23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਬੈਲਜੀਅਮ 'ਚ ਸਿੱਖ ਬੱਚਿਆਂ ਦੇ ਸਕੂਲਾਂ ਵਿਚ ਦਸਤਾਰ ਸਜਾਉਣ 'ਤੇ ਪਾਬੰਦੀ ਦੇ ਸੰਬੰਧ 'ਚ ਬੈਲਜੀਅਮ ਦੀ ਸਿੱਖ ਸੰਸਥਾ ਨੇ ਜਥੇਦਾਰ ਨੂੰ ਭੇਜਿਆ ਪੱਤਰ <br/>

Ad Position 21
No active advertisement
ਅਜੀਤ ਡੈਸਕ 07-09-2025

ਅੰਮਿ੍ਤਸਰ, 6 ਸਤੰਬਰ (ਜਸਵੰਤ ਸਿੰਘ ਜੱਸ)-ਬੈਲਜੀਅਮ ਰਾਸ਼ਟਰੀ ਸਿੰਖ ਸੰਗਤ ਵਲੋਂ ਬੈਲਜੀਅਮ ਤੇ ਯੂਰਪ ਵਿਚ ਸਿੱਖ ਬੱਚਿਆਂ ਨੂੰ ਸਕੂਲ ਵਿਚ ਦਸਤਾਰ 'ਤੇ ਪਾਬੰਦੀ ਬਾਰੇ ਜਾਣਕਾਰੀ ਦੇਣ ਤੇ ਇਸ ਦੇ ਵਿਰੁੱਧ ਸਿੱਖ ਜਥੇਬੰਦੀਆਂ ਸ਼ੁਰੂ ਕੀਤੀ ਮੁਹਿੰਮ ਨੂੰ ਯੋਗ ਅਗਵਾਈ, ਆਸ਼ੀਰਵਾਦ ਤੇ ਸਮਰਥਨ ਦੇਣ ਹਿਤ ਰਾਗੀ ਭਾਈ ਗੁਰਦੇਵ ਸਿੰਘ ਰਾਹੀਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਾਲ ਬੇਨਤੀ ਪੱਤਰ ਭੇਜਿਆ ਗਿਆ | ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਨੂੰ ਸੌਂਪੇ ਗਏ ਉਕਤ ਪੱਤਰ ਵਿਚ ਕਿਹਾ ਗਿਆ ਹੈ ਕਿ ਬੈਲਜੀਅਮ ਦੀਆਂ ਸਰਕਾਰੀ ਨੀਤੀਆਂ ਸਿੱਖਾਂ ਦੀ ਵਿਲੱਖਣ ਪਹਿਚਾਣ ਦਸਤਾਰ 'ਤੇ ਪਾਬੰਦੀ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ | ਬੈਲਜੀਅਮ ਵਿਚ ਸਕੂਲਾਂ ਨੇ ਸਿੱਖ ਬੱਚਿਆਂ ਦੀਆਂ ਦਸਤਾਰਾਂ ਲਾਹ ਕੇ ਉਨ੍ਹਾਂ ਨੂੰ ਕਲਾਸ ਵਿਚ ਭੇਜਿਆ, ਜਿਸ ਕਾਰਨ ਬੱਚੇ ਵੀ ਰੋਏ ਅਤੇ ਉਨ੍ਹਾਂ ਦੀਆਂ ਮਾਵਾਂ ਵੀ ਦੁਖੀ ਹੋਈਆਂ | ਉਨ੍ਹਾਂ ਵਲੋਂ ਭੇਜੀਆਂ ਗਈਆਂ ਵੀਡੀਓਜ਼ ਰਾਹੀਂ ਇਹ ਗੰਭੀਰਤਾ ਦਿਖਾਈ ਗਈ ਕਿ ਇਹ ਕਾਨੂੰਨ ਸਿੱਖੀ ਖਿਲਾਫ਼ ਇੱਕ ਸਾਜ਼ਿਸ਼ ਦਾ ਹਿੱਸਾ ਹੋ ਸਕਦੀ ਹੈ | ਪੱਤਰ ਵਿਚ ਕਿਹਾ ਗਿਆ ਕਿ ਇਹੋ ਜਿਹਾ ਮਾਮਲਾ ਪਹਿਲਾਂ ਫਰਾਂਸ ਵਿਚ ਵੀ ਵਾਪਰ ਚੁੱਕਾ ਹੈ ਅਤੇ ਹੁਣ ਬੈਲਜੀਅਮ ਵਿਚ ਦੁਬਾਰਾ ਸਾਹਮਣੇ ਆਇਆ ਹੈ, ਜੋ ਸਿੱਖ ਵਿਰਾਸਤ ਤੇ ਪਛਾਣ 'ਤੇ ਸਿੱਧਾ ਹਮਲਾ ਅਤੇ ਬੁਨਿਆਦੀ ਧਾਰਿਮਕ ਅਧਿਕਾਰਾਂ ਦੀ ਉਲੰਘਣਾ ਹੈ | ਸੰਸਥਾ ਨੇ ਸ਼ੱਕ ਜਤਾਇਆ ਕਿ ਇਹ ਕਾਰਵਾਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਮੇਂ ਹੋ ਰਹੀ ਹੈ | ਪੱਤਰ ਵਿਚ ਕਿਹਾ ਗਿਆ ਕਿ ਇਸ ਦੇ ਵਿਰੋਧ ਵਿਚ ਜਾਗਰੂਕਤਾ ਪੈਦਾ ਕਰਨ 'ਤੇ ਇਨਸਾਫ਼ ਮੰਗਣ ਲਈ ਸਿੱਖ ਭਾਈਚਾਰੇ ਨੇ ਦੁਨੀਆਂ ਭਰ ਤੋਂ ਆਵਾਜ਼ਾਂ ਨੂੰ ਇਕੱਠਾ ਕਰਨ ਲਈ ਇਕ ਆਨਲਾਈਨ ਪਟੀਸ਼ਨ ਸ਼ੁਰੂ ਕੀਤੀ ਹੈ | ਭਾਈ ਗੁਰਦੇਵ ਸਿੰਘ ਨੇ ਵੀ ਜਥੇਦਾਰ ਗੜਗੱਜ ਨੂੰ ਅਪੀਲ ਕੀਤੀ ਕਿ ਉਹ ਸਿੱਖੀ ਪਹਿਚਾਣ ਖ਼ਾਸ ਕਰਕੇ ਵਿਦੇਸ਼ਾਂ ਵਿਚ ਦਸਤਾਰ ਦੀ ਰਾਖੀ ਲਈ ਅੰਤਰਰਾਸ਼ਟਰੀ ਪੱਧਰ 'ਤੇ ਆਵਾਜ਼ ਬੁਲੰਦ ਕਰਨ |

Ad Position 22
No active advertisement
ਪਿਛਲੀ ਖ਼ਬਰ ਦਾਣਾ ਮੰਡੀ ਭਗਤਾਂਵਾਲਾ ਵਿਖੇ 1509 ਦੀ ਆਮਦ ਸ਼ੁਰੂ ਭਾਅ 'ਚ ਤੇਜ਼ੀ, 3650 ਰੁਪਏ ਪ੍ਰਤੀ ਕੁਇੰਟਲ ਤੱਕ ਵਿਕੀ ਫ਼ਸਲ <b... ਅਗਲੀ ਖ਼ਬਰ ਘਰ 'ਚ ਦਾਖਲ ਹੋ ਕੇ ਗੋਲੀ ਚਲਾਈ, ਮਾਮਲਾ ਦਰਜ
Ad Position 24