ਭਾਈ ਮੰਨਾ ਸਿੰਘ ਦੇ ਜਨਮ ਦਿਨ ਮੌਕੇ ਜੱਦੀ ਘਰ ਗੁਰੂ ਖ਼ਾਲਸਾ ਨਿਵਾਸ ਵਿਖੇ 13 ਨੂੰ ਹੋਵੇਗਾ ਸੰਖੇਪ ਸਮਾਗਮ-ਡਾ: ਪ੍ਰਮਿੰਦਰ, ਧਾਲੀਵਾਲ, ਸੁਮੀਤ <br/>
ਅਜੀਤ ਡੈਸਕ
07-09-2025
ਇਸ ਮੌਕੇ ਪਾਸ ਕੀਤੇ ਮਤਿਆਂ ਰਾਹੀਂ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਗਈ ਕਿ ਪੰਜਾਬ ਦੇ ਪਿੰਡਾਂ ਵਿਚ ਹੜ੍ਹਾਂ ਕਾਰਨ ਹੋਈ ਤਬਾਹੀ ਤੋਂ ਪੀੜ੍ਹਤ ਪਰਿਵਾਰਾਂ ਦੇ ਜਾਨ ਮਾਲ ਦੀ ਰਾਖੀ ਕੀਤੀ ਜਾਵੇ, ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬੁਨਿਆਦੀ ਵਸਤਾਂ ਦੀ ਫੌਰੀ ਰਾਹਤ ਪਹੁੰਚਾਈ ਜਾਵੇ, ਨੁਕਸਾਨੇ ਘਰਾਂ ਦੀ ਮੁਰੰਮਤ ਕੀਤੀ ਜਾਵੇ ਅਤੇ ਬਿਨਾਂ ਕਿਸੇ ਦੇਰੀ ਦੇ ਘਰਾਂ, ਡੰਗਰਾਂ, ਖੇਤੀ ਸੰਦਾਂ, ਫ਼ਸਲਾਂ ਅਤੇ ਜ਼ਮੀਨਾਂ ਦੇ ਨੁਕਸਾਨ ਦੀ ਪੂਰੀ ਤਰ੍ਹਾਂ ਭਰਪਾਈ ਕੀਤੀ ਜਾਵੇ |