23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਨਗਰ ਨਿਗਮ ਦੀਆਂ ਨਾਲਾਇਕੀਆਂ ਕਾਰਨ ਸਮਾਰਟ ਸਿਟੀ, ਡਰਟੀ ਸਿਟੀ 'ਚ ਹੋ ਰਿਹਾ ਤਬਦੀਲ <br/>

Ad Position 21
No active advertisement
ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਖੜ੍ਹੇ ਬਰਸਾਤੀ ਪਾਣੀ ਤੇ ਨਿਗਮ ਵਲੋਂ ਪੁੱਟੀਆਂ ਸੜਕਾਂ | ਤਸਵੀਰਾਂ-ਸੇਵਕ ਸਿੰਘ <br/> 07-09-2025
ਲੁਧਿਆਣਾ, 6 ਸਤੰਬਰ (ਭੁਪਿੰਦਰ ਸਿੰਘ ਬੈਂਸ)-ਬੇਸ਼ੱਕ ਮਹਾਂਨਗਰ ਨੂੰ ਸਮਾਰਟ ਸਿਟੀ ਸ਼ਹਿਰਾਂ ਦੀ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਹੈ, ਪਰ ਮੌਜੂਦਾ ਬਰਸਾਤੀ ਮੌਸਮ ਨੇ ਨਗਰ ਨਿਗਮ ਪ੍ਰਸ਼ਾਸਨ ਦੇ ਸ਼ਹਿਰ ਨੰੂ ਸਮਾਰਟ ਸਿਟੀ ਬਣਾਉਣ ਲਈ ਕੀਤੇ ਜਾਣ ਵਾਲੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਇਸ ਨੰੂ ਸਮਾਰਟ ਸਿਟੀ ਦੀ ਬਜਾਏ ਡਰਟੀ ਸਿਟੀ 'ਚ ਤਬਦੀਲ ਕਰ ਦਿੱਤਾ ਹੈ | ਇਸ ਬਰਸਾਤੀ ਮੌਸਮ ਦੌਰਾਨ ਥੋੜ੍ਹੀ ਜ਼ੋਰ ਦੀ ਬਰਸਾਤ ਹੋਣ 'ਤੇ ਸ਼ਹਿਰ ਦੀਆਂ ਸੜਕਾਂ ਬਰਸਾਤੀ ਪਾਣੀ 'ਚ ਡੱੁਬੀਆਂ ਨਜ਼ਰ ਆ ਰਹੀਆਂ ਹਨ ਅਤੇ ਨਗਰ ਨਿਗਮ ਪ੍ਰਸ਼ਾਸਨ ਬਰਸਾਤੀ ਪਾਣੀ ਦੀ ਨਿਕਾਸੀ ਨੰੂ ਲੈ ਕੇ ਬੇਵੱਸ ਹੋਇਆ ਨਜ਼ਰ ਆ ਰਿਹਾ ਹੈ | ਅਜਿਹਾ ਹੀ ਨਜ਼ਾਰਾ ਸ਼ਨੀਵਾਰ ਨੰੂ ਸ਼ਹਿਰ 'ਚ ਹੋਈ ਬਰਸਾਤ ਨੰੂ ਲੈਕੇ ਵੀ ਦੇਖਣ ਨੰੂ ਮਿਲਿਆ | ਸ਼ਨੀਵਾਰ ਤੜਕੇ ਸਵੇਰੇ ਜ਼ੋਰਦਾਰ ਬਰਸਾਤ ਹੋਈ, ਪਰ ਉਸ ਤੋਂ ਬਾਅਦ ਸ਼ਾਮ ਤਕ ਹਲਕੀ ਬਰਸਾਤ ਹੁੰਦੀ ਰਹੀ, ਜਿਸ ਨਾਲ ਪਿਛਲੀਆਂ ਬਰਸਾਤਾਂ ਦੀ ਤਰ੍ਹਾਂ ਇਸ ਵਾਰ ਵੀ ਸ਼ਹਿਰ ਦੀ ਸੜਕਾਂ ਬਰਸਾਤੀ ਪਾਣੀ ਨਾਲ ਭਰ ਗਈਆਂ | ਜੇਕਰ ਗੱਲ ਕਰੀਏ ਸ਼ਹਿਰ ਦੇ ਵਾਰਡ ਨੰਬਰ 88 ਵਿਚ ਪੈਂਦੇ ਜੈਨ ਨਗਰ ਦੀ ਤਾਂ ਸ਼ਿਵਪੁਰੀ ਪੁਲੀ ਦੇ ਨਾਲ ਨਿਊ ਸ਼ਿਵਪੁਰੀ, ਸੰਤੋਖ ਨਗਰ, ਸਮਰਾਲਾ, ਗਿੱਲ ਰੋਡ, ਵਿਸ਼ਵਕਰਮਾ ਚੌਕ, ਜਲੰਧਰ ਬਾਈਪਾਸ ਚੌਕ, ਚਾਂਦ ਸਿਨੇਮਾ ਰੋਡ, ਸੁੰਦਰ ਨਗਰ, ਬਾਜਵਾ ਨਗਰ ਨਾਲੇ ਵਾਲੇ ਪਾਸੇ, ਗਊਸ਼ਾਲਾ ਰੋਡ ਆਦਿ ਅਨੇਕਾਂ ਇਲਾਕਿਆਂ 'ਚ ਬਰਸਾਤੀ ਪਾਣੀ ਸੜਕਾਂ ਉਪਰ ਖੜ੍ਹਾ ਨਜ਼ਰ ਆਇਆ | ਇਸ ਤੋਂ ਇਲਾਵਾ ਬੁੱਢੇ ਨਾਲੇ ਨਾਲ ਲਗਦੇ ਇਲਾਕਿਆਂ ਵਿਚ ਸੀਵਰੇਜ ਓਵਰਫ਼ਲੋ ਹੋ ਗਿਆ ਤੇ ਰੋਡ ਜਾਲੀਆਂ ਜਾਮ ਗਈਆਂ, ਸਿੱਟੇ ਵਜੋਂ ਪਾਣੀ ਸੜਕਾਂ ਉਪਰ ਖੜ੍ਹਾ ਹੋ ਗਿਆ | ਹਾਲਾਂਕਿ ਨਗਰ ਨਿਗਮ ਪ੍ਰਸ਼ਾਸਨ ਵਲੋਂ ਬਰਸਾਤੀ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਰੋਡ ਜਾਲੀਆਂ ਸਾਫ਼ ਕਰਨ ਤੇ ਬਰਸਾਤੀ ਪਾਣੀ ਦੀ ਨਿਕਾਸੀ ਨੰੂ ਲੈ ਕੇ ਪੂਰੇ ਪ੍ਰਬੰਧ ਕੀਤੇ ਜਾਣ ਦੇ ਵੱਡੇ ਵੱਡੇ ਦਾਅਵੇ ਕੀਤੇ ਗਏ ਸਨ, ਪਰ ਇਹ ਦਾਅਵੇ ਅਸਲ ਵਿਚ ਫੋਕੇ ਸਾਬਤ ਹੋਏ |

Ad Position 22
No active advertisement
ਪਿਛਲੀ ਖ਼ਬਰ ਰਾਮਗੜ੍ਹੀਆ ਫਾਊਾਡੇਸ਼ਨ ਵਲੋਂ ਸੈਂਡੀ ਮਠਾੜੂ ਅਤੇ ਪਰਮਜੀਤ ਮਠਾੜੂ ਦੇ ਬਾਈਕਾਟ ਦਾ ਐਲਾਨ <br/> ਅਗਲੀ ਖ਼ਬਰ ਧੁੱਸੀ ਬੰਨ੍ਹ ਸਸਰਾਲੀ ਉਪਰ ਅਸਥਾਈ ਬੰਨ੍ਹ ਬਣਾਉਣ ਦਾ ਕੰਮ ਲਗਾਤਾਰ ਜਾਰੀ <br/>
Ad Position 24