29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਹੜ੍ਹਾਂ ਤੇ ਬਾਰਿਸ਼ ਨਾਲ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦਾ ਹੁਣ ਤੱਕ 35 ਕਰੋੜ ਤੋਂ ਵਧੇਰੇ ਦਾ ਨੁਕਸਾਨ

Ad Position 21
No active advertisement
ਹੜ੍ਹਾਂ ਦੀ ਮਾਰ ਹੇਠ ਆਏ ਜ਼ਿਲ੍ਹਾ ਅੰਮਿ੍ਤਸਰ ਦੇ ਸਰਕਾਰੀ ਸਕੂਲਾਂ ਦੇ ਵੱਖ-ਵੱਖ ਦਿ੍ਸ਼ | ਤਸਵੀਰਾਂ ਰਾਹੀਂ : ਹਰਜੀਤ ਸਿੰਘ <br/> 04-09-2025
ਅੰਮਿ੍ਤਸਰ, 3 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਰਾਵੀ ਦਰਿਆ 'ਚ ਆਏ ਹੜ੍ਹਾਂ ਅਤੇ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨੇ ਅੰਮਿ੍ਤਸਰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦਾ ਵੱਡਾ ਨੁਕਸਾਨ ਕਰ ਦਿੱਤਾ ਹੈ | ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਜ਼ਿਲ੍ਹੇ ਦੇ ਬਲਾਕ ਅਜਨਾਲਾ (1 ਤੇ 2), ਰਮਦਾਸ, ਅੰਮਿ੍ਤਸਰ-1, ਅੰਮਿ੍ਤਸਰ-2, ਅੰਮਿ੍ਤਸਰ-4, ਚੋਗਾਵਾਂ-1 ਤੇ 2, ਰਈਆ-1 ਤੇ 2, ਅਤੇ ਜੰਡਿਆਲਾ ਗੁਰੂ ਦੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਗਿਣਤੀ 211 ਤੋਂ ਵਧੇਰੇ ਪਹੁੰਚ ਚੁੱਕੀ ਹੈ, ਜਿਨ੍ਹਾਂ 'ਚ ਹੜ੍ਹਾਂ ਦੀ ਮਾਰ ਅਤੇ ਬਾਰਿਸ਼ ਦਾ ਕਹਿਰ ਦੇਖਣ ਨੂੰ ਮਿਲਿਆ | ਉਕਤ ਸਕੂਲਾਂ ਦੀ ਗਿਣਤੀ ਫਿਲਹਾਲ ਮੁੱਢਲੇ ਤੌਰ 'ਤੇ ਆਈਆ ਰਿਪੋਰਟਾਂ ਦੇ ਅਧਾਰ 'ਤੇ ਤੈਅ ਹੋਈ ਹੈ ਕਿਉਂਕਿ ਬਹੁਤ ਸਾਰੇ ਪਿੰਡਾਂ 'ਚ ਅਜੇ ਵੀ ਪਾਣੀ ਖੜ੍ਹਾ ਹੈ, ਜਿਸ ਦੀ ਅਸਲ ਸਥਿਤੀ ਆਉਣ ਵਾਲੇ ਦਿਨਾਂ 'ਚ ਹੀ ਸਾਫ ਹੋਵੇਗੀ | ਜਿਕਰਯੋਗ ਹੈ ਕਿ ਹੜ੍ਹਾਂ ਕਾਰਨ ਜ਼ਿਲ੍ਹੇ ਦੇ 140 ਤੋਂ ਵਧੇਰੇ ਪਿੰਡ ਇੰਨ੍ਹੀ ਦਿਨੀ ਹੜ੍ਹਾਂ ਦੀ ਮਾਰ ਹੇਠ ਹਨ, ਜਿਥੇ ਪਿਛਲੇ 8 ਦਿਨਾਂ ਤੋਂ ਹੜ੍ਹਾਂ ਅਤੇ ਬਾਰਿਸ਼ ਦਾ ਪਾਣੀ ਵਿੱਡੀ ਤਬਾਹੀ ਮਚਾ ਰਿਹਾ ਹੈ | ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਬਲ ਬਾਵਾ, ਹਰੜ ਕਲਾਂ, ਚੱਕ ਸਿਕੰਦਰ, ਮੋਹਨ ਭੰਡਾਰੀਆਂ, ਹਰੜ ਖੁਰਦ, ਅਜਨਾਲਾ (ਲੜਕੀਆਂ), ਭੱਖਾ ਤਾਰਾ ਸਿੰਘ, ਲੱਖੂਵਾਲ, ਇਬਰਾਹੀਮਪੁਰਾ, ਗੁੱਜਰਪੁਰਾ, ਅਜਨਾਲਾ ਸੱਕੀ ਵਾਲਾ, ਬਾਵਾ ਕਿੱਲਾ, ਨਾਨੋਕੇ, ਉਰਧਨ, ਘੁਮਰਾਈ, ਅਬੂ ਸੈਦ, ਅਲੀਵਾਲ ਕੋਟਲੀ, ਅੰਬ ਨੰਗਲ, ਅਰਾਈਆਂ, ਅਵਾਨ, ਬਾਗਬਾਨਪੁਰਾ, ਬੱਲ ਲੱਭੇ ਦਰੀਆ, ਬਾਉਲੀ, ਭੂਟਾਨਪੁਰਾ (ਰਾਮਦਾਸ), ਚਾਹਰਪੁਰ, ਚੱਕ ਬਾਲਾ, ਚੰਨਾ, ਚਰਤੇਵਾਲੀ, ਦਹੂਰੀਆਂ, ਦਰੀਆ ਮੂਸਾ, ਧੰਗਾਈ, ਦੂਜੋਵਾਲ, ਦਿਆਲ ਭੱਟੀ, ਫਤਿਹਵਾਲ, ਗੱਗੋਮਾਹਲ, ਗਾਲਿਬ, ਘੋਨੇਵਾਲ, ਗਿੱਲਾਂਵਾਲੀ, ਜੱਟਾਂ, ਕੱਲੋਮਾਹਲ, ਕਤਲੇ, ਕੋਟ ਗੁਰਬਖਸ਼, ਕੋਟ ਰਜ਼ਾਦਾ, ਕੋਟਲੀ ਜਮੀਤ ਸਿੰਘ, ਕੁਰਾਲੀਆਂ, ਲੱਖੂਵਾਲ, ਲੰਗੋਮਾਹਲ, ਮਾਛੀਵਾਹਲਾ, ਮਲਕਪੁਰ, ਮੰਦਰਾਂਵਾਲਾ, ਨੰਗਲ ਸੋਹਲ, ਨਿਸੋਕੇ, ਪੱਛੀਆ, ਪੱਡੇਵਾਲ, ਪੰਜ ਗਰਾਈਆਂ ਵਾਹਲਾ, ਰਾਮਦਾਸ (1), ਰਾਮਦਾਸ (2), ਰੁਰੇਵਾਲ, ਸੰਮੋਵਾਲ, ਸਮਰਾਏ, ਸ਼ਹਿਜ਼ਾਦਾ, ਸਿੰਗੋਕੇ, ਸੂਫੀਆਨਾ, ਸੁਲਤਾਨ ਮਾਹਲ, ਤਲਵੰਡੀ ਰਾਏ ਦਾਦੂ, ਥੋਬਾ, ਵਸਾਵਾ ਸਿੰਘ ਵਾਲੀ, ਦੀਨੇਵਾਲੀ, ਸਰਾਏ, ਝੀਤਾ ਕਲਾਂ, ਮਿਹੋਕਾ, ਲੋਹਾਰਕਾ ਕਲਾਂ, ਭਰਾੜੀਵਾਲ, ਡੱਲੇਕੇ, ਓਧਰ, ਚੂਚਕਵਾਲ, ਮੋਹਲੇਕੇ, ਕੁੱਤੀਵਾਲ, ਸੌੜੀਆਂ, ਬੱਚੀਵਿੰਡ, ਚੋਗਾਵਾਂ, ਬਾਰਲਾਸ, ਚੱਕ ਔਲ, ਚੱਕ ਡੋਗਰਾਂ, ਪੂੰਗਾ, ਮਾਝੀ ਮੀਆਂ, ਕਮੀਰਪੁਰਾ, ਕੋਟਲੀ ਕੋਰੋਟਾਣਾ, ਮਿਆਦੀ ਕਲਾਂ, ਨੇਪਾਲ, ਨੰਗਲ ਵੰਝਾਂਵਾਲਾ, ਪੰਜੂ ਕਲਾਂ, ਸ਼ਾਹੀਵਾਲ, ਡੱਬਰ, ਵੰਝਾਂਵਾਲਾ, ਨਵਾਂਕੋਟ, ਸ਼ੇਰੋਂ ਨਿਗਾਹ, ਬੁਤਾਲਾ (ਮੁੰਡੇ), ਰਈਆ ਖੁਰਦ, ਛਾਪਿਆਂਵਾਲੀ, ਸ਼ੇਰੋਂ ਢਾਈਵਾਲੀ, ਰਈਆ ਬਸਤੀ, ਕੋਟ ਮਹਿਤਾਬ, ਲੱਖੂਵਾਲ, ਨੌਰੰਗਪੁਰ, ਖੇੜਾ ਠਾਣੇਵਾਲ, ਪੱਡੇ, ਵਡਾਲਾ ਖੁਰਦ, ਉਸਮਾਨ, ਨਿੱਝਰ, ਭੋਰਸ਼ੀ ਰਾਜਪੂਤਾਂ, ਬੁਟਾਰੀ ਸਟੇਸ਼ਨ, ਰਾਜ਼ਧਾਨ, ਵਡਾਲਾ ਕਲਾਂ, ਡੇਹਰੀਵਾਲ, ਮੁੱਛਲ (ਲੜਕੇ) ਤੋਂ ਇਲਾਵਾ ਸੈਕੰਡਰੀ ਵਿੰਗ ਅਧੀਨ ਆਉਂਦੇ 95 ਤੋਂ ਵਧੇਰੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਮੁੱਢਲੇ ਰੂਪ 'ਚ ਸ਼ਨਾਖਤ ਹੋਈ ਹੈ, ਜਿਨ੍ਹਾਂ 'ਚ ਸਕੂਲਾਂ ਦੀ ਚਾਰ ਦੀਵਾਰੀ, ਜਮਾਤਾਂ, ਰੰਗ-ਰੋਗਨ, ਫਰਸ਼, ਵਿਹੜਾ, ਗਰਾਊਾਡ, ਪਾਣੀ ਵਾਲੀਆਂ ਮੋਟਰਾਂ, ਬਿਜਲੀ ਵਾਈਰਿੰਗ, ਸਕੂਲੀ ਰਸਤਾ, ਸਕੂਲ ਰਿਕਾਰਡ ਅਤੇ ਫਰਨੀਚਰ ਆਦਿ ਬੁਰੀ ਤਰ੍ਹਾਂ ਨੁਕਸਾਨੇ ਜਾਣ ਦੀ ਸੂਚਨਾ ਹੈ | ਉਕਤ ਅੰਕੜਿਆਂ ਮੁਤਾਬਕ 35 ਕਰੋੜ ਰੁਪਏ ਦੇ ਲਗਪਗ ਸਰਕਾਰੀ ਸਕੂਲਾਂ ਦਾ ਭਾਰੀ ਨੁਕਸਾਨ ਹੋ ਚੁੱਕਾ ਹੈ | ਇਸ ਸੰਬੰਧੀ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸ) ਰਾਜੇਸ਼ ਕੁਮਾਰ ਸ਼ਰਮਾ ਅਤੇ ਡੀ.ਈ.ਓ. (ਅ) ਕੰਵਲਜੀਤ ਸਿੰਘ ਨੇ ਕਿਹਾ ਕਿ ਰਾਵੀ ਦਰਿਆ 'ਚ ਆਏ ਹੜ੍ਹਾਂ ਅਤੇ ਬੀਤੇ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਨਾਲ ਸਰਕਾਰੀ ਸਕੂਲਾਂ ਦਾ ਇਮਾਰਤੀ ਢਾਂਚਾ ਅਤੇ ਫਰਨੀਚਰ ਖਰਾਬ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹੇ 'ਚ ਸਰਕਾਰੀ ਸਕੂਲਾਂ ਦੇ ਅਸਲ ਨੁਕਸਾਨ ਦੀ ਸਥਿਤੀ ਤਾਂ ਅਗਲੇ ਦਿਨਾਂ ਦੌਰਾਨ ਪਾਣੀ ਸਾਫ ਹੋਣ ਅਤੇ ਸਕੂਲ ਖੁੱਲ੍ਹਣ ਤੋਂ ਬਾਅਦ ਸਪੱਸ਼ਟ ਹੋਵੇਗੀ, ਕਿਉਂਕਿ ਜ਼ਿਆਦਾਤਰ ਇਲਾਕੇ ਅਜੇ ਵੀ ਪਾਣੀ ਦੀ ਮਾਰ ਹੇਠ ਹਨ ਅਤੇ ਕਈ ਇਲਾਕਿਆਂ 'ਚ ਪਾਣੀ ਜਾ ਰਿਹਾ ਹੈ ਪਰ ਹੁਣ ਤੱਕ ਪਹਿਲੀ ਨਜ਼ਰੇ 35 ਕਰੋੜ ਤੋਂ ਵਧੇਰੇ ਦਾ ਨੁਕਸਾਨ ਹੋ ਗਿਆ ਹੈ | ਇਸ ਸੰਬੰਧੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵਲੋਂ ਵੀ ਜ਼ਿਲ਼੍ਹਾ ਸਿੱਖਿਆ ਅਧਿਕਾਰੀਆ ਪਾਸੋਂ ਸਰਕਾਰੀ ਸਕੂਲਾਂ ਦੇ ਹੋਏ ਨੁਕਸਾਨ ਦੀ ਰਿਪੋਰਟ ਤਲਬ ਕੀਤੀ ਗਈ ਹੈ ਤਾਂ ਜੋ ਸਕੂਲਾਂ ਦਾ ਹਾਲਾਤ ਆਮ ਹੋਣ ਤੋਂ ਤੁਰੰਤ ਬਾਅਦ ਨਵੀਨੀਕਰਨ ਕਰਵਾਇਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤਾਂ ਲਈ ਸਰਹੱਦੀ ਪਿੰਡਾਂ 'ਚ ਡਟੇ ਸੇਵਾ ਭਾਰਤੀ ਦੇ ਪ੍ਰਧਾਨ ਤਹਿਸੀਲਦਾਰ ਜੇ.ਪੀ. ਸਲਵਾਨ <br/> ਅਗਲੀ ਖ਼ਬਰ ਹੜ੍ਹਾਂ ਦੀਆਂ ਛੁੱਟੀਆਂ ਦਰਮਿਆਨ ਅਧਿਆਪਕਾਂ ਨੂੰ ਸਕੂਲ ਬੁਲਾ ਰਹੇ ਨਿੱਜੀ ਸਕੂਲਾਂ ਦੇ ਮੁਖੀ <br/>
Ad Position 24