ਅੰਮਿ੍ਤਸਰ, 2 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਅੰਮਿ੍ਤਸਰ ਦੇ ਸਰਹੱਦੀ ਇਲਾਕਿਆਂ 'ਚ ਆਏ ਤਬਾਹ ਕਰਨ ਵਾਲੇ ਵਿਨਾਸ਼ਕਾਰੀ ਹੜ੍ਹਾਂ ਦੇ ਵਿਚਕਾਰ ਡਾਇਓਸਿਸ ਆਫ ਅੰਮਿ੍ਤਸਰ, ਚਰਚ ਆਫ਼ ਨੌਰਥ ਇੰਡੀਆ (ਸੀ. ਐਨ. ਆਈ.) ਵਲੋਂ ਆਪਰੇਸ਼ਨ ਫੇਥ ਇਨ ਐਕਸ਼ਨ ਸ਼ੁਰੂ ਕੀਤਾ ਹੈ | ਡਾਇਓਸਿਸ ਦੇ ਪ੍ਰਸ਼ਾਸਕ ਰੇਵਰੇਂਡ ਅਯੂਬ ਡੈਨੀਅਲ ਅਤੇ ਅੰਮਿ੍ਤਸਰ ਡਾਇਓਸਿਸਨ ਟਰੱਸਟ ਐਸੋਸੀਏਸ਼ਨ ਦੇ ਸਕੱਤਰ ਡੈਨੀਅਲ ਬੀ ਦਾਸ ਦੀ ਅਗਵਾਈ ਵਾਲੀ ਇਕ ਟੀਮ ਅਜਨਾਲਾ ਖੇਤਰ ਦੇ ਰਮਦਾਸ, ਮਲਿਕਪੁਰ ਅਤੇ ਜੁਜੋਵਾਲ ਨੂੰ ਕਵਰ ਕਰ ਰਹੀ ਹੈ | ਵਿੱਤ ਅਧਿਕਾਰੀ ਓਮ ਪ੍ਰਕਾਸ਼, ਬਿਸ਼ਪ ਦੇ ਚੈਪਲੇਨ ਰੇਵ ਮਰਕਸ ਮਸੀਹ ਅਤੇ ਡਾਇਓਸਿਸ ਦੇ ਸੰਚਾਰ ਵਿਭਾਗ ਦੇ ਸ਼ਕਤੀ ਮਲ ਦੀ ਅਗਵਾਈ ਵਾਲੀ ਦੂਜੀ ਟੀਮ ਡੇਰਾ ਬਾਬਾ ਨਾਨਕ 'ਚ ਤਲਵੰਡੀ ਤਪਾਲਾ, ਚੱਕ ਬਾਲਾ, ਥੋਬਾ ਅਤੇ ਦਿਆਲ ਭੱਟੀ ਨੂੰ ਕਵਰ ਕਰ ਰਹੀ ਹੈ | ਵਿੱਤ ਅਧਿਕਾਰੀ ਓਮ ਪ੍ਰਕਾਸ਼ ਨੇ ਕਿਹਾ ਕਿ ਅਸੀਂ ਡੇਰਾ ਬਾਬਾ ਨਾਨਕ ਦੇ ਤਲਵੰਡੀ ਤਪਾਲਾ ਵਰਗੇ ਪਿੰਡਾਂ 'ਚ ਪਹੁੰਚ ਗਏ ਹਾਂ, ਜਿੱਥੇ ਲੋਕ ਬਿਨਾਂ ਖਾਣੇ ਜਾਂ ਡਾਕਟਰੀ ਦੇਖਭਾਲ ਦੇ ਫਸੇ ਹੋਏ ਸਨ | ਅਸੀਂ ਪੰਜਗ੍ਰਹੀ, ਨੰਗਲ ਸੋਹਲ ਅਤੇ ਰੂੜੇਵਾਲ ਦਾ ਵੀ ਦੌਰਾ ਕਰਾਂਗੇ | ਉਨ੍ਹਾਂ ਕਿਹਾ ਕਿ ਅਜਨਾਲਾ ਦੇ ਚੱਕ ਬਾਲਾ ਦਾ ਦੌਰਾ ਵੀ ਕੀਤਾ, ਜਿੱਥੇ ਪਹਿਲਾਂ ਕੋਈ ਪਹੁੰਚ ਨਹੀਂ ਸੀ | ਉਨ੍ਹਾਂ ਦੱਸਿਆ ਕਿ ਸਾਡੀਆਂ ਟੀਮਾਂ ਥੋਬਾ, ਸੂਫ਼ੀਆਂ, ਦਿਆਲ ਭੱਟੀ, ਮਲਿਕਪੁਰ, ਜੂਜੋਵਾਲ ਅਤੇ ਫਤਿਹਗੜ੍ਹ ਚੂੜੀਆਂ 'ਚ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ ਅਤੇ ਜ਼ਰੂਰੀ ਸਪਲਾਈ ਪਹੁੰਚਾਉਣ ਲਈ ਡੂੰਘੇ ਪਾਣੀਆਂ 'ਚੋਂ ਲੰਘ ਰਹੀਆਂ ਹਨ | ਉਨ੍ਹਾਂ ਕਿਹਾ ਕਿ ਡਾਇਓਸਿਸ ਨੇ ਅੰਮਿ੍ਤਸਰ ਦੇ ਦਿਤ ਮੈਮੋਰੀਅਲ ਰਿਸੋਰਸ ਸੈਂਟਰ ਅਤੇ ਅਜਨਾਲਾ ਦੇ ਬੇਰਿੰਗ ਸਕੂਲ ਵਿਖੇ ਸ਼ੈਲਟਰ ਸਥਾਪਤ ਕੀਤੇ ਹਨ ਤਾਂ ਜੋ ਲੋੜ ਪੈਣ 'ਤੇ ਹੜ੍ਹਾਂ ਕਾਰਨ ਬੇਘਰ ਹੋਏ ਲੋਕਾਂ ਨੂੰ ਸੁਰੱਖਿਅਤ ਆਸਰਾ ਦਿੱਤਾ ਜਾ ਸਕੇ | ਦ ਰਾਈਟ ਰੈਵਰੈਂਡ ਮਨੋਜ ਚਰਨ, ਬਿਸ਼ਪ, ਡਾਇਓਸਿਸ ਆਫ਼ ਅੰਮਿ੍ਤਸਰ, ਚਰਚ ਆਫ਼ ਨੌਰਥ ਇੰਡੀਆ, ਨੇ ਕਿਹਾ ਕਿ ਇਸ ਯਤਨ ਦੇ ਪਿੱਛੇ ਸਥਾਨਕ ਚਰਚਾਂ ਦੇ ਵਲੰਟੀਅਰਾਂ ਦਾ ਸਮਰਪਣ ਹੈ, ਜੋ ਹੜ੍ਹ