23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਜ਼ਿਲ੍ਹਾ ਸਿੱਖਿਆ ਅਫਸਰਾਂ ਵਲੋਂ ਹੜ੍ਹਾਂ ਤੋਂ ਪ੍ਰਭਾਵਿਤ ਸਰਕਾਰੀ ਸਕੂਲਾਂ ਦਾ ਮੁਆਇਨਾ <br/>

Ad Position 21
No active advertisement
ਅਜੀਤ ਡੈਸਕ 07-09-2025
ਹੜ੍ਹਾਂ ਨਾਲ ਜ਼ਿਆਦਾਤਰ ਸਰਕਾਰੀ ਸਕੂਲਾਂ ਦਾ ਬੁਨਿਆਦੀ ਢਾਂਚਾ ਹੋਇਆ ਪ੍ਰਭਾਵਿਤ-ਡੀ.ਈ.ਓ.


ਅੰਮਿ੍ਤਸਰ, 6 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਰਾਵੀ ਦਰਿਆ 'ਚ ਆਏ ਹੜ੍ਹਾਂ ਕਾਰਨ ਜ਼ਿਲ੍ਹਾ ਅੰਮਿ੍ਤਸਰ ਦੇ ਸਰਹੱਦੀ ਖੇਤਰ ਦੇ ਜ਼ਿਆਦਾਤਰ ਸਰਕਾਰੀ ਸਕੂਲਾਂ ਨੂੰ ਵੱਡਾ ਨੁਕਸਾਨ ਪੁੱਜਾ ਹੈ | ਇਸ ਸੰਬੰਧੀ ਤਹਿਸੀਲ ਅਜਨਾਲਾ ਤਹਿਤ ਪੈਂਦੇ ਸਿੱਖਿਆ ਬਲਾਕ ਅਜਨਾਲਾ-2, ਚੋਗਾਵਾਂ-2 ਤਹਿਤ ਪੈਂਦੇ ਹੜ੍ਹ ਪ੍ਰਭਾਵਿਤ ਸਰਕਾਰੀ ਸਕੂਲਾਂ ਨੂੰ ਪੁੱਜੇ ਨੁਕਸਾਨ ਅਤੇ ਹੜ੍ਹ ਦੇ ਪਾਣੀਆਂ ਵਲੋਂ ਸਰਕਾਰੀ ਸਕੂਲਾਂ ਦੇ ਢਾਂਚੇ ਨੂੰ ਪ੍ਰਭਾਵਿਤ ਕੀਤੇ ਜਾਣ ਸੰਬੰਧੀ ਜਾਇਜ਼ਾ ਲੈਣ ਲਈ ਜ਼ਿਲ਼੍ਹਾ ਸਿੱਖਿਆ ਵਿਭਾਗ ਦੀ ਰਾਜੇਸ਼ ਕੁਮਾਰ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਅੰਮਿ੍ਤਸਰ, ਕੰਵਲਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ.) ਅੰਮਿ੍ਤਸਰ, ਰਾਜੇਸ਼ ਖੰਨਾ ਡਿਪਟੀ ਡੀ. ਈ. ਓ., ਰਾਜਪਾਲ ਸਿੰਘ ਸੀਨੀਅਰ ਸਹਾਇਕ ਅਜਨਾਲਾ-2, ਪਰਮਿੰਦਰ ਸਿੰਘ ਸਰਪੰਚ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਰਾਜ ਕੁਮਾਰ ਕੰਪਿਊਟਰ ਅਧਿਆਪਕ ਚਮਿਆਰੀ ਤੇ ਆਧਾਰਿਤ ਜ਼ਿਲ੍ਹਾ ਪੱਧਰੀ ਟੀਮ ਵਲੋਂ ਹੜ੍ਹ ਪ੍ਰਭਾਵਿਤ ਸਕੂਲਾਂ ਦਾ ਦੌਰਾ ਕਰਦਿਆਂ ਹੜ੍ਹ ਦੇ ਪਾਣੀਆਂ ਕਾਰਨ ਹੋਏ ਨੁਕਸਾਨ ਦਾ ਜਾਇਜਾ ਲਿਆ ਗਿਆ | ਟੀਮ ਵਲੋਂ ਹੜ੍ਹ ਦੇ ਪਾਣੀਆਂ 'ਚ ਘਿਰੇ ਅਤੇ ਭਾਰੀ ਮੀਂਹ ਕਾਰਨ ਪ੍ਰਭਾਵਿਤ ਹੋਏ ਸਰਕਾਰੀ ਐਲੀਮੈਂਟਰੀ ਸਕੂਲ ਹਰੜ ਖੁਰਦ, ਕੋਟਲੀ ਅੰਬ, ਗੁਜਰਪੁਰਾ, ਤਲਵੰਡੀ ਰਾਏ ਦਾਦੂ, ਚੱਕ ਔਲ, ਡੱਬਰ, ਪੂੰਗਾ, ਜਸਰਾਊਰ, ਭਿੰਡੀ ਸੈਦਾਂ, ਕੋਟ ਸਿੱਧੂ, ਕੜਿਆਲ, ਸਰਕਾਰੀ ਮਿਡਲ ਸਕੂਲ ਕੋਟਲੀ ਅੰਬ, ਤਲਵੰਡੀ ਰਾਏ ਦਾਦੂ, ਸ਼ਾਹਪੁਰ, ਸਰਕਾਰੀ ਹਾਈ ਸਕੂਲ ਕੜਿਆਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿੰਡੀ ਸੈਦਾਂ, ਓਠੀਆਂ ਦਾ ਜਾਇਜ਼ਾ ਲੈਂਦੇ ਹੋਏ ਹੜ੍ਹ ਦੇ ਪਾਣੀਆਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ | ਇਸ ਸੰਬੰਧੀ ਮੁੱਖ ਦਫਤਰ ਅੰਮਿ੍ਤਸਰ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੇਸ਼ ਕੁਮਾਰ ਸ਼ਰਮਾ (ਡੀ.ਈ.ਓ. ਸੈਕੰਡਰੀ), ਕੰਵਲਜੀਤ ਸਿੰਘ ਡੀ.ਈ.ਓ. ਐਲੀ. ਅਤੇ ਰਜੇਸ਼ ਖੰਨਾ ਨੇ ਦੱਸਿਆ ਕਿ ਹੜ੍ਹਾਂ ਕਾਰਨ ਅਜਨਾਲਾ ਅਤੇ ਲੋਪੋਕੇ ਤਹਿਸੀਲ ਅਧੀਨ ਪੈਂਦੇ ਸਰਕਾਰੀ ਸਕੂਲਾਂ ਦਾ ਬੁਨਿਆਦੀ ਢਾਂਚਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ | ਹੜ੍ਹਾਂ ਕਾਰਨ ਸਕੂਲਾਂ 'ਚ ਜਿਥੇ ਸਕੂਲੀ ਇਮਾਰਤਾਂ ਨੂੰ ਵੱਡਾ ਨੁਕਸਾਨ ਪੁੱਜਾ ਹੈ ਉਥੇ ਹੀ ਸਕੂਲ ਕੰਪਲੈਕਸ 'ਚ ਸੱਪਾਂ ਅਤੇ ਹੋਰ ਜਹਿਰੀਲੇ ਜਾਨਵਰ ਮਰੇ ਦੇਖੇ ਗਏ | ਇਸ ਮੌਕੇ ਉਨ੍ਹਾਂ ਨਾਲ ਮੁੱਖ ਅਧਿਆਪਕ ਸਰਫਰਾਜ ਸਿੰਘ ਕੋਟਲੀ, ਰਾਜ ਕੁਮਾਰ ਕੰਪਿਊਟਰ ਅਧਿਆਪਕ ਚਮਿਆਰੀ, ਤਨਵੀਰ ਸਿੰਘ ਲੇਖਾਕਾਰ, ਮਨਜਿੰਦਰ ਸਿੰਘ ਸਮੇਤ ਹੋਰ ਸਿੱਖਿਆ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸੰਨ੍ਹ ਸਾਹਿਬ ਬਾਸਰਕੇ ਗਿੱਲਾਂ ਵਿਖੇ ਸਾਲਾਨਾ (ਚੁਰਾਸੀ ਕੱਟ) ਜੋੜ ਮੇਲੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਅੰਮਿ੍ਤਸਰ-ਕਟਿਹਾਰ ਤੇ ਅੰਮਿ੍ਤਸਰ-ਛਪਰਾ ਵਿਚਾਲੇ ਰਾਖਵੀਂ ਤਿਉਹਾਰ ਸਪੈਸ਼ਲ ਰੇਲ ਗੱਡੀ ਚਲਾਉਣ ਦਾ ਫੈਸਲਾ
Ad Position 24