ਅੰਮਿ੍ਤਸਰ, 6 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਜ਼ਿਲ੍ਹਾ ਅੰਮਿ੍ਤਸਰ ਤਲਵਾਰਬਾਜ਼ੀ ਐਸੋਸੀਏਸ਼ਨ ਦੇ ਪ੍ਰਧਾਨ ਜਸਵੰਤ ਸਿੰਘ ਢਿੱਲੋਂ, ਜ: ਸੈਕਟਰੀ ਪ੍ਰੋ: ਨਿਰਮਲ ਸਿੰਘ ਰੰਧਾਵਾ ਗੁਰੂ ਕੀ ਵਡਾਲੀ-ਛੇਹਰਟਾ ਅਤੇ ਹੋਰ ਅਹੁਦੇਦਾਰਾਂ ਵਲੋਂ ਪਟਿਆਲਾ ਵਿਖੇ ਪੰਜਾਬ ਤਲਵਾਰਬਾਜ਼ੀ ਐਸੋਸੀਏਸ਼ਨ ਵਲੋਂ ਕਰਵਾਈ ਗਈ ਸਟੇਟ ਤਲਵਾਰਬਾਜ਼ੀ ਚੈਂਪੀਅਨਸ਼ਿਪ ਵਿਚੋਂ ਅੰਮਿ੍ਤਸਰ ਲਈ ਮੈਡਲ ਜਿੱਤ ਕੇ ਲਿਆਉਣ ਵਾਲੇ ਅਤੇ ਨੈਸ਼ਨਲ ਚੈਂਪੀਅਨਸ਼ਿਪ ਲਈ ਚੁਣੇ ਖਿਡਾਰੀ ਅਤੇ ਖਿਡਾਰਨਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫੈਂਸਿੰਗ ਸੈਂਟਰ ਵਿਖੇ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ | ਪ੍ਰੋ: ਨਿਰਮਲ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਡਰ 14 ਸਾਲ ਗਰੀਸ਼ ਲੜਕੇ ਨੇ ਫੌਇਲ ਈਵੈਂਟ ਵਿਚ ਵਿਅਕਤੀਗਤ ਤੌਰ 'ਤੇ ਸੋਨੇ ਦਾ ਤਗਮਾ ਹਾਸਿਲ ਕੀਤਾ ਅਤੇ ਏਕਮਨੂਰ ਕੌਰ ਨੇ ਇਪੀ ਈਵੈਂਟ ਵਿਚ ਵਿਅਕਤੀਗਤ ਤੌਰ 'ਤੇ ਸਿਲਵਰ ਮੈਡਲ ਹਾਸਲ ਕੀਤਾ | ਇਸ ਪ੍ਰਕਾਰ ਹੀ ਅੰਡਰ 14 ਸਾਲ ਵਰਗ ਦੀ ਫੌਇਲ ਟੀਮ ਵਿਚ ਤੇਜ਼ਸ, ਅਦਿਤੀ, ਪਾਹੁਲ ਅਤੇ ਗਰੀਸ਼ ਨੇ ਸਿਲਵਰ ਮੈਡਲ, ਅੰਡਰ 14 ਸਾਲ ਵਰਗ ਦੀ ਸੇਬਰ ਟੀਮ ਵਿਚ ਅਚਲੇਸ਼ਵਰ, ਏਕਮਪ੍ਰੀਤ ਸਿੰਘ, ਜਸਕੀਰਤ ਸਿੰਘ ਅਤੇ ਰਣਵਿਜੇ ਨੇ ਕਾਂਸੇ ਦੇ ਤਗਮੇ, ਅੰਡਰ 17 ਉਮਰ 'ਚ ਈਪੀ ਈਵੈਂਟ ਵਿਅਕਤੀਗਤ ਤੌਰ 'ਤੇ ਮਹਿਕਦੀਪ ਕੌਰ ਨੇ ਕਾਂਸੇ, ਤਰਵਨਦੀਪ ਸਿੰਘ ਤੇ ਅਧਿਸ਼ਰੀ ਸਿੰਘ ਨੇ ਸਿਲਵਰ ਮੈਡਲ, ਅੰਡਰ 17 ਵਰਗ ਉਮਰ ਵਿਚ ਈਪੀ ਟੀਮ ਵਿਚ ਏਕਮਨੂਰ ਕੌਰ, ਮਹਿਕਦੀਪ ਕੌਰ ਅਤੇ ਗੁਰਮਨ ਕੌਰ ਨੇ ਗੋਲਡ ਮੈਡਲ ਜਿੱਤ ਕੇ ਅੰਮਿ੍ਤਸਰ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ | ਐਸੋਸੀਏਸ਼ਨ ਦੇ ਪ੍ਰਧਾਨ ਜਸਵੰਤ ਸਿੰਘ ਢਿੱਲੋਂ, ਜਨਰਲ ਸੈਕਟਰੀ ਪ੍ਰੋ: ਨਿਰਮਲ ਸਿੰਘ ਰੰਧਾਵਾ ਤੋਂ ਇਲਾਵਾ ਐਸੋਸੀਏਸ਼ਨ ਦੇ ਅਹੁਦੇਦਾਰਾਂ ਐਡਵੋਕੇਟ ਪਰਮਜੀਤ ਸਿੰਘ ਤੇਗ, ਰਾਸ਼ਟਰਪਤੀ ਐਵਾਰਡੀ ਹਜ਼ੂਰਾ ਸਿੰਘ ਰੰਧਾਵਾ, ਬੇਅੰਤ ਸਿੰਘ, ਨਵਜੋਤ ਸਿੰਘ ਭੰਗੂ, ਮਾਸਟਰ ਨਿਰਮਲ ਸਿੰਘ ਅਤੇ ਕੋਚ ਬਲਿਹਾਰ ਸਿੰਘ ਵਲੋਂ ਅੰਮਿ੍ਤਸਰ ਜ਼ਿਲ੍ਹੇ ਦੇ ਖਿਡਾਰੀਆਂ ਅਤੇ ਖਿਡਾਰਨਾਂ ਦੀ ਨੈਸ਼ਨਲ ਤਲਵਾਰਬਾਜ਼ੀ ਚੈਂਪੀਅਨਸ਼ਿਪ ਵਿਚ ਹੋਈ ਚੋਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ |