ਰਾਜਾਸਾਂਸੀ, 6 ਸਤੰਬਰ (ਹਰਦੀਪ ਸਿੰਘ ਖੀਵਾ)-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਜ਼ਾਲਮ ਪਾਪੀ ਮੱਸੇ ਰੰਘੜ ਦਾ ਸਿਰ ਵੱਢਣ ਵਾਲੇ ਸਿੱਖ ਕੌਮ ਦੇ ਮਹਾਨ ਸੂਰਬੀਰ ਯੋਧੇ ਬਾਬਾ ਮਹਿਤਾਬ ਭੰਗੂ ਮੀਰਾਂਕੋਟ, ਬਾਬਾ ਸੁੱਖਾ ਸਿੰਘ ਮਾੜੀ ਕੰਬੋਕੀ ਤੇ ਬਾਂਹ ਫੜੀ ਦੀ ਲਾਜ ਰੱਖਣ ਤੇ ਧਰਮ ਨਿਭਾਉਣ ਵਾਲੇ ਸੂਰਮੇ ਨੰਬਰਦਾਰ ਬਾਬਾ ਨੱਥਾ ਖਹਿਰਾ ਸਮੇਤ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਦੋ ਰੋਜ਼ਾ ਆਰੰਭ ਹੋਇਆ ਧਾਰਮਿਕ ਸ਼ਹੀਦੀ ਜੋੜ ਮੇਲਾ ਇਤਿਹਾਸਕ ਗੁਰਦੁਆਰਾ ਮਲ੍ਹਾ ਸਾਹਿਬ ਮੀਰਾਂਕੋਟ ਵਿਖੇ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ, ਜਿਸ ਦੌਰਾਨ ਵੱਡੀ ਗਿਣਤੀ 'ਚ ਸੰਗਤਾਂ ਵਲੋਂ ਹਾਜ਼ਰੀ ਭਾਰੀ ਗਈ | ਇਸ ਮੌਕੇ ਕਮੇਟੀ ਸੇਵਾਦਾਰਾਂ 'ਚ ਕੇਵਲ ਸਿੰਘ ਹੇਰ, ਲਖਵਿੰਦਰ ਸਿੰਘ ਭੰਗੂ ਸਰਪੰਚ ਮੀਰਾਂਕੋਟ ਖੁਰਦ, ਬਲਗੇਰ ਸਿੰਘ ਭੰਗੂ, ਗੁਰਮੁਖ ਸਿੰਘ ਮੀਰਾਂਕੋਟ, ਸੁਖਜਿੰਦਰ ਸਿੰਘ ਢਿੱਲੋਂ, ਦਵਿੰਦਰ ਸਿੰਘ ਹੇਰ, ਪਲਵਿੰਦਰ ਸਿੰਘ ਮੰਗਾ, ਗੁਰਨਾਮ ਸਿੰਘ ਭੰਗੂ, ਜਥੇ: ਜਗਬੀਰ ਸਿੰਘ, ਟਹਿਲ ਸਿੰਘ ਭੰਗੂ, ਪਲਵਿੰਦਰ ਸਿੰਘ ਹੇਰ, ਗੁਰਮੀਤ ਸਿੰਘ ਭੰਗੂ ਸੇਵਾਦਾਰਾਂ ਵਲੋਂ ਹਾਜ਼ਰੀ ਭਰਨ ਪੁੱਜੇ ਵੱਖ-ਵੱਖ ਜਥਿਆਂ ਤੋਂ ਇਲਾਵਾ ਸਮਾਗਮ ਵਿਚ ਸਹਿਯੋਗ ਕਰਨ ਵਾਲੀਆਂ ਸੰਗਤਾਂ, ਪ੍ਰਵਾਸੀ ਨੌਜਵਾਨਾਂ ਦੇ ਪਰਿਵਾਰਾਂ ਅਤੇ ਸੇਵਾਦਾਰਾਂ ਨੂੰ ਗੁਰੂ ਦੀ ਬਖ਼ਸ਼ਿਸ਼ ਸਿਰਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਲੋਕਲ ਕਮੇਟੀ ਸੇਵਾਦਾਰਾਂ ਤੇ ਪ੍ਰਬੰਧਕਾਂ ਵਲੋਂ ਪੁੱਜੀਆਂ ਸੰਗਤਾਂ ਦਾ ਧੰਨਵਾਦ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਅ ਰਹੇ ਗੁਰਮੁੱਖ ਸਿੰਘ ਮੀਰਾਂਕੋਟ ਵਲੋਂ ਕੀਤਾ ਗਿਆ |
ਇਤਿਹਾਸਕ ਗੁਰਦੁਆਰਾ ਮਲ੍ਹਾ ਸਾਹਿਬ ਦੇ ਸ਼ਹੀਦੀ ਜੋੜ ਮੇਲੇ 'ਚ ਵੱਡੀ ਗਿਣਤੀ ਸੰਗਤਾਂ ਹੋਈਆਂ ਨਤਮਸਤਕ <br/>
ਅਜੀਤ ਡੈਸਕ
07-09-2025