ਅੰਮਿ੍ਤਸਰ, 6 ਸਤੰਬਰ (ਗਗਨਦੀਪ ਸ਼ਰਮਾ)-ਰੋਟਰੀ ਕਲੱਬ ਨਾਰਥ ਈਸਟ ਵਲੋਂ ਮੌਜੂਦਾ ਪ੍ਰਧਾਨ ਕੰਵਲਦੀਪ ਸਿੰਘ ਖਹਿਰਾ ਅਤੇ ਸਕੱਤਰ ਪ੍ਰਭਜੋਤ ਸਿੰਘ ਦੀ ਪ੍ਰਧਾਨਗੀ ਵਿਚ ਰੋਟਰੀ ਸਾਲ 2025-26 ਦੇ ਪ੍ਰਭਾਵਸ਼ਾਲੀ ਇੰਸਟਾਲੇਸ਼ਨ ਸੈਰੇਮਨੀ ਵਿਚ ਕੰਵਲਦੀਪ ਸਿੰਘ ਖਹਿਰਾ ਦੀ ਤਾਜਪੋਸ਼ੀ ਕੀਤੀ ਗਈ | ਇਸ ਮੌਕੇ ਡਿਸਟਿ੍ਕਟ ਗਵਰਨਰ ਰੋਹਿਤ ਉਬਰਾਏ ਮੁੱਖ ਮਹਿਮਾਨ-ਕਮ-ਇੰਸਟਾਲੇਸ਼ਨ ਅਫਸਰ ਵਜੋਂ ਸ਼ਾਮਿਲ ਹੋਏ ਜਦੋਂਕਿ ਵਿਧਾਇਕਾ ਜੀਵਨਜੋਤ ਵੀ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ | ਇੰਸਟਾਲੇਸ਼ਨ ਤੋਂ ਪਹਿਲਾਂ ਡਿਸਟਿ੍ਕਟ ਗਵਰਨਰ ਸ੍ਰੀ ਓਬਰਾਏ, ਡਿਸਟਿ੍ਕਟ ਸਕੱਤਰ ਓਫੀਸ਼ਿਅਲ ਵਿਜਿਟ ਰੋਟੇਰੀਅਨ ਐੱਚ. ਐੱਸ. ਜੋਗੀ ਅਤੇ ਜ਼ੋਨਲ ਚੇਅਰਮੈਨ ਵਿਜੇ ਭਸੀਨ ਨੇ ਕਲੱਬ ਦੀ ਪੂਰਨ ਫਿਸ਼ਅਲ ਪੜਤਾਲ ਕੀਤੀ | ਸਮਾਗਮ ਦੀ ਸ਼ੁਰੂਆਤ ਰਾਸ਼ਟਰ ਗਾਨ ਅਤੇ ਫੋਰਵੇ ਟੈੱਸਟ ਨਾਲ ਹੋਈ ਜੋ ਕਿ ਪੀ. ਪੀ. ਨਰੇਸ਼ ਅਨੰਦ ਵਲੋਂ ਆਰੰਭਿਆ ਗਿਆ | ਉਪਰੰਤ ਗੁਰਜੀਤ ਸਿੰਘ ਭੁੱਲਰ ਪੀ. ਪੀ. 2024-25 ਨੇ ਪਿਛਲੇ ਸਾਲ ਦੀ ਰਿਪੋਰਟ ਪੜ੍ਹ ਕੇ ਸੁਣਾਈ ਅਤੇ ਵੱਖ-ਵੱਖ ਪ੍ਰੋਜੈਕਟਾਂ 'ਚ ਸਹਿਯੋਗ ਕਰਨ ਲਈ ਬਾਹਰੀ ਅਤੇ ਆਪਣੇ ਕਲੱਬ ਸਾਥੀਆਂ ਦਾ ਧੰਨਵਾਦ ਕੀਤਾ | ਨਵ-ਨਿਯੁਕਤ ਪ੍ਰਧਾਨ ਕੰਵਲਦੀਪ ਸਿੰਘ ਖਹਿਰਾ ਨੇ ਆਪਣੇ ਸਮੇਂ ਵਿਚ ਸਿੱਖਿਆ, ਸਿਹਤ, ਵਾਤਾਵਰਨ ਅਤੇ ਹੋਰ ਲੋਕ ਭਲਾਈ ਪ੍ਰੋਜੈਕਟ ਵੱਧ-ਤੋਂ-ਵੱਧ ਕਰਨ ਦਾ ਭਰੋਸਾ ਦਿਵਾਇਆ | ਇਸ ਮੌਕੇ ਹਾਜ਼ਰ ਸ਼ਹਿਰ ਦੇ ਹੋਰ ਰੋਟਰੀ ਕਲੱਬਾਂ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਨੂੰ ਮਿਲ ਕੇ ਅੰਮਿ੍ਤਸਰ 'ਚ ਕਈ ਪ੍ਰੋਜੈਕਟ ਕਰਨ ਦੀ ਅਪੀਲ ਕੀਤੀ | ਇਸ ਮੌਕੇ ਗਵਰਨਰ ਰੋਹਿਤ ਓਬਰਾਏ ਨੇ ਸਤੰਬਰ ਮਹੀਨੇ ਸ਼ੁਰੂ ਹੋਣ ਵਾਲੇ ਤਿੰਨ ਐੱਸ ਭਾਵ ਸਮਰੱਥ, ਸਕੱਸ਼ਮ ਅਤੇ ਸਹਾਰਾ ਬਾਰੇ ਆਪਣੀ ਰਣਨੀਤੀ ਸਾਂਝੀ ਕੀਤੀ | ਮੁੱਖ ਮਹਿਮਾਨ ਵਿਧਾਇਕਾ ਜੀਵਨਜੋਤ ਕੌਰ ਨੇ ਲੋਕਾਂ ਨੂੰ ਰੋਟਰੀ ਕਲੱਬ ਦੇ ਨਾਲ ਮਿਲ ਕੇ ਹੜ੍ਹ ਪੀੜਤਾਂ ਦੀ ਮਦਦ ਕਰਨ ਦੀ ਅਪੀਲ ਕੀਤੀ | ਅਖ਼ੀਰ 'ਚ ਮਾਸਟਰ ਆਫ ਸੈਰੇਮਨੀ ਦੀ ਭੂਮਿਕਾ ਪੀ. ਪੀ. ਰੋਟੇਰੀਅਨ ਤਮਿੰਦਰ ਸਿੰਘ ਵਲੋਂ ਨਿਭਾਈ ਗਈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਨਰਿੰਦਰ ਪਾਲ ਸਿੰਘ, ਅਸ਼ਵਨੀ ਅਵਸਥੀ, ਗੁਰਮੀਤ ਸਿੰਘ ਹੀਰਾ, ਅਮਨਦੀਪ ਸਿੰਘ ਲੂਥਰਾ (ਸਾਰੇ ਸਹਾਇਕ ਗਵਰਨਰ), ਅਮਨ ਸ਼ਰਮਾ, ਜੇ. ਐੱਸ. ਕੋਹਲੀ, ਮਨਦੀਪ ਸਿੰਘ ਮੁਹਾਰ, ਅਨੂਪ ਗੁਪਤਾ, ਦਲਜੀਤ ਸਿੰਘ, ਡਾ. ਵਿਕਰਮ ਗੁਪਤਾ, ਦਵਿੰਦਰ ਕੁਮਾਰ, ਰਜਤ ਸ਼ਰਮਾ, ਦੀਪਕ ਸ਼ਰਮਾ, ਸੁਧੀਰ ਸਹਿਦੇਵ, ਡਾ. ਇੰਦਰਜੀਤ, ਵਿਜੇ ਕੁਮਾਰ, ਪ੍ਰੇਮ