23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਅੰਮਿ੍ਤਸਰ-ਜਲੰਧਰ ਹਾਈਵੇ ਸਥਿਤ ਪੁਲ ਤਾਰਾਂ ਵਾਲਾ ਵਿਖੇ ਲੱਗਾ ਟ੍ਰੈਫਿਕ ਜਾਮ-ਰਾਹਗੀਰ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 07-09-2025

ਸੁਲਤਾਨਵਿੰਡ, 6 ਸਤੰਬਰ (ਗੁਰਨਾਮ ਸਿੰਘ ਬੁੱਟਰ)-ਅੱਜ ਦੀ ਭੱਜਦੋੜ ਦੀ ਜ਼ਿੰਦਗੀ ਵਿਚ ਹਰ ਕਿਸੇ ਨੂੰ ਆਪਣੇ ਕੰਮਕਾਰ 'ਤੇ ਜਾਣ ਲਈ ਕਾਹਲੀ ਰਹਿੰਦੀ ਹੈ ਪ੍ਰੰਤੂ ਸੜਕਾਂ 'ਤੇ ਲੱਗਦੇ ਟ੍ਰੈਫਿਕ ਦੇ ਭਾਰੀ ਜਾਮ ਕਰਕੇ ਲੋਕਾਂ ਨੂੰ ਮਿੰਟਾ ਦਾ ਸਮਾਂ ਤਹਿ ਕਰਨ ਲਈ ਘੰਟਿਆਂਬੱਧੀ ਇੰਤਜ਼ਾਰ ਕਰਨਾ ਪੈਂਦਾ ਹੈ ਜਿਸ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ 'ਤੇ ਅੱਜ ਦੀ ਤਾਜ਼ਾ ਮਿਸਾਲ ਅੰਮਿ੍ਤਸਰ ਜਲੰਧਰ ਹਾਈਵੇ ਸਥਿਤ ਪੁਲ ਤਾਰਾਂ ਵਾਲਾ ਵਿਖੇ ਵੇਖਣ ਨੂੰ ਮਿਲੀ | ਇਸ ਮੌਕੇ ਗੱਲਬਾਤ ਕਰਦਿਆਂ ਰਾਹਗੀਰ ਸਰਦੂਲ ਸਿੰਘ, ਕਸ਼ਮੀਰ ਸਿੰਘ, ਜੁਗਰਾਜ ਸਿੰਘ, ਸਕੱਤਰ ਸਿੰਘ, ਨਿਸ਼ਾਨ ਸਿੰਘ, ਪਵਨ ਕੁਮਾਰ, ਤਜਿੰਦਰ ਸਿੰਘ, ਹਾਕਮ ਸਿੰਘ, ਪਲਵਿੰਦਰ ਸਿੰਘ, ਸ਼ਰਨਜੀਤ ਸਿੰਘ ਦੋਧੀ ਆਦਿ ਦੱਸਿਆ ਕਿ ਪੁਲ ਤਾਰਾਂ ਵਾਲਾ ਸੰਘਣੀ ਅਬਾਦੀ ਵਾਲਾ ਮੇਨ ਚੌਕ ਹੋਣ ਕਰਕੇ ਇਥੇ ਰੋਜ਼ਾਨਾ ਜਾਮ ਲੱਗਦੇ ਰਹਿੰਦੇ ਹਨ ਇਸ ਜਾਮ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਅੰਮਿ੍ਤਸਰ ਪ੍ਰਸ਼ਾਸਨ ਵਲੋਂ ਕਿਸੇ ਤਰ੍ਹਾਂ ਦਾ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ ਅਤੇ ਨਾ ਹੀ ਇੱਥੇ ਕਿਸੇ ਪੁਲਿਸ ਟ੍ਰੈਫਿਕ ਮੁਲਾਜ਼ਮ ਦੀ ਪੱਕੇ ਤੌਰ 'ਤੇ ਡਿਊਟੀ ਨਹੀਂ ਲਗਾਈ ਜਾ ਰਹੀ ਜਿਸ ਕਰਕੇ ਲੋਕ ਬੇਝਿਜਕ ਹੋ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ ਅਤੇ ਭਾਰੀ ਜਾਮ ਲੱਗਾ ਰਹਿੰਦਾ ਹੈ ਤੇ ਜਾਮ ਕਾਰਨ ਰਾਹਗੀਰ ਅਕਸਰ ਹੀ ਆਪਸ ਵਿਚ ਉਲਝ ਜਾਂਦੇ ਹਨ | ਰਾਹਗੀਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੁਲ ਤਾਰਾਂ ਵਾਲਾ ਵਿਖੇ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੀ ਪੱਕੇ ਤੌਰ 'ਤੇ ਡਿਊਟੀ ਲਗਾਈ ਜਾਵੇ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਇਤਿਹਾਸਕ ਗੁਰਦੁਆਰਾ ਮਲ੍ਹਾ ਸਾਹਿਬ ਦੇ ਸ਼ਹੀਦੀ ਜੋੜ ਮੇਲੇ 'ਚ ਵੱਡੀ ਗਿਣਤੀ ਸੰਗਤਾਂ ਹੋਈਆਂ ਨਤਮਸਤਕ <br/> ਅਗਲੀ ਖ਼ਬਰ ਰਾਮਗੜ੍ਹੀਆ ਫਾਊਾਡੇਸ਼ਨ ਵਲੋਂ ਸੈਂਡੀ ਮਠਾੜੂ ਅਤੇ ਪਰਮਜੀਤ ਮਠਾੜੂ ਦੇ ਬਾਈਕਾਟ ਦਾ ਐਲਾਨ <br/>
Ad Position 24