22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਅਦਾਲਤੀ ਹੁਕਮਾਂ ਦੀ ਪਾਲਣਾ ਨਾ ਕਰਨ ਦੇ ਮਾਮਲੇ ’ ਚ ਐਸ . ਐਚ . ਓ . ਭਗੌੜਾ ਕਰਾਰ

ਲੁਧਿਆਣਾ, 22 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾ ਕਰਨਾ ਥਾਣਾ ਮੁਖੀ (ਐਸ. ਐਚ.

Ad Position 21
No active advertisement
ਅਜੀਤ ਡੈਸਕ 23-11-2026
ਲੁਧਿਆਣਾ, 22 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾ ਕਰਨਾ ਥਾਣਾ ਮੁਖੀ (ਐਸ. ਐਚ. ਓ.) ਲਈ ਮਹਿੰਗਾ ਸਾਬਤ ਹੋਇਆ। ਸਥਾਨਕ ਅਦਾਲਤ ਨੇ ਐਸ. ਐਚ. ਓ. ਨੂੰ ਲੰਬੇ ਸਮੇਂ ਤੋਂ ਧਾਰਾ 202 ਸੀ. ਆਰ. ਪੀ. ਸੀ. ਤਹਿਤ ਪੁਲਿਸ ਰਿਪੋਰਟ ਪੇਸ਼ ਕਰਨ ਵਿੱਚ ਅਸਫਲ ਰਹਿਣ ਤੇ ਨਿਆਂਇਕ ਆਦੇਸ਼ਾਂ ਦੇ ਬਾਵਜੂਦ ਅਦਾਲਤ ਵਿਚ ਪੇਸ਼ ਨਾ ਹੋਣ ਕਾਰਨ ਭਗੌੜਾ ਐਲਾਨ ਦਿੱਤਾ ਹੈ। ਅਦਾਲਤ ਨੇ ਇਸ ਕਾਰਵਾਈ ਬਾਰੇ ਜਾਣਕਾਰੀ ਪੁਲਿਸ ਕਮਿਸ਼ਨਰ, ਲੁਧਿਆਣਾ ਨੂੰ ਵੀ ਭੇਜੀ ਹੈ। ਇਹ ਕਾਰਵਾਈ ਰਮਨਦੀਪ ਕੌਰ ਉਰਫ ਗੁਰਮੀਤ ਕੌਰ ਬਨਾਮ ਰਸ਼ਪਾਲ ਸਿੰਘ ਦੇ ਮਾਮਲੇ ਵਿਚ ਕੀਤੀ ਗਈ ਸੀ। ਇਹ ਮਾਮਲਾ 6 ਫਰਵਰੀ, 2025 ਨੂੰ ਸ਼ੁਰੂ ਹੋਇਆ ਸੀ, ਜਦੋਂ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਰਵੀਪਾਲ ਸਿੰਘ ਦੀ ਅਦਾਲਤ ਨੇ ਉਸ ਵਕਤ ਦੇ ਥਾਣਾ ਮਾਡਲ ਟਾਊਨ ਦੇ ਐਸ. ਐਚ. ਓ. ਪਾਸੋਂ ਕੁਝ ਰਿਕਾਰਡ ਦੀ ਮੰਗ ਕੀਤੀ ਅਤੇ ਉਸ ਨੂੰ ਤਲਬ ਕੀਤਾ। ਇਸ ਦੇ ਬਾਵਜੂਦ, ਰਿਪੋਰਟ ਅਦਾਲਤ ਵਿਚ ਪੇਸ਼ ਨਹੀਂ ਕੀਤੀ ਗਈ। 6 ਅਗਸਤ, 2026 ਨੂੰ, ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਰਾਜਨ ਅਨੇਜਾ ਦੀ ਅਦਾਲਤ ਨੇ ਪਾਇਆ ਕਿ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਬਾਵਜੂਦ, ਨਾ ਤਾਂ ਰਿਪੋਰਟ ਦਾਇਰ ਕੀਤੀ ਗਈ ਤੇ ਨਾ ਹੀ ਨੋਟਿਸ ਦਾ ਜਵਾਬ ਦਿੱਤਾ ਗਿਆ। ਸਖ਼ਤ ਰੁਖ਼ ਅਪਣਾਉਂਦੇ ਹੋਏ, ਅਦਾਲਤ ਨੇ ਸਬੰਧਤ ਐਸ.ਐਚ.ਓ. ਦੀ ਤਨਖਾਹ ਜ਼ਬਤ ਕਰਨ ਦਾ ਹੁਕਮ ਦਿੱਤਾ ਤੇ ਉਸਦੇ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ। 18 ਸਤੰਬਰ, 2026 ਨੂੰ ਸੁਣਵਾਈ ਦੌਰਾਨ ਵੀ, ਅਦਾਲਤ ਨੂੰ ਫਿਰ ਵੀ ਰਿਪੋਰਟ ਪ੍ਰਾਪਤ ਨਹੀਂ ਹੋਈ ਸੀ, ਜਿਸ ਦੇ ਅਦਾਲਤ ਵੱਲੋਂ ਸੰਬੰਧਿਤ ਅਧਿਕਾਰੀ ਦੇ ਗੈਰ ਜਮਾਨਤੀ ਵਰੰਟ ਜਾਰੀ ਕਰ ਦਿੱਤੇ ਪਰ ਇਸ ਦੇ ਬਾਵਜੂਦ ਵੀ ਕੋਈ ਵੀ ਅਧਿਕਾਰੀ ਅਦਾਲਤ ਵਿੱਚ ਪੇਸ਼ ਨਹੀਂ ਹੋਇਆ ਅਦਾਲਤ ਨੇ ਇਸ ਮਾਮਲੇ ਵਿੱਚ ਸਖਤ ਕਾਰਵਾਈ ਕਰਦਿਆਂ ਸਬਧਤ ਅਧਿਕਾਰੀ ਐਸਐਚਓ ਨੂੰ ਭਗੋੜਾ ਕਰਾਰ ਦੇ ਦਿੱਤਾ ਅਤੇ ਇਸ ਦੀ ਸੂਚਨਾ ਹੁਣ ਪੁਲਿਸ ਕਮਿਸ਼ਨਰ ਨੂੰ ਦਿੱਤੀ ਗਈ ਹੈ। ਅਦਾਲਤ ਕੀਤੀ ਇਸ ਕਾਰਵਾਈ ਕਾਰਨ ਪੁਲਿਸ ਮਹਿਕਮੇ ਵਿਚ ਹਲਚਲ ਮੱਚ ਗਈ ਹੈ, ਕਿਉਂਕਿ ਸ਼ਾਇਦ ਅਜਿਹਾ ਪਹਿਲੀ ਵਾਰ ਹੋਇਆ ਕਿ ਅਦਾਲਤੀ ਹੁਕਮਾਂ ਦੀ ਇਸ ਹੱਦ ਤੱਕ ਉਲੰਘਣਾ ਕੀਤੀ ਗਈ ਹੋਵੇ।
Ad Position 22
No active advertisement
ਪਿਛਲੀ ਖ਼ਬਰ ਸਨਵਿਊ ਫੈਸ਼ਨ ਫੀਏਸਟਾ 2.0 ਵਿਚ ਬਾਲੀਵੁੱਡ ਅਦਾਕਾਰਾ ਵਾਣੀ ਕਪੂਰ ਨੇ ਬਿਖੇਰਿਆ ਜਲਵਾ ਅਗਲੀ ਖ਼ਬਰ ਪੀ . ਏ . ਯੂ . ਦਾ ਸਾਲਾਨਾ ਗੁਲਦਾਊਦੀ ਸ਼ੋਅ 2 ਅਤੇ 3 ਦਸੰਬਰ ਨੂੰ ਹੋਵੇਗਾ
Ad Position 24