ਵਿੱਤ ਅਤੇ ਠੇਕਾ ਕਮੇਟੀ ਦੀ ਬੈਠਕ ਨੇ ਮੇਅਰ ਤੇ ਸੀਨੀ: ਡਿਪਟੀ ਮੇਅਰ ਦੀ ਨਾਰਾਜ਼ਗੀ ਨੂੰ ਕੀਤਾ ਜੱਗ ਜ਼ਾਹਿਰ <br/>
ਅਜੀਤ ਡੈਸਕ
27-09-2025
ਸੀਨੀਅਰ ਡਿਪਟੀ ਮੇਅਰ ਵਲੋਂ ਬੈਠਕ 'ਤੇ ਇਤਰਾਜ਼ : ਵਿੱਤ ਅਤੇ ਠੇਕਾ ਕਮੇਟੀ ਦੀ ਬੈਠਕ 'ਤੇ ਇਤਰਾਜ਼ ਪ੍ਰਗਟ ਕਰਦੇ ਹੋਏ ਡਿਪਟੀ ਮੇਅਰ ਪਿ੍ਅੰਕਾ ਸ਼ਰਮਾ ਨੇ ਕਿਹਾ ਕਿ ਇਸ ਬੈਠਕ ਕਰਨ ਦੀ ਕੋਈ ਲੋੜ ਨਹੀਂ ਸੀ, ਪਿਛਲੀ ਬੈਠਕ 'ਚ ਪ੍ਰਵਾਨ ਹੋਏ ਕੰਮ ਅਜੇ ਤੱਕ ਨਹੀਂ ਹੋਏ | ਉਨ੍ਹਾਂ ਸ਼ਹਿਰ ਦੇ ਮੌਜੂਦਾ ਹਾਲਾਤ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸ਼ਹਿਰ ਦੀ ਸਫ਼ਾਈ ਅਤੇ ਸੀਵਰੇਜ਼ ਪ੍ਰਣਾਲੀ ਦੀ ਮੰਦੀ ਹਾਲਤ ਹੈ ਚੁਫੇਰੇ ਲੋਕਾਂ 'ਚ ਹਾਹਾਕਾਰ ਮੱਚੀ ਹੋਈ ਹੈ | ਚਾਰ ਪੰਜ ਕੌਂਸਲਰਾਂ ਦੀ ਬੈਠਕ ਸੱਦਣ ਦੀ ਜਗ੍ਹਾ ਨਿਗਮ ਦੇ ਹਾਊਸ ਦੀ ਬੈਠਕ ਸੱਦੀ ਜਾਂਦੀ ਜਿਸ 'ਚ 85 ਕੌਂਸਲਰ ਸ਼ਾਮਲ ਹੁੰਦੇ ਅਤੇ ਉਹ ਆਪਣੇ ਮਸ਼ਵਰੇ ਦਿੰਦੇ | ਇਸ ਦੌਰਾਨ ਉਨ੍ਹਾਂ ਆਪਣੀ ਪਾਰਟੀ ਦੇ ਮੇਅਰ ਦੀ ਕਾਰਜਪ੍ਰਣਾਲੀ 'ਤੇ ਵੀ ਕਈ ਸਵਾਲ ਚੁੱਕੇ |