23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਅੰਮਿ੍ਤਸਰ-ਕਟਿਹਾਰ ਤੇ ਅੰਮਿ੍ਤਸਰ-ਛਪਰਾ ਵਿਚਾਲੇ ਰਾਖਵੀਂ ਤਿਉਹਾਰ ਸਪੈਸ਼ਲ ਰੇਲ ਗੱਡੀ ਚਲਾਉਣ ਦਾ ਫੈਸਲਾ

Ad Position 21
No active advertisement
ਅਜੀਤ ਡੈਸਕ 07-09-2025
ਅੰਮਿ੍ਤਸਰ, 6 ਸਤੰਬਰ (ਗਗਨਦੀਪ ਸ਼ਰਮਾ)-ਰੇਲਵੇ ਵਲੋਂ ਯਾਤਰੀਆਂ ਦੀ ਸਹੂਲਤ ਅਤੇ ਵਾਧੂ ਭੀੜ ਨੂੰ ਕੰਟਰੋਲ ਕਰਨ ਤਹਿਤ ਅੰਮਿ੍ਤਸਰ-ਕਟਿਹਾਰ ਅਤੇ ਅੰਮਿ੍ਤਸਰ-ਛਪਰਾ ਵਿਚਾਲੇ ਅਸਥਾਈ ਤੌਰ 'ਤੇ ਰਾਖਵੀਂ ਤਿਉਹਾਰ ਸਪੈਸ਼ਲ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ | ਫ਼ਿਰੋਜ਼ਪੁਰ ਡਿਵੀਜ਼ਨ ਦੇ ਸੀਨੀਅਰ ਡੀਸੀਐੱਮ ਪਰਮਦੀਪ ਸਿੰਘ ਸੈਣੀ ਨੇ ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ (05736) ਅੰਮਿ੍ਤਸਰ-ਕਟਿਹਾਰ ਰਾਖਵੀਂ ਤਿਉਹਾਰ ਸਪੈਸ਼ਲ 17 ਸਤੰਬਰ ਤੋਂ 5 ਨਵੰਬਰ 2025 ਤੱਕ (24 ਸਤੰਬਰ ਨੂੰ ਛੱਡ ਕੇ) ਹਰੇਕ ਬੁੱਧਵਾਰ ਕਟਿਹਾਰ ਤੋਂ ਰਾਤ 21.00 ਵਜੇ ਚੱਲ ਕੇ ਇਕ ਦਿਨ ਬਾਅਦ ਸਵੇਰੇ 09.45 ਵਜੇ ਅੰਮਿ੍ਤਸਰ ਪੁੱਜੇਗੀ | ਵਾਪਸੀ ਦਿਸ਼ਾ 'ਚ (05735) ਅੰਮਿ੍ਤਸਰ-ਕਟਿਹਾਰ 19 ਸਤੰਬਰ ਤੋਂ 7 ਨਵੰਬਰ 2025 ਤੱਕ ਹਰੇਕ ਸ਼ੁੱਕਰਵਾਰ ਦੁਪਹਿਰ 13.25 ਵਜੇ ਚੱਲਕੇ ਇਕ ਦਿਨ ਬਾਅਦ ਰਾਤ 23.45 ਵਜੇ ਕਟਿਹਾਰ ਪੁੱਜੇਗੀ ਅਤੇ ਇਹ ਗੱਡੀ ਦੋਵੇਂ ਦਿਸ਼ਾਵਾਂ ਵਿਚ ਬਿਆਸ, ਜਲੰਧਰ ਸ਼ਹਿਰ, ਢੰਡਾਰੀ ਕਲਾਂ, ਰਾਜਪੁਰਾ, ਅੰਬਾਲਾ ਛਾਉਣੀ, ਸਹਾਰਨਪੁਰ, ਰੁੜਕੀ, ਲਕਸਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਸੀਤਾਪੁਰ, ਗੋਂਡਾ, ਬਸਤੀ, ਗੋਰਖਪੁਰ, ਕਪਤਾਨਗੰਜ, ਨਰਕਟਿਯਾਗੰਜ, ਰਕਸੌਲ, ਸੀਤਾਮੜੀ, ਸ਼ਿਸ਼ੋ, ਸਕਰੀ, ਝੰਝਾਰਪੁਰ, ਨਿਰਮਲੀ, ਸਰਾਏਗੜ੍ਹ, ਰਾਘੋਪੁਰ, ਲਲਿਤਗ੍ਰਾਮ, ਫਾਰਬਿਸਗੰਜ, ਅਰਰਿਯਾ ਕੋਰਟ ਅਤੇ ਪੂਰਣਿਆ ਸਟੇਸ਼ਨ 'ਤੇ ਰੁਕੇਗੀ | ਇਸੇ ਪ੍ਰਕਾਰ (04608) ਅੰਮਿ੍ਤਸਰ-ਛਪਰਾ 28 ਸਤੰਬਰ ਤੋਂ 30 ਨਵੰਬਰ 2025 ਤੱਕ ਹਰੇਕ ਐਤਵਾਰ ਅੰਮਿ੍ਤਸਰ ਤੋਂ ਸਵੇਰੇ 09.40 ਵਜੇ ਚੱਲਕੇ ਅਗਲੇ ਦਿਨ ਸਵੇਰੇ 9.00 ਵਜੇ ਛਪਰਾ ਪਹੁੰਚੇਗੀ | ਵਾਪਸੀ ਦਿਸ਼ਾ ਵਿਚ (04607) ਛਪਰਾ ਤੋਂ ਅੰਮਿ੍ਤਸਰ 29 ਸਤੰਬਰ ਤੋਂ 1 ਦਸੰਬਰ 2025 ਤੱਕ ਹਰੇਕ ਸੋਮਵਾਰ ਦੁਪਹਿਰ 12.00 ਵਜੇ ਚੱਲਕੇ ਅਗਲੇ ਦਿਨ ਦੁਪਹਿਰ 13.30 ਵਜੇ ਅੰਮਿ੍ਤਸਰ ਪੁੱਜੇਗੀ ਅਤੇ ਇਹ ਗੱਡੀ ਦੋਵੇਂ ਦਿਸ਼ਾਵਾਂ 'ਚ ਬਿਆਸ, ਜਲੰਧਰ ਸ਼ਹਿਰ, ਫਗਵਾੜਾ, ਢੰਡਾਰੀ ਕਲਾਂ, ਸਰਹਿੰਦ, ਰਾਜਪੁਰਾ, ਅੰਬਾਲਾ ਛਾਉਣੀ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸੀਤਾਪੁਰ, ਗੋਂਡਾ, ਗੋਰਖਪੁਰ ਅਤੇ ਸੀਵਾਨ ਸਟੇਸ਼ਨ 'ਤੇ ਰੁਕੇਗੀ |
ਇੰਡੀਆ ਟਰੈਵਲ ਮਾਰਟ ਵਲੋਂ ਪ੍ਰਦਰਸ਼ਨੀ
ਅੰਮਿ੍ਤਸਰ, 6 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਇੰਡੀਆ ਟਰੈਵਲ ਮਾਰਟ ਵਲੋਂ ਅੱਜ ਅੰਮਿ੍ਤਸਰ 'ਚ ਟੂਰਿਜ਼ਮ ਪ੍ਰਦਰਸ਼ਨੀ ਲਗਾਈ ਗਈ | ਤਿੰਨ ਦਿਨਾਂ ਤੱਕ ਚੱਲਣ ਵਾਲੀ ਇਸ ਪ੍ਰਦਰਸ਼ਨੀ 'ਚ ਵੱਖ-ਵੱਖ ਰਾਜਾਂ ਤੋਂ ਟੂਰਿਜ਼ਮ ਵਿਭਾਗਾਂ ਵਲੋਂ ਆਪਣੇ ਸਟਾਲ ਲਗਾਏ ਗਏ ਹਨ | ਪ੍ਰਬੰਧਕ ਟੀਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਟੂਰਿਜ਼ਮ ਪ੍ਰਦਰਸ਼ਨੀ ਹਰ ਸਾਲ ਲਗਦੀ ਹੈ, ਤਾਂ ਜੋ ਲੋਕਾਂ ਨੂੰ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਖੂਬਸੂਰਤ ਤੇ ਇਤਿਹਾਸਕ ਸਥਾਨਾਂ ਬਾਰੇ ਜਾਣਕਾਰੀ ਮਿਲ ਸਕੇ | ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ 'ਚ ਆਏ ਹੜ੍ਹਾਂ ਕਾਰਨ ਪ੍ਰਦਰਸ਼ਨੀ ਨੂੰ ਸੀਮਤ ਰੱਖਿਆ ਗਿਆ ਹੈ | ਇਸ ਵਾਰ ਪੰਜਾਬ ਟੂਰਿਜ਼ਮ ਵਿਭਾਗ ਪ੍ਰਦਰਸ਼ਨੀ ਦਾ ਹਿੱਸਾ ਨਹੀਂ ਬਣਿਆ | ਇਹ ਪ੍ਰਦਰਸ਼ਨੀ 8 ਸਤੰਬਰ ਤੱਕ ਰਹੇਗੀ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਸਿੱਖਿਆ ਅਫਸਰਾਂ ਵਲੋਂ ਹੜ੍ਹਾਂ ਤੋਂ ਪ੍ਰਭਾਵਿਤ ਸਰਕਾਰੀ ਸਕੂਲਾਂ ਦਾ ਮੁਆਇਨਾ <br/> ਅਗਲੀ ਖ਼ਬਰ ਚੌਥੇ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਣੀ ਬਾਜ਼ਾਰ, ਸ਼ਰੀਫ਼ਪੁਰਾ ਵਿਖੇ...
Ad Position 24