23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਗੁਰਦੁਆਰਾ ਸੰਨ੍ਹ ਸਾਹਿਬ ਬਾਸਰਕੇ ਗਿੱਲਾਂ ਵਿਖੇ ਸਾਲਾਨਾ (ਚੁਰਾਸੀ ਕੱਟ) ਜੋੜ ਮੇਲੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

Ad Position 21
No active advertisement
ਸਾਲਾਨਾ ਜੋੜ ਮੇਲੇ ਦੀ ਆਰੰਭਤਾ ਵੇਲੇ ਸਜਾਏ ਨਗਰ ਕੀਰਤਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਸੇਵਾ ਕਰਨ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਮੰਗਵਿੰਦਰ ਸਿੰਘ ਖਾਪੜਖੇੜੀ ਤੇ ਹੋਰ! (ਸੱਜੇ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੀ ਸੇਵਾ ਕਰਦੇ ਹੋਏ ਸ਼੍ਰੋਮਣੀ ਕਮੇਟੀ ਮੈਬਰ ਜਥੇ : ਮੰਗਵਿੰਦਰ ਸਿੰਘ ਖਾਪੜਖੇੜੀ, ਬਾਬਾ ਅਵਤਾਰ ਸਿੰਘ ਧੱਤਲ, ਸਰਪੰਚ ਹੀਰਾ ਸਿੰਘ ਆੜਤੀ, ਮੈਨੇਜਰ ਹਰਭਜਨ ਸਿੰਘ ਵਰਪਾਲ ਤੇ ਹੋਰ | ਅਜੀਤ : ਤਸਵੀਰਾਂ <br/> 07-09-2025
ਛੇਹਰਟਾ, 6 ਸਤੰਬਰ (ਪੱਤਰ ਪ੍ਰੇਰਕ)-ਤਪ ਅਸਥਾਨ ਗੁਰਦੁਆਰਾ ਸੰਨ ਸਾਹਿਬ, ਬਾਸਰਕੇ ਗਿੱਲਾਂ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ 2 ਦਿਨਾਂ ਮਿਤੀ 6 ਤੇ 7 ਸਤੰਬਰ 2025 ਨੂੰ ਮਨਾਏ ਜਾ ਰਹੇ ਸਾਲਾਨਾ ਜੋੜ ਮੇਲੇ ਦੀ ਅੱਜ ਸ਼ੁਰੂਆਤ ਹੋਈ | ਸ੍ਰੀ ਅਖੰਡ ਪਾਠ ਸਹਿਬ ਜੀ ਦੇ ਭੋਗ ਪੈਣ ਉਪਰੰਤ ਜੁਗੋ-ਜੁਗ ਅਟੱਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਛਤਰ ਛਇਆ ਹੇਠ ਪੰਜ ਪਿਆਰੇ ਸਾਹਿਬਾਨ ਜੀ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਏ ਗਏ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇ: ਮੰਗਵਿੰਦਰ ਸਿੰਘ ਖਾਪੜਖੇੜੀ ਤੇ ਮੈਨੇਜਰ ਭਾਈ ਹਰਭਜਨ ਸਿੰਘ ਵਰਪਾਲ ਨੇ ਦੱਸਿਆ ਕਿ ਸ੍ਰੀ ਗੁਰੂ ਅਮਰਦਾਸ ਜੀ ਨੇ ਮਾਨਵਤਾ ਨੂੰ ਹਮੇਸ਼ਾਂ ਹੀ ਆਪਸ ਵਿਚ ਪਿਆਰ ਨਾਲ ਰਲ਼ਮਿਲ ਕੇ ਰਹਿਣ ਦਾ ਸੰਦੇਸ਼ ਦਿੱਤਾ | ਜਥੇ:ਖਾਪੜਖੇੜੀ ਨੇ ਕਿਹਾ ਕਿ ਬਾਸਰਕੇ ਗਿੱਲਾਂ ਦੀ ਧਰਤੀ ਦਾ ਚੱਪਾ ਚੱਪਾ ਪਵਿੱਤਰ ਹੈ ਕਿਉਂਕਿ ਇੱਥੇ ਨਾ ਸਿਰਫ ਗੁਰੂ ਅਮਰਦਾਸ ਜੀ ਦਾ ਜਨਮ ਸਥਾਨ ਹੈ ਸਗੋਂ ਗੁਰੂ ਸਾਹਿਬ ਨੇ ਇਸ ਭਾਗਾਂ ਵਾਲੀ ਧਰਤੀ 'ਤੇ ਲੰਮਾ ਸਮਾਂ ਤੱਪ ਵੀ ਕੀਤਾ | ਮੈਨੇਜਰ ਸਿੰਘ ਵਰਪਾਲ ਨੇ ਦੱਸਿਆ ਕਿ ਮੇਲੇ ਵਿਚ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਤਦਾਦ ਵਿਚ ਸੰਗਤਾਂ ਗੁਰਦੁਆਰਾ ਸਾਹਿਬ ਪੁੱਜ ਕੇ ਆਪਣੀ ਹਾਜ਼ਰੀ ਲਵਾ ਰਹੀਆਂ ਹਨ ਤੇ ਸੰਗਤਾਂ ਦੇ ਠਹਿਰਣ 'ਤੇ ਗੁਰੂ ਕੇ ਲੰਗਰ ਦੇ ਪੁਖਤਾ ਪ੍ਰਬੰਧ ਕੀਤੇ ਗਏ ਤੇ ਦੋ ਦਿਨਾਂ ਜੋੜ ਮੇਲੇ ਦੌਰਾਨ ਲਗਾਤਾਰ ਧਾਰਮਿਕ ਦੀਵਾਨ ਚੱਲ ਰਹੇ ਹਨ | ਇਸ ਮੌਕੇ ਬਾਬਾ ਅਵਤਾਰ ਸਿੰਘ ਧੱਤਲ, ਜਥੇ: ਹੀਰਾ ਸਿੰਘ ਆੜਤੀ, ਸਰਪੰਚ ਲਖਬੀਰ ਸਿੰਘ ਖਾਪੜਖੇੜੀ, ਪ੍ਰੇਮ ਸਿੰਘ ਸ਼ਾਹ, ਅਮਨਪ੍ਰੀਤ ਸਿੰਘ ਥਿੰਦ, ਬਲਜੀਤ ਸਿੰਘ ਕੋਟਲੀ (ਸਾਰੇ ਸਾਬਕਾ ਸਰਪੰਚ), ਪ੍ਰਧਾਨ ਗੁਰਦਿਆਲ ਸਿੰਘ ਭਲਾਈ ਕੇਂਦਰ, ਬਲਵਿੰਦਰ ਸਿੰਘ ਬਾਊ, ਡਾ: ਜਸਬੀਰ ਸਿੰਘ ਬਾਸਰਕੇ, ਗੁਲਜ਼ਾਰ ਸਿੰਘ ਆੜਤੀ, ਹੀਰਾ ਸਿੰਘ ਖੂਹੀ ਵਾਲਾ, ਬਸੰਤ ਸਿੰਘ ਖਾਲਸਾ, ਮਨਦੀਪ ਸਿੰਘ ਮੰਨਾ, ਮਨਦੀਪ ਸਿੰਘ ਸ਼ਾਹ, ਰਜਿੰਦਰ ਸਿੰਘ ਖਾਪੜਖੇੜੀ, ਗੁਰਵਿੰਦਰ ਸਿੰਘ ਸਾਂਘਣਾ, ਬੀਰਇੰਦਰ ਸਿੰਘ ਬਾਸਰਕੇ, ਪ੍ਰਗਟ ਸਿੰਘ ਕਸੇਲ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦੋਹਰੀ ਮਾਰ ਝੱਲ ਰਹੀਆਂ ਆਸ਼ਾ ਵਰਕਰ ਅਤੇ ਫੈਸੀਲੀਟੇਟਰਾਂ-ਕਮਲਜੀਤ ਕੌਰ ਅਗਲੀ ਖ਼ਬਰ ਜ਼ਿਲ੍ਹਾ ਸਿੱਖਿਆ ਅਫਸਰਾਂ ਵਲੋਂ ਹੜ੍ਹਾਂ ਤੋਂ ਪ੍ਰਭਾਵਿਤ ਸਰਕਾਰੀ ਸਕੂਲਾਂ ਦਾ ਮੁਆਇਨਾ <br/>
Ad Position 24