23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਰਾਮਗੜ੍ਹੀਆ ਫਾਊਾਡੇਸ਼ਨ ਵਲੋਂ ਸੈਂਡੀ ਮਠਾੜੂ ਅਤੇ ਪਰਮਜੀਤ ਮਠਾੜੂ ਦੇ ਬਾਈਕਾਟ ਦਾ ਐਲਾਨ <br/>

Ad Position 21
No active advertisement
ਅਜੀਤ ਡੈਸਕ 07-09-2025
ਲੁਧਿਆਣਾ, 6 ਸਤੰਬਰ (ਜਤਿੰਦਰ ਭੰਬੀ)-ਰਾਮਗੜ੍ਹੀਆ ਫਾਊਾਡੇਸ਼ਨ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਰਘਬੀਰ ਸਿੰਘ ਸੋਹਲ, ਗੁਰਮੀਤ ਸਿੰਘ ਕੁਲਾਰ ਸਕੱਤਰ ਜਨਰਲ ਅਤੇ ਰਾਮਗੜ੍ਹੀਆ ਫਾਊਾਡੇਸ਼ਨ ਦੇ ਹੋਰ ਪ੍ਰਮੁੱਖ ਮੈਂਬਰਾਂ ਦੀ ਮੌਜੂਦਗੀ 'ਚ ਹੋਈ | ਰਾਮਗੜ੍ਹੀਆ ਫਾਊਾਡੇਸ਼ਨ ਨੇ ਆਪਣੇ ਭਾਈਚਾਰੇ ਨਾਲ ਸੰਬੰਧਿਤ ਸਨਮਾਨਿਤ ਸ਼ਖ਼ਸੀਅਤਾਂ ਨੂੰ ਬਲੈਕਮੇਲ ਕਰਨ, ਧਮਕਾਉਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਸਰਬਪ੍ਰੀਤ ਸੈਂਡੀ ਮਠਾੜੂ) ਅਤੇ ਪਰਮਜੀਤ ਸਿੰਘ ਮਠਾੜੂ ਦੇ ਪੂਰਨ ਬਾਈਕਾਟ ਦਾ ਐਲਾਨ ਕਰਦੇ ਹੋਏ ਕਿਹਾ ਕਿ ਸੈਂਡੀ ਮਠਾੜੂ ਰਾਮਗੜ੍ਹੀਆ ਭਾਈਚਾਰੇ 'ਤੇ ਇਕ ਕਾਲਾ ਧੱਬਾ ਹੈ, ਉਹ ਇਕ ਆਦਤਨ ਅਤੇ ਸਿਖਲਾਈ ਪ੍ਰਾਪਤ ਸਾਈਬਰ ਅਪਰਾਧੀ ਹੈ, ਉਸ ਦੀ ਪਤਨੀ ਉਸ ਦੇ ਅਪਰਾਧ ਵਿਚ ਬਰਾਬਰ ਯੋਗਦਾਨ ਪਾਉਂਦੀ ਹੈ | ਦੱਸਣਯੋਗ ਹੈ ਕਿ ਸੈਂਡੀ ਮਠਾੜੂ ਨੇ ਰਾਮਗੜ੍ਹੀਆ ਕੌਂਸਲ ਯੂ.ਕੇ. ਦੇ ਨਕਲੀ ਲੈਟਰ ਹੈੱਡ ਦੀ ਵਰਤੋਂ ਇਕ ਕਾਲਪਨਿਕ ਵਿਅਕਤੀ ਕੁਲਦੀਪ ਸਿੰਘ ਵਿਰਦੀ ਨਾਲ ਕਰਦੇ ਹੋਏ ਗੁਰਮੀਤ ਸਿੰਘ ਕੁਲਾਰ (ਸੈਕਟਰੀ ਜਨਰਲ, ਰਾਮਗੜ੍ਹੀਆ ਫਾਊਾਡੇਸ਼ਨ, ਪ੍ਰਧਾਨ ਫਿਕੋ) ਨੂੰ ਬਦਨਾਮ ਕਰਦੇ ਹੋਏ ਰੰਗਦਾਰੀ ਦੀ ਮੰਗ ਕਰਦੇ ਹੋਏ ਜਾਨੋਂ ਮਾਰਨ ਤੱਕ ਦੀਆਂ ਧਮਕੀਆਂ ਦਿੱਤੀਆਂ | ਜਦੋਂ ਰਾਮਗੜ੍ਹੀਆ ਕੌਂਸਲ ਯੂ.ਕੇ. ਨਾਲ ਕਾਊਾਟਰ ਚੈਕਿੰਗ ਕੀਤੀ ਗਈ ਤਾਂ ਪਤਾ ਚੱਲਿਆ ਕਿ ਵਰਤਿਆ ਗਿਆ ਲੈਟਰ ਹੈੱਡ ਨਕਲੀ ਹੈ ਅਤੇ ਇੱਥੋਂ ਤੱਕ ਕਿ ਕੁਲਦੀਪ ਸਿੰਘ ਵਿਰਦੀ ਰਾਮਗੜ੍ਹੀਆ ਕੌਂਸਲ ਯੂ.ਕੇ. ਵਿਚ ਮੌਜੂਦ ਨਹੀਂ ਹੈ | ਸੈਂਡੀ ਮਠਾੜੂ ਨੇ ਇਕ ਅਣਪਛਾਤੇ ਵਿਅਕਤੀ ਬਣ ਗੁਰਮੀਤ ਸਿੰਘ ਕੁਲਾਰ ਨੂੰ ਫ਼ੋਨ ਕਰਕੇ 2.5 ਕਰੋੜ ਰੁਪਏ ਦੀ ਰੰਗਦਾਰੀ ਦੀ ਧਮਕੀ ਦਿੱਤੀ ਅਤੇ ਕੁਲਾਰ ਨੂੰ ਬੰਦੂਕ ਨਾਲ ਜਾਨੋਂ ਮਾਰਨ ਦੀ ਧਮਕੀ ਦਿੱਤੀ | ਫੈਡਰੇਸ਼ਨ ਮੈਂਬਰਾਂ ਨੇ ਦੱਸਿਆ ਕਿ ਸਰਬਪ੍ਰੀਤ ਸਿੰਘ (ਸੈਂਡੀ ਮਠਾੜੂ) ਅਤੇ ਉਸਦੀ ਪਤਨੀ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਵਿੱਚ ਵੱਖ-ਵੱਖ ਮਾਮਲਿਆਂ ਵਿਚ 4 ਮੁਕੱਦਮੇ ਦਰਜ ਹਨ | ਇਸ ਮਾਮਲੇ ਨੂੰ ਲੈ ਕੇ ਉਘੇ ਸਨਅਤਕਾਰ ਚਰਨਜੀਤ ਸਿੰਘ ਵਿਸ਼ਵਕਰਮਾ ਵਲੋਂ ਵੀ ਜਲਦ ਸੈਂਡੀ ਮਠਾੜੂ ਅਤੇ ਪਰਮਜੀਤ ਮਠਾੜੂ ਦੇ ਬਾਈਕਾਟ ਸਬੰਧੀ ਵੱਡਾ ਐਲਾਨ ਕਰਨ ਦੀ ਗੱਲ ਕਹੀ ਗਈ | ਇਸ ਮੌਕੇ ਅਵਤਾਰ ਸਿੰਘ ਭੋਗਲ, ਹਰਜੀਤ ਸਿੰਘ ਖੁਰਲ, ਐਡਵੋਕੇਟ ਗੁਰਪ੍ਰੀਤ ਸਿੰਘ ਸੋਹਲ, ਬਹਾਦਰ ਸਿੰਘ ਖੁਰਲ, ਗੁਰਿੰਦਰ ਸਿੰਘ ਗਿੰਦਾ, ਗੁਰਮੀਤ ਸਿੰਘ ਕਲਸੀ, ਮਨਿੰਦਰ ਸਿੰਘ ਕਲਸੀ, ਭਰਪੂਰ ਸਿੰਘ ਸੂਰਮੇ ਕਲਸੀ, ਸੁਰਜੀਤ ਸਿੰਘ ਲੋਟੇ, ਦਰਸ਼ਨ ਸਿੰਘ ਲੋਟੇ, ਹੈਪੀ ਲੋਟੇ, ਗੁਰਚਰਨ ਸਿੰਘ ਜੈਮਕੋ, ਸੋਹਣ ਸਿੰਘ ਗੋਗਾ, ਜਗਦੀਸ਼ ਸਿੰਘ ਕੁਲਾਰ, ਭੁਪਿੰਦਰ ਸਿੰਘ ਏਸ਼ੀਆ ਕਰੇਨ, ਸੁਖਵਿੰਦਰ ਸਿੰਘ ਕੁਲਾਰ, ਸਵਰਨ ਸਿੰਘ ਮਹੋਲੀ, ਸੁਖਦੇਵ ਸਿੰਘ ਕੁਲਾਰ, ਬਲਜਿੰਦਰ ਸਿੰਘ ਪਨੇਸਰ, ਦਿਨੇਸ਼ ਸਿੰਘ ਭੋਗਲ, ਸ਼ਰਨਜੀਤ ਸਿੰਘ ਉਭੀ, ਬਲਜੀਤ ਸਿੰਘ ਬਾਂਸਲ, ਗੁਰਚਰਨ ਸਿੰਘ ਗੁਰੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਅੰਮਿ੍ਤਸਰ-ਜਲੰਧਰ ਹਾਈਵੇ ਸਥਿਤ ਪੁਲ ਤਾਰਾਂ ਵਾਲਾ ਵਿਖੇ ਲੱਗਾ ਟ੍ਰੈਫਿਕ ਜਾਮ-ਰਾਹਗੀਰ ਪ੍ਰੇਸ਼ਾਨ <br/> ਅਗਲੀ ਖ਼ਬਰ ਨਗਰ ਨਿਗਮ ਦੀਆਂ ਨਾਲਾਇਕੀਆਂ ਕਾਰਨ ਸਮਾਰਟ ਸਿਟੀ, ਡਰਟੀ ਸਿਟੀ 'ਚ ਹੋ ਰਿਹਾ ਤਬਦੀਲ <br/>
Ad Position 24