੍ਹਾਂ ਟੈਂਡਰਾਂ ਨੂੰ ਅੱਜ ਖੋਲ੍ਹੇ ਜਾਣ ਦੌਰਾਨ ਤਿੰਨ ਪਾਰਟੀਆਂ ਸਫਲ ਹੋਈਆਂ | ਜਿਨ੍ਹਾਂ ਨੂੰ ਇਹ ਟੈਂਡਰ ਮਿਲੇ ਹਨ | ਹਰ ਹਲਕੇ ਵਿਚ 20 ਟਰਾਲੀਆਂ ਲਗਾਈਆਂ ਜਾਣਗੀਆਂ | ਇਸ ਦੇ ਨਾਲ ਹਰ ਹਲਕੇ 'ਚ ਇਨ੍ਹਾਂ ਟਰਾਲੀਆਂ ਦੇ ਪਿੱਛੇ 75 ਕਰਮਚਾਰੀ ਕੰਮ ਕਰਨਗੇ | ਇਸ ਤਰ੍ਹਾਂ 100 ਟਰਾਲੀਆਂ ਸਫ਼ਾਈ ਲਈ ਲਗਾਈਆਂ ਜਾ ਰਹੀਆਂ ਹਨ ਅਤੇ 375 ਕਰਮਚਾਰੀ ਟਰਾਲੀਆਂ ਦੇ ਕੰਮ ਕਰਨਗੇ | ਇਨ੍ਹਾਂ ਹਲਕਿਆਂ 'ਚੋਂ ਕੂੜੇ ਦੀ ਚੁਕਾਈ 'ਤੇ ਕਰੀਬ 35 ਲੱਖ ਰੁਪਏ ਖਰਚ ਹੋਣਗੇ | ਲੋੜ ਪੈਣ 'ਤੇ ਇਹ ਟੈਂਡਰ ਵੀ ਅਗੋਂ ਵਧਾਏ ਜਾ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਇੰਡਕ ਆਰਟ ਕੌਂਸਲ ਵਲੋਂ ਡਾ: ਦੇਵਿੰਦਰ ਸੈਫ਼ੀ ਦਾ ਰੂ-ਬ-ਰੂ ਸਮਾਗਮ <br/> ਅਗਲੀ ਖ਼ਬਰ ਖ਼ੈਬਰ ਪਖਤੂਨਖਵਾ 'ਚ ਹਮਲੇ ਦੌਰਾਨ 5 ਅੱਤਵਾਦੀਆਂ ਦੀ ਮੌਤ
Ad Position 24