ਅੰਮਿ੍ਤਸਰ, 6 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਮਾਰਕੀਟ ਕਮੇਟੀ ਅੰਮਿ੍ਤਸਰ ਦਾ ਦਫਤਰ ਆਪਣੇ ਸਥਾਨ ਤੋਂ ਬਦਲ ਕੇ ਦਾਣਾ ਮੰਡੀ ਭਗਤਾਂਵਾਲਾ ਵਿਖੇ ਤਬਦੀਲ ਹੋ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਾਰਕੀਟ ਕਮੇਟੀ ਦੇ ਸਕੱਤਰ ਅਮਰਦੀਪ ਕੌੜਾ ਨੇ ਦੱਸਿਆ ਕਿ ਜ਼ਿਲ੍ਹਾ ਮੰਡੀ ਦਫਤਰ ਨਜ਼ਦੀਕ ਭਗਤਾਂਵਾਲਾ ਵਿਖੇ ਮਾਰਕੀਟ ਕਮੇਟੀ ਦਾ ਦਫਤਰ ਸੀ, ਜਿਸ ਦੀ ਇਮਾਰਤ ਬੇਹੱਦ ਖਸਤਾ ਹੋਣ ਕਰਕੇ ਹੁਣ ਇਸ ਦਫਤਰ ਨੂੰ ਦਾਣਾ ਮੰਡੀ ਭਗਤਾਂ ਵਾਲਾ ਵਿਚਲੇ ਕਮੇਟੀ ਦੇ ਆਪਣੇ ਹੀ ਦਫਤਰ ਵਿਖੇ ਸ਼ਿਫਟ ਕਰ ਦਿੱਤਾ ਗਿਆ ਹੈ | ਇਸ ਮੌਕੇ ਮੰਡੀ ਸੁਪਰਵਾਈਜ਼ਰ ਸਿਕੰਦਰ ਸਿੰਘ, ਕਲਰਕ ਨਰਿੰਦਰਪਾਲ ਸਿੰਘ ਚੱਬਾ ਆਦਿ ਹਾਜ਼ਰ ਸਨ |
ਮਾਰਕੀਟ ਕਮੇਟੀ ਅੰਮਿ੍ਤਸਰ ਦਾ ਦਫਤਰ ਭਗਤਾਂ ਵਾਲਾ ਮੰਡੀ 'ਚ ਹੋਇਆ ਤਬਦੀਲ <br/>
ਅਜੀਤ ਡੈਸਕ
07-09-2025