22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਸਿਹਤ ਕ੍ਰਾਂਤੀ ਦੇ ਦਾਅਵੇ ਪਰ ਛਾਉਣੀ ਮੁਹੱਲਾ ਕਲੀਨਿਕ ਬੁਨਿਆਦੀ ਸਹੂਲਤਾਂ ਤੋਂ ਵਾਂਝਾ-ਸੁਨੀਲ ਮੌਦਗਿਲ

ਲੁਧਿਆਣਾ, 22 ਨਵੰਬਰ (ਜਤਿੰਦਰ ਭੰਬੀ)- ਪੰਜਾਬ ਸਟੇਟ ਫਾਰਮਰਜ ਐਂਡ ਫਾਰਮ ਵਰਕਰਜ਼ ਕਮਿਸਨ (ਪੀ. ਐਸ.

Ad Position 21
No active advertisement
ਸਿਹਤ ਕ੍ਰਾਂਤੀ ਦੇ ਦਾਅਵੇ ਪਰ ਛਾਉਣੀ ਮੁਹੱਲਾ ਕਲੀਨਿਕ ਬੁਨਿਆਦੀ ਸਹੂਲਤਾਂ ਤੋਂ ਵਾਂਝਾ-ਸੁਨੀਲ ਮੌਦਗਿਲ 23-11-2026
ਲੁਧਿਆਣਾ, 22 ਨਵੰਬਰ (ਜਤਿੰਦਰ ਭੰਬੀ)- ਪੰਜਾਬ ਸਟੇਟ ਫਾਰਮਰਜ ਐਂਡ ਫਾਰਮ ਵਰਕਰਜ਼ ਕਮਿਸਨ (ਪੀ.ਐਸ.ਐਫ.ਸੀ.) ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ 12ਵੇਂ ਉਪ-ਕੁਲਪਤੀ ਵਜੋਂ ਅਹੁਦਾ ਸੰਭਾਲਣ ‘ਤੇ ਡਾ. ਹਰਵਿੰਦਰ ਸਿੰਘ ਧਾਲੀਵਾਲ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਇਹ ਸਨਮਾਨ ਮੋਹਾਲੀ ਦੇ ਕਲਕੱਤ ਭਵਨ ਵਿਖੇ ਕਰਵਾਏ ਗਏ ‘’ਖੇਤੀਬਾੜੀ ਵਿੱਚ ਜੋਖਮਾਂ ਦਾ ਪ੍ਰਬੰਧਨ ਅਤੇ ਮੌਕਿਆਂ ਦੀ ਵਰਤੋਂ ‘ਵਿਸ਼ੇ’ ‘ਤੇ ਇਕ ਵਿਚਾਰ-ਗੋਸਟੀ ਦੌਰਾਨ ਦਿੱਤਾ ਗਿਆ। ਇਸ ਮੌਕੇ ਪ੍ਰੋਫੈਸਰ ਡਾ. ਸੁਖਪਾਲ ਸਿੰਘ ਨੇ ਖੇਤੀਬਾੜੀ ਵਿਕਾਸ ਅਤੇ ਕਿਸਾਨ ਭਲਾਈ ਲਈ ਡਾ. ਹਰਵਿੰਦਰ ਸਿੰਘ ਧਾਲੀਵਾਲ ਦੇ ਲੰਬੇ ਸਮੇਂ ਤੋਂ ਪਾਏ ਜਾ ਰਹੇ ਯੋਗਦਾਨ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ‘ਤੇ, ਪ੍ਰੋਫੈਸਰ ਡਾ. ਸੁਖਪਾਲ ਸਿੰਘ ਨੇ ਖੇਤੀ ਲਾਗਤਾਂ ਨੂੰ ਘਟਾਉਣ ਤੇ ਮੁਨਾਫਾ ਵਧਾਉਣ ਵਿੱਚ ਦੀ ਸਮਰੱਥਾ ’ਤੇ ਚਾਨਣਾ ਪਾਇਆ। ਡਾ. ਧਾਲੀਵਾਲ ਨੇ ਕਿਹਾ ਕਿ ਪੰਜਾਬ ਦੀ ਖੇਤੀਬਾੜੀ ਵਿਭਿੰਨਤਾ ਰਣਨੀਤੀ ਲਈ ਉੱਚ-ਮੁੱਲ ਵਾਲੀਆਂ ਬਾਗਬਾਨੀ ਫਸਲਾਂ ‘ਤੇ ਵਧੇਰੇ ਧਿਆਨ ਦੇਣ ਦੀ ਲੋੜ ਹੈ।ਉਨ੍ਹਾਂ ਨੇ ਖੇਤੀਬਾੜੀ ਵਿੱਚ ਨਾਲ ਜੁੜੇ ਮੌਕਿਆਂ ਤੇ ਜੋਖਮਾਂ ਬਾਰੇ ਸਮੇਂ ਸਿਰ ਚਰਚਾ ਕਰਵਾਉਣ ਲਈ (ਪੰਜਾਬ ਸਟੇਟ ਫਾਰਮਰਜ ਕਮਿਸਨ) ਦੇ ਉਪਰਾਲਿਆਂ ਦੀ ਸਲਾਘਾ ਕੀਤੀ। ਰੋਪੜ ਦੇ . ਦੇ ਡਾਇਰੈਕਟਰ, ਡਾ. ਪੁਸਪਿੰਦਰ ਪਾਲ ਸਿੰਘ ਨੇ ਦੱਸਿਆ ਕਿ ਸੰਸਥਾ ਨੇ -ਅਧਾਰਿਤ ਇਕ ਵੈੱਬ ਪਲੇਟਫਾਰਮ ਤਿਆਰ ਕੀਤਾ ਹੈ, ਜੋ ਕਿਸਾਨਾਂ ਦੇ ਸਵਾਲਾਂ ਤੇ ਖੇਤ ਪੱਧਰ ਦੀਆਂ ਸਮੱਸਿਆਵਾਂ ਦੇ ਤੁਰੰਤ ਹੱਲ ਪ੍ਰਦਾਨ ਕਰਨ ਲਈ ਬਣਾਇਆ ਗਿਆ ਹੈ। ਇਸ ਸਿੰਪੋਜੀਅਮ (ਗੋਸਟੀ) ਵਿਚ ਪੰਜਾਬ ਦੇ ਵਿਵੇਕ ਵਰਮਾ, ਰੋਪੜ ਦੀ ਵਿਗਿਆਨੀ ਡਾ. ਸੁਰੁਚੀ ਮਿੱਤਲ, ਪੀ.ਪੀ. ਸਿੰਘ, ਹਰਮਿੰਦਰ ਸਿੰਘ, ਕੋਮਲ ਚੋਪੜਾ ਲੇਖੀ, ਮਲਵਿੰਦਰ ਸਿੰਘ ਮਲਹੀ, ਬੈਂਗਲੁਰੂ ਤੋਂ ਸੁਤੰਤਰ ਖੋਜਕਰਤਾ ਨਚਿਕੇਤ ਉਪਾਧਿਆ, ਪੰਜਾਬ ਸਹਿਕਾਰੀ ਸਭਾਵਾਂ ਦੇ ਸੇਵਾਮੁਕਤ ਵਧੀਕ ਰਜਿਸਟਰਾਰ ਮੁਨਵੇਸ ਚੰਦਰ, ਸਹਿਕਾਰਤਾ ਵਿਭਾਗ ਦੇ ਡਾ. ਹਰਜੀਤ ਸਿੰਘ ਭੰਡੋਲ, ਮੁਹਾਲੀ ਦੇ ਮੁੱਖ ਖੇਤੀਬਾੜੀ ਅਧਿਕਾਰੀ ਡਾ. ਰਾਕੇਸ ਸਰਮਾ, ਦੇ ਮੁਖੀ ਡਾ. ਨਿਤਿਨ ਬਾਂਸਲ, ਡਾ. ਗੁਰਕਿਰਪਾਲ ਸਿੰਘ ਬਾਲਾ, ਡਾ. ਅਨੁਰਾਗ ਅੱਤਰੀ ਅਤੇ ਡਾ. ਰਣਜੋਧ ਸਿੰਘ ਬੈਂਸ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸਿੰਪੋਜੀਅਮ ਵਿਚ ਵਿਸੇਸ ਮਹਿਮਾਨਾਂ ਵਜੋਂ ਨੈਸਨਲ ਇੰਸਟੀਚਿਊਟ ਆਫ ਹਾਈਡ੍ਰੋਲੋਜੀ, ਰੁੜਕੀ ਦੇ ਸੀਨੀਅਰ ਵਿਗਿਆਨੀ ਡਾ. ਗੋਪਾਲ ਕ੍ਰਿਸਨ, ਨਾਬਾਰਡ ਦੇ ਡਾ. ਗੁਰਵਿੰਦਰ ਸਿੰਘ ਆਹੂਜਾ, ਚੰਡੀਗੜ੍ਹ ਦੇ ਡਾ. ਪ੍ਰਭਾਸ ਸਿੰਗਲਾ, ਸਰਪੰਚ ਅਮਨਦੀਪ ਸਿੰਘ ਭਿਓਰਾ ਤੇ ਕਿਸਾਨ ਤੇ ਸਮਾਜਿਕ ਕਾਰਕੁਨ ਨਵੀਨ ਦਰਦੀ ਨੇ ਵੀ ਸਿਰਕਤ ਕੀਤੀ।ਇਸ ਵਿਚਾਰ-ਗੋਸਟੀ ਦੀ ਸਮਾਪਤੀ ਡਾ. ਰਣਜੋਧ ਸਿੰਘ ਬੈਂਸ ਦੁਆਰਾ ਪੇਸ਼ ਕੀਤੇ ਗਏ ਧੰਨਵਾਦੀ ਸ਼ਬਦਾਂ ਨਾਲ ਹੋਈ।
Ad Position 22
No active advertisement
ਪਿਛਲੀ ਖ਼ਬਰ ਪੀ . ਏ . ਯੂ . ਦਾ ਸਾਲਾਨਾ ਗੁਲਦਾਊਦੀ ਸ਼ੋਅ 2 ਅਤੇ 3 ਦਸੰਬਰ ਨੂੰ ਹੋਵੇਗਾ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ -1 ਦੁੱਗਰੀ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਾਰ ਰੋਜ਼ਾ ਸਮਾਗਮ ਆਰੰਭ
Ad Position 24