ਅੰਮਿ੍ਤਸਰ, 6 ਸਤੰਬਰ (ਗਗਨਦੀਪ ਸ਼ਰਮਾ)-ਸਦਰ ਪੁਲਿਸ ਵਲੋਂ ਘਰ 'ਚ ਦਾਖਲ ਹੋ ਕੇ ਗੋਲੀ ਚਲਾਉਣ ਦੀ ਸ਼ਿਕਾਇਤ ਮਿਲਣ 'ਤੇ ਮਾਮਲਾ ਦਰਜ ਕੀਤਾ ਗਿਆ ਹੈ | ਬੱਬੀ ਵਾਸੀ ਦਸਮੇਸ਼ ਐਵੀਨਿਊ, ਮਜੀਠਾ ਰੋਡ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਨੂੰ ਹ ਨੂੰ ਤੰਗ-ਪ੍ਰੇਸ਼ਾਨ ਕਰਨ 'ਤੇ ਰੋਕਣ ਕਾਰਨ ਕਥਿਤ ਦੋਸ਼ੀਆਂ ਨੇ ਸਾਨੂੰ ਧਮਕਾਉਣ ਦੀ ਖਾਤਿਰ ਘਰ 'ਚ ਦਾਖਲ ਹੋ ਕੇ ਗੋਲੀ ਚਲਾਈ, ਲੇਕਿਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਉਪਰੰਤ ਉਨ੍ਹਾਂ ਵਲੋਂ ਰੌਲਾ ਪਾਉਣ 'ਤੇ ਕਥਿਤ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ | ਪੁਲਿਸ ਵਲੋਂ ਸ਼ਿਕਾਇਤਕਰਤਾ ਦੇ ਬਿਆਨਾ ਕਲਮਬੱਧ ਕਰਕੇ ਜੋਜੋ ਵਾਸੀ ਛੇਹਰਟਾ, ਰੋਬੀ ਵਾਸੀ ਪੰਡੋਰੀ ਵੜੈਚ ਅਤੇ ਉਸਦੇ 2-3 ਅਣਪਛਾਤੇ ਸਾਥੀਆਂ ਨੂੰ ਨਾਮਜ਼ਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |