17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਮਨਿਸਟੀਰੀਅਲ ਸਰਵਿਸ ਯੂਨੀਅਨ ਦੇ ਸਿਟੀ ਸਰਕਲ ਦੇ ਆਗੂ ਮਨਜਿੰਦਰ ਕੌਰ ਹੋਏ ਸੇਵਾਮੁਕਤ <br/>

Ad Position 21
No active advertisement
ਅਜੀਤ ਡੈਸਕ 01-11-2025
ਅੰਮਿ੍ਤਸਰ, 31 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਮਨਿਸਟੀਰੀਅਲ ਸਰਵਿਸ ਯੂਨੀਅਨ ਦੇ ਸਿਟੀ ਸਰਕਲ ਦੇ ਆਗੂ ਮਨਜਿੰਦਰ ਕੌਰ ਬਤੌਰ ਉੱਚ ਸ਼੍ਰੇਣੀ ਕਲਰਕ ਅੱਜ ਸੇਵਾ ਮੁਕਤ ਹੋ ਗਏ | ਇਸ ਮੌਕੇ ਟੈਕਨੀਕਲ ਸਰਵਿਸ ਯੂਨੀਅਨ, ਮਨਿਸਟੀਰੀਅਲ ਸਰਵਿਸ ਯੂਨੀਅਨ ਅਤੇ ਉਦਯੋਗਿਕ ਮੰਡਲ ਅੰਮਿ੍ਤਸਰ ਦੇ ਸਟਾਫ ਵਲੋਂ ਮਨਜਿੰਦਰ ਕੌਰ, ਉਨ੍ਹਾਂ ਦੇ ਪਤੀ ਬਲਕਾਰ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪੁੱਤਰੀ ਲਵਿਸ਼ ਸਿੱਧੂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਟੈਕਨੀਕਲ ਸਰਵਿਸ ਯੂਨੀਅਨ ਬਾਰਡਰ ਜ਼ੋਨ ਅੰਮਿ੍ਤਸਰ ਦੇ ਸਕੱਤਰ ਕਵਲਜੀਤ ਸਿੰਘ ਬੱਲ ਅਤੇ ਮਨਿਸਟੀਰੀਅਲ ਸਰਵਿਸ ਯੂਨੀਅਨ ਦੇ ਪੈਟਰਨ ਸੁਖਦੇਵ ਸਿੰਘ ਸਿੱਧੂ ਨੇ ਮਨਜਿੰਦਰ ਕੌਰ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਇੰਜੀ. ਹਰਦੀਪ ਸਿੰਘ ਵਧੀਕ ਨਿਗਰਾਨ ਇੰਜੀਨੀਅਰ ਉਦਯੋਗਿਕ ਮੰਡਲ ਅੰਮਿ੍ਤਸਰ, ਜਗਦੀਪ ਸਿੰਘ ਸੁਪਰਡੈਂਟ, ਤੇਜਪਾਲ ਸਿੰਘ, ਸਰਬਜੀਤ ਸਿੰਘ, ਮਨਪ੍ਰੀਤ ਸਿੰਘ ਬੱਲ, ਰਾਜੇਸ਼ਵਰ ਸੁਪਰਡੈਂਟ, ਨਰਿੰਦਰ ਆਨੰਦ, ਰੇਨੂੰ ਸ਼ਰਮਾ, ਜਗਰੂਪ ਕੌਰ, ਮੇਗਾ ਸ਼ਰਮਾ, ਦਲਜੀਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 45ਵੀਆਂ ਤਿੰਨ ਰੋਜਾ ਜ਼ਿਲਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਸ਼ੁਰੂਆਤ <br/> ਅਗਲੀ ਖ਼ਬਰ ਡਾਇਬੀਟਿਕ ਫੁੱਟ ਸੁਸਾਇਟੀ ਆਫ਼ ਇੰਡੀਆ ਵਲੋਂ ਗੁਰੂ ਨਗਰੀ 'ਚ ਸ਼ੂਗਰ ਰੋਗੀਆਂ ਦੇ ਪੈਰਾਂ ਦੀ ਦੇਖ ਭਾਲ ਸੰਬੰਧੀ ਤਿੰਨ ਦਿਨਾ...
Ad Position 24