17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਡਾਇਬੀਟਿਕ ਫੁੱਟ ਸੁਸਾਇਟੀ ਆਫ਼ ਇੰਡੀਆ ਵਲੋਂ ਗੁਰੂ ਨਗਰੀ 'ਚ ਸ਼ੂਗਰ ਰੋਗੀਆਂ ਦੇ ਪੈਰਾਂ ਦੀ ਦੇਖ ਭਾਲ ਸੰਬੰਧੀ ਤਿੰਨ ਦਿਨਾ ਕਾਨਫਰੰਸ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 01-11-2025
ਅੰਮਿ੍ਤਸਰ, 31 ਅਕਤੂਬਰ (ਜਸਵੰਤ ਸਿੰਘ ਜੱਸ)-ਡਾਇਬੀਟਿਕ ਪੈਰਾਂ ਦੀ ਦੇਖ ਭਾਲ ਸੰਬੰਧੀ ਡਾਇਬੀਟਿਕ ਫੁੱਟ ਸੁਸਾਇਟੀ ਆਫ਼ ਇੰਡੀਆ ਵਲੋਂ ਸ੍ਰੀ ਗੁਰੂ ਰਾਮ ਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰਿਸਰਚ ਅਤੇ ਅਮਨਦੀਪ ਹਸਪਤਾਲ ਸਮੂਹ ਤੇ ਉਜਾਲਾ ਸਿਗਨਸ ਦੇ ਸਹਿਯੋਗ ਨਾਲ ਗੁਰੂ ਨਗਰੀ ਵਿਖੇ ਤਿੰਨ ਦਿਨਾਂ ਕਾਨਫਰੰਸ ਕਰਵਾਈ ਜਾ ਰਹੀ ਹੈ | ਇਸ ਕਾਨਫਰੰਸ ਦਾ ਉਦਘਾਟਨ ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਜਰ ਵਲੋਂ ਸ਼ਮਾਂ ਰੌਸ਼ਨ ਕਰਕੇ ਕੀਤਾ ਗਿਆ ਤੇ ਡਾ. ਐੱਮ.ਐੱਸ. ਉੱਪਲ ਉਪ ਕੁਲਪਤੀ ਸ੍ਰੀ ਗੁਰੂ ਰਾਮ ਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਕੌਮੀ ਪੱਧਰ ਦੀ ਕਾਨਫਰੰਸ ਵਿਚ ਪ੍ਰਸਿੱਧ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਫੈਕਲਟੀ ਸ਼ੂਗਰ ਦੇ ਪੈਰਾਂ ਦੀ ਦੇਖਭਾਲ ਵਿਚ ਨਵੀਨਤਮ ਤਕਨੀਕਾਂ ਅਤੇ ਆਪਣੀ ਮੁਹਾਰਤ ਅਤੇ ਗਿਆਨ ਸਾਂਝਾ ਕਰਨ ਲਈ ਦੇਸ਼ ਵਿਦੇਸ਼ ਤੋਂ ਕਰੀਬ 800 ਡੈਲੀਗੇਟ ਸ਼ਿਰਕਤ ਕਰ ਰਹੇ ਹਨ | ਕਾਨਫੰਰਸ ਦੇ ਆਰਗੇਨਾਈਜ਼ਿੰਗ ਚੇਅਰਮੈਨ ਡਾ: ਰਵੀ ਮਹਾਜਨ ਅਨੁਸਾਰ ਕਾਨਫੰਰਸ ਦਾ ਪਹਿਲਾ ਦਿਨ ਸ਼ੂਗਰ ਰੋਗੀਆਂ ਲਈ ਸਰਜੀਕਲ ਪ੍ਰਕਿਰਿਆਵਾਂ 'ਤੇ ਕੇਂਦਿ੍ਤ ਰਿਹਾ ਤੇ ਦੂਜੇ ਦਿਨ ਸ਼ੂਗਰ ਰੋਗੀਆਂ ਦੇ ਪੈਰਾਂ ਦੀ ਦੇਖਭਾਲ ਬਾਰੇ ਜਾਗਰੂਕਤਾ ਫੈਲਾਉਣ ਲਈ ਵਾਕਾਥਾਨ ਦਾ ਆਯੋਜਨ ਕੀਤਾ ਗਿਆ | ਇਸ ਸਮਾਗਮ ਵਿਚ ਵਿਧਾਇਕ ਅਜੈ ਗੁਪਤਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਇਸ ਦੌਰਾਨ ਸ਼ੂਗਰ ਰੋਗੀਆਂ ਲਈ ਪੈਰਾਂ ਦੀ ਸਹੀ ਦੇਖਭਾਲ ਬਾਰੇ ਜਾਗਰੂਕ ਕੀਤਾ ਗਿਆ | ਇਸ ਕਾਨਫਰੰਸ ਵਿਚ ਕੌਮੀ ਪੱਧਰ 'ਤੇ ਸੰਸਥਾ ਦੇ ਸੰਸਥਾਪਕ ਪ੍ਰਧਾਨ ਡਾ. ਅਰੁਣ ਬੱਲ, ਡਾ. ਆਸ਼ੂ ਰਸਤੋਗੀ, ਪ੍ਰੋਫੈਸਰ ਐਂਡੋਕਰੀਨੋਲੋਜੀ, ਡਾ. ਸੁਨੀਲ ਗਾਬਾ, ਪ੍ਰੋ. ਪਲਾਸਟਿਕ ਸਰਜਰੀ, ਡਾ. ਵੀਬੀ ਨਰਾਇਣ ਮੂਰਤੀ ਪ੍ਰਧਾਨ ਚੇਨਈ, ਡਾ: ਅਵਤਾਰ ਸਿੰਘ, ਡਾ: ਅਮਨਦੀਪ ਕੌਰ, ਡਾ:ਰਵੀ ਮਹਾਜਨ, ਡਾ.ਰਾਜ ਸਭਾਵਤੀ, ਡਾ. ਸੰਜੇ ਵੈਦਿਆ ਮੁੰਬਈ, ਡਾ.ਭਾਰਤ ਕੋਟਰੂ, ਡਾ. ਪੁਨੀਤ ਅਰੋੜਾ, ਡਾ. ਰਾਜੀਵ ਖੰਨਾ, ਡਾ. ਰੋਹਿਤ ਕਪੂਰ, ਡਾ: ਵਿਕਾਸ ਕੱਕੜ, ਪ੍ਰੋਫੈਸਰ ਲੁਈਜ਼ ਮੈਟਿਨੀਜ ਇਟਲੀ, ਪ੍ਰੋਫੈਸਰ ਵਿੰਡੀ ਕੋਲ, ਯੂ. ਐਸ. ਏ., ਪ੍ਰੋਫੈਸਰ. ਕੈਥਰੀਨ ਗੁੱਡੇ, ਨੌਰਵਿਚ ਯੂ.ਕੇ, ਪ੍ਰੋਫੈਸਰ: ਵੀਨੂ ਕਵਾਰਥਪੂ ਯੂ.ਕੇ., ਪ੍ਰੋਫੈਸਰ ਜ਼ੁਲਫਿਕਾਰ ਅਲੀ ਅੱਬਾਸ ਤਨਜ਼ਾਨੀਆ, ਪ੍ਰੋਫੈਸਰ. ਰੌਬਰਟ ਬੈਮ ਚੈੱਕ ਰਿਪਬਲਿਕ, ਪ੍ਰੋਫੈਸਰ ਹਰੀਕਿ੍ਸ਼ਨ ਨਾਇਰ ਮਲੇਸ਼ੀਆ, ਪ੍ਰੋਫੈਸਰ ਜੇ.ਪੀ. ਹਾਂਗ, ਦੱਖਣੀ ਕੋਰੀਆ ਸਮੇਤ ਹੋਰ ਸੀਨੀਅਰ ਡਾਕਟਰ ਸਾਹਿਬਾਨ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਮਨਿਸਟੀਰੀਅਲ ਸਰਵਿਸ ਯੂਨੀਅਨ ਦੇ ਸਿਟੀ ਸਰਕਲ ਦੇ ਆਗੂ ਮਨਜਿੰਦਰ ਕੌਰ ਹੋਏ ਸੇਵਾਮੁਕਤ <br/> ਅਗਲੀ ਖ਼ਬਰ ਭਾਕਿਯੂ ਏਕਤਾ ਉਗਰਾਹਾਂ ਦੇ ਵਫ਼ਦ ਵਲੋਂ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨਾਲ ਮੀਟਿੰਗ <br/>
Ad Position 24