29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਅੰਮਿ੍ਤਸਰ ਕੌਮਾਂਤਰੀ ਹਵਾਈ ਅੱਡੇ 'ਤੇ 84 ਲੱਖ ਦਾ ਗਾਂਜਾ ਬਰਾਮਦ <br/>

Ad Position 21
No active advertisement
ਅਜੀਤ ਡੈਸਕ 04-09-2025
ਅੰਮਿ੍ਤਸਰ/ਰਾਜਾਸਾਂਸੀ, 3 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ, ਹਰਦੀਪ ਸਿੰਘ ਖੀਵਾ)-ਅੰਮਿ੍ਤਸਰ ਦੇ ਕੌਮਾਂਤਰੀ ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡੇ 'ਤੇ ਲੱਖਾਂ ਰੁਪਏ ਦਾ ਗਾਂਜਾ ਬਰਾਮਦ ਕਰਨ ਦੇ ਮਾਮਲੇ 'ਚ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਹਵਾਈ ਅੱਡੇ 'ਤੇ ਤਇਨਾਤ ਕਸਟਮ ਅੰਮਿ੍ਤਸਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਦਿਨੀਂ ਦੋ ਵਿਅਕਤੀ ਬੈਂਕਾਕ ਤੋਂ ਫਲਾਈਟ ਨੰਬਰ-ਐਸ. ਐਲ. 214 ਤੋਂ ਇੱਥੇ ਪਹੁੰਚੇ ਸਨ | ਇਸ ਦੌਰਾਨ ਜਦੋਂ ਉਨ੍ਹਾਂ ਦੇ ਸਾਮਾਨ ਦੀ ਤਲਾਸ਼ੀ ਲਈ ਤਾਂ ਉਸ 'ਚੋਂ 840 ਗ੍ਰਾਮ ਵਿਦੇਸ਼ੀ ਗਾਂਜਾ ਬਰਾਮਦ ਹੋਇਆ, ਜਿਸਦੀ ਕੀਮਤ 84 ਲੱਖ ਰੁਪਏ ਬਣਦੀ ਹੈ | ਇਸਦੇ ਨਾਲ ਹੀ ਕਸਟਮ ਅੰਮਿ੍ਤਸਰ ਨੇ ਇਨ੍ਹਾਂ ਦੇ ਇਕ ਹੋਰ ਸਾਥੀ ਨੂੰ ਵੀ ਕਾਬੂ ਕੀਤਾ, ਜੋ ਹਵਾਈ ਅੱਡੇ ਦੀ ਪਾਰਕਿੰਗ 'ਚ ਉਕਤ ਵਿਅਕਤੀਆਂ ਦੀ ਉਡੀਕ ਕਰ ਰਿਹਾ ਸੀ |

Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਡਟਿਆ : ਮੈਡੀਕਲ ਸਟਾਫ ਦੀਆਂ ਛੁੱਟੀਆਂ ਬੰਦ <br/> ਅਗਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਲਈ ਅਕਾਲ ਤਖ਼ਤ ਸਾਹਿਬ ਤੋਂ 20 ਸਤੰਬਰ ਨੂੰ ਆਰੰਭ ਹੋਣ ਵਾਲਾ ਪੈਦਲ ਮਾਰਚ ਹੜ੍ਹਾਂ ਕਾਰਨ ਮੁਲਤਵ...
Ad Position 24