ਅੰਮਿ੍ਤਸਰ, 2 ਸਤੰਬਰ (ਹਰਮਿੰਦਰ ਸਿੰਘ)-ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਹੜ੍ਹਾਂ ਕਾਰਨ ਬਣੀ ਮੁਸ਼ਕਿਲ ਸਥਿਤੀ ਨੂੰ ਲੈ ਕੇ ਅਜਨਾਲਾ ਇਲਾਕੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਲਈ ਆਰ. ਐੱਸ. ਐੱਸ. ਦੀ ਪ੍ਰਰੇਨਾ ਅਤੇ ਸਹਿਯੋਗ ਨਾਲ ਵਾਰਡ ਨੰ: 6 ਦੇ ਕੌਂਸਲਰ ਅਮਨ ਐਰੀ ਨੇ ਆਪਣੀ ਵਾਰਡ ਵਾਸੀਆਂ ਦੇ ਸਹਿਯੋਗ ਨਾਲ ਰਾਹਤ ਸਮੱਗਰੀ ਭੇਜੀ ਗਈ | ਇਸ ਰਾਹਤ ਸਮਗਰੀ ਦੇ ਪੈਕਟਾਂ 'ਚ ਆਟਾ, ਦਾਲ, ਚੌਲ, ਰਸੋਈ ਦਾ ਸਾਮਾਨ ਤੇਲ ਬਿਸਕੁਟ, ਚਾਹ ਪੱਤੀ, ਸੁਕਾ ਦੁੱਧ, ਬੱਚਿਆਂ ਲਈ ਖਾਣ ਦਾ ਸਾਮਾਨ, ਪਾਣੀ ਦੀਆਂ ਬੋਤਲਾਂ, ਤਰਪਾਲਾਂ ਅਤੇ ਹੋਰ ਸਾਮਾਨ ਭੇਜਿਆ ਗਿਆ | ਅਮਨ ਐਰੀ ਨੇ ਕਿਹਾ ਕਿ ਹੜ੍ਹ ਵਰਗੀਆਂ ਕੁਦਰਤੀ ਆਫ਼ਤਾਂ ਦੀ ਘੜੀ 'ਚ ਸਮਾਜ ਦਾ ਹਰ ਵਰਗ ਇਕ ਦੂਸਰੇ ਦੀ ਮਦਦ ਲਈ ਅਗੇ ਆ ਰਿਹਾ ਹੈ ਅਤੇ ਇਹੀ ਸਾਡੇ ਦੇਸ਼ ਦਾ ਸਭਿਆਚਾਰ ਅਤੇ ਵਿਸ਼ੇਸ਼ ਕਰਕੇ ਪੰਜਾਬੀ ਦੇ ਵੱਡਾ ਦਿਲ ਹੈ | ਉਨ੍ਹਾਂ ਕਿਹਾ ਕਿ ਜਿੱਥੇ ਰਾਸ਼ਟਰੀ ਸਵੈ ਸੇਵਕ ਸੰਘ ਇਨ੍ਹਾਂ ਮੁਸ਼ਕਿਲ ਹਲਾਤਾਂ ਵਾਲੇ ਇਲਾਕਿਆਂ 'ਚ ਜਾ ਕੇ ਜਰੂਰੀ ਸਾਮਾਨ ਅਤੇ ਹੋਰ ਸਹੂਲਤਾਂ ਲੋਕਾਂ ਦੀ ਸੇਵਾ 'ਚ ਦੇਣ ਲਈ ਤੱਤਪਰ ਹੈ ਉਥੇ ਅੱਜ ਉਨ੍ਹਾਂ ਦੀ ਪ੍ਰਰੇਨਾ ਅਤੇ ਸਹਿਯੋਗ ਨਾਲ ਵਾਰਡ ਨੰ: 6 ਦੇ ਲੋਕਾਂ ਦੇ ਸਹਿਯੋਗ ਨਾਲ ਇਹ ਰਾਹਤ ਸਮਗਰੀ ਅਜਨਾਲਾ ਇਲਾਕੇ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਭੇਜਿਆ ਜਾ ਰਿਹਾ ਹੈ | ਇਸ ਮੌਕੇ 'ਤੇ ਕੰਵਲ ਕਪੂਰ, ਪ੍ਰਵੀਨ ਮਹਿਰਾ, ਵਿਕਰਮ ਐਰੀ, ਨਰੇਸ਼ ਚੋਪੜਾ, ਕੌਂਸਲਰ ਕੀਰਤੀ ਅਰੋੜਾ, ਬਲਦੇਵ ਰਾਜ ਬੱਗਾ, ਮਾਨਵ ਤਨੇਜਾ, ਹਿਮਾਸ਼ੂ ਭੰਡਾਰੀ, ਮੁਨੀਸ਼ ਸੇਠ, ਰਾਜੇਸ਼ ਮੇਹਰਾ, ਰੋਹਿਤ ਅਰੋੜਾ, ਰਿਤੇਸ਼ ਕਪੂਰ, ਵਿਨੀਤ ਗੁਪਤਾ, ਸੰਜੈ ਮਲਹੋਤਰਾ ਆਦਿ ਮੌਜੂਦ ਸਨ |