ਅੰਮਿ੍ਤਸਰ, 31 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸ੍ਰੀ ਗੁਰੂ ਨਾਨਕ ਖੇਡ ਸਟੇਡੀਅਮ ਵਿਖੇ 45ਵੀਆਂ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਸ਼ੁਰੂਆਤ ਹੋਈ, ਜਿਸ ਦਾ ਰਸਮੀ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਕੰਵਲਜੀਤ ਸਿੰਘ ਸੰਧੂ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਦੂ ਬਾਲਾ ਮੰਗੋਤਰਾ ਵਲੋਂ ਹਵਾ 'ਚ ਗੁਬਾਰੇ ਛੱਡ ਕੇ ਕੀਤਾ | ਇਸ ਤੋਂ ਪਹਿਲਾਂ ਖੇਡ ਮੈਦਾਨ ਵੱਖ-ਵੱਖ ਬਲਾਕਾਂ ਤੋਂ ਪਹੁੰਚੇ ਖਿਡਾਰੀਆਂ ਨੇ ਸ਼ਾਨਦਾਰ ਮਾਰਚ ਪਾਸਟ 'ਚ ਹਿੱਸਾ ਲਿਆ | ਇਸ ਦੌਰਾਨ ਕੰਵਲਜੀਤ ਸਿੰਘ ਸੰਧੂ ਨੇ ਖਿਡਾਰੀਆਂ ਨੂੰ ਆਪਣੀ ਖੇਡ ਪੂਰੀ ਇਮਾਨਦਾਰੀ ਅਤੇ ਖੇਡ ਭਾਵਨਾ ਨਾਲ ਖੇਡਣ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਸਾਨੂੰ ਆਪਣੀ ਜ਼ਿੰਦਗੀ ਦੇ ਹਰ ਖੇਤਰ 'ਚ ਕਾਮਯਾਬ ਹੋਣ ਲਈ ਪੂਰੀ ਲਗਨ ਨਾਲ ਮਿਹਨਤ ਕਰਨੀ ਚਾਹੀਦੀ ਹੈ | ਇਨ੍ਹਾਂ ਖੇਡਾਂ ਦੇ ਇੰਚਾਰਜ਼ ਬਲਾਕ ਸਿੱਖਿਆ ਅਫ਼ਸਰ ਗੁਰਦੇਵ ਸਿੰਘ ਤੋਂ ਇਲਾਵਾ ਬਲਜੀਤ ਸਿੰਘ, ਰਣਜੀਤ ਸਿੰਘ, ਯਸ਼ਪਾਲ, ਦਲਜੀਤ ਸਿੰਘ ਆਦਿ ਦੀ ਦੇਖ-ਰੇਖ 'ਚ ਅੱਜ ਪਹਿਲੇ ਦਿਨ ਹੋਏ ਰੱਸਾ-ਕੱਸੀ ਦੇ ਮੁਕਾਬਲਿਆਂ 'ਚ ਬਲਾਕ ਜੰਡਿਆਲਾ ਗੁਰੂ ਨੇ ਪਹਿਲਾ, ਅੰਮਿ੍ਤਸਰ-1 ਨੇ ਦੂਜਾ ਤੇ ਚੌਗਾਵਾਂ-2 ਨੇ ਤੀਸਰਾ, ਹੈਂਡ ਬਾਲ ਮੁਕਾਬਲੇ (ਲੜਕੇ) 'ਚ ਬਲਾਕ ਮਜੀਠਾ ਨੇ ਪਹਿਲਾ, ਅੰਮਿ੍ਤਸਰ-1 ਨੇ ਦੂਜਾ ਅਤੇ ਲੜਕੀਆਂ ਦੇ ਮੁਕਾਬਲਿਆਂ 'ਚ ਜੰਡਿਆਲਾ ਗੁਰੂ ਨੇ ਪਹਿਲਾ, ਅੰਮਿ੍ਤਸਰ-1 ਨੇ ਦੂਸਰਾ,ਲੰਮੀ ਛਾਲ (ਲੜਕੇ) ਮਜੀਠਾ ਨੇ ਪਹਿਲਾ, ਅੰਮਿ੍ਤਸਰ-1 ਨੇ ਦੂਸਰਾ ਜਦ ਕਿ ਲੜਕੀਆਂ ਦੇ ਮੁਕਾਬਲਿਆਂ 'ਚ ਚੌਗਾਵਾਂ-2 ਨੇ ਪਹਿਲਾ ਤੇ ਰਈਆ-2 ਨੇ ਦੂਜਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਲੜਕੀਆਂ ਦੇ ਬੈਡਮਿੰਟਨ ਮੁਕਾਬਲਿਆਂ 'ਚ ਅੰਮਿ੍ਤਸਰ-2 ਨੇ ਪਹਿਲਾ, ਜੰਡਿਆਲਾ ਗੁਰੂ ਨੇ ਦੂਸਰਾ ਜਦ ਕਿ ਲੜਕਿਆਂ ਦੇ ਮੁਕਾਬਲਿਆਂ 'ਚ ਅੰਮਿ੍ਤਸਰ-2 ਨੇ ਪਹਿਲਾ, ਅੰਮਿ੍ਤਸਰ-1 ਨੇ ਦੂਸਰਾ ਸਥਾਨ ਪ੍ਰਾਪਤ ਕੀਤਾ |ਇਸ ਮੌਕੇ ਬਲਕਾਰ ਸਿੰਘ, ਹਰਸ਼ਰਨਜੀਤ ਕੌਰ, ਕਰਮਬੀਰ ਕੌਰ, ਨਿਸ਼ਾਨ ਸਿੰਘ, ਦਿਲਬਾਗ ਸਿੰਘ ਜ਼ਿਲ੍ਹਾ ਮੀਡੀਆ ਇੰਚਾਰਜ਼ ਪਰਮਿੰਦਰ ਸਰਪੰਚ, ਮਨਪ੍ਰੀਤ ਸੰਧੂ, ਬਲਜੀਤ ਸਿੰਘ ਮੱਲ੍ਹੀ, ਦਵਿੰਦਰ ਮਗੋਤਰਾ, ਮੁਨੀਸ਼ ਕੁਮਾਰ ਮੇਘ, ਰਜਿੰਦਰ ਸਿੰਘ, ਸੰਦੀਪ ਸਿਆਲ, ਮਨਪ੍ਰੀਤ ਕੌਰ, ਬਿਕਰਮਜੀਤ ਸਿੰਘ ਬੂਆ ਨੰਗਲੀ, ਹਰਜੀਤ ਸਿੰਘ ਰਾਜਾਸਾਂਸੀ, ਤਜਿੰਦਰਪਾਲ ਮਾਨ, ਗੁਰਸੇਵਕ ਸਿੰਘ ਭੰਗਾਲੀ, ਸਤਬੀਰ ਸਿੰਘ ਖੈਰਾਂਬਾਦ, ਯਾਦਮਨਿੰਦਰ ਸਿੰਘ ਧਾਰੀਵਾਲ, ਕੰਵਰ ਸਿਰਤਾਜ ਸਿੰਘ, ਵਰਿੰਦਰ ਸਿੰਘ ਸੈਂਸਰਾ ਆਦਿ ਹਾਜਰ ਸਨ |