28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸ਼ਹੀਦ ਬਾਬਾ ਮਹਿਤਾਬ ਸਿੰਘ ਭੰਗੂ ਮੀਰਾਂਕੋਟ ਛਬੀਲ ਸੇਵਾ ਸੁਸਾਇਟੀ ਵਲੋਂ ਹੜ ਪੀੜਤਾਂ ਦੇ ਹੱਕ 'ਚ ਵੱਡਾ ਉਪਰਾਲਾ <br/>

Ad Position 21
No active advertisement
ਅਜੀਤ ਡੈਸਕ 03-09-2025
ਰਾਜਾਸਾਂਸੀ, 2 ਸਤੰਬਰ (ਹਰਦੀਪ ਸਿੰਘਖੀਵਾ)-ਪਿੰਡ ਮੀਰਾਂਕੋਟ ਵਿਖੇ ਸੁਸ਼ੋਭਿਤ ਇਤਿਹਾਸਕ ਗੁਰਦੁਆਰਾ ਮਲਾ ਸਾਹਿਬ ਮੀਰਾਂਕੋਟ ਦਾ ਸ਼ਹੀਦੀ ਜੋੜ ਮੇਲਾ 5 ਤੇ 6 ਸਤੰਬਰ ਨੂੰ ਪਿੰਡ ਦੀ ਸਮੁੱਚੀ ਸੰਗਤ, ਸਮੂਹ ਇਲਾਕਾ ਨਿਵਾਸੀਆਂ ਅਤੇ ਐੱਨ.ਆਰ.ਆਈ. ਸੰਗਤਾਂ ਦੇ ਸਾਂਝੇ ਸਹਿਯੋਗ ਨਾਲ ਮਨਾਇਆ ਜਾ ਰਿਹਾ | ਇਸ ਸੰਬੰਧੀ ਸ਼ਹੀਦ ਬਾਬਾ ਮਹਿਤਾਬ ਸਿੰਘ ਭੰਗੂ ਮੀਰਾਂਕੋਟ ਦੀ ਸੇਵਾ ਸੁਸਾਇਟੀ ਦੇ ਸਮੂਹ ਸੇਵਾਦਾਰਾਂ ਵਲੋਂ ਹੜ ਪੀੜਤਾਂ ਦੇ ਹੱਕ 'ਚ ਵੱਡਾ ਉਪਰਾਲਾ ਕਰਦਿਆਂ ਹਰ ਸਾਲ ਧਾਰਮਿਕ ਜੋੜ ਮੇਲੇ 'ਤੇ ਲਗਾਈ ਜਾਣ ਵਾਲੀ ਠੰਡੇ ਮਿੱਠੇ ਜਲ ਦੀ ਸ਼ਰਦਾਈ, ਭਠੂਰੇ ਛੋਲਿਆਂ ਦੇ ਲੰਗਰ, ਇਸ ਵਾਰ ਰੱਦ ਕਰ ਦਿੱਤੇ ਗਏ | ਸੇਵਾਦਾਰਾਂ ਕਿਹਾ ਕਿ ਉਹ ਪੀੜਤ ਪਰਿਵਾਰਾਂ ਤੱਕ ਪਹੁੰਚ ਕਰਕੇ ਉਨ੍ਹਾਂ ਦੀ ਸਹਾਇਤਾ ਕਰਨਗੇ | ਇਸ ਮੌਕੇ ਉਕਤ ਸੇਵਾ ਸੁਸਾਇਟੀ ਦੇ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੰਤ ਸਿੰਘ ਸੁੱਖਾ ਸਿੰਘ ਕਾਲਜ ਆਫ ਕਾਮਰਸ ਫਾਰ ਵੂਮੈਨ ਦਾ 33ਵਾਂ ਸਥਾਪਨਾ ਦਿਵਸ ਮਨਾਇਆ <br/> ਅਗਲੀ ਖ਼ਬਰ ਭਗਵਾਨ ਵਾਲਮੀਕਿ ਤੀਰਥ ਵਿਖੇ ਹੜ੍ਹ ਪੀੜਤ ਲੈ ਸਕਦੇ ਹਨ ਆਸਰਾ-ਸ੍ਰੇਸ਼ਟਾ
Ad Position 24