ਅੰਮਿ੍ਤਸਰ, 1 ਨੰਵਬਰ (ਰੇਸ਼ਮ ਸਿੰਘ)-ਇੱਥੇ ਏਅਰਪੋਰਟ ਰੋਡ ਸਥਿਤ ਲਿਵਾਸਾ ਹਸਪਤਾਲ ਦੇ ਸੀਨੀਅਰ ਆਰਥੋਪੈਡਿਕ ਸਰਜਨ ਡਾ. ਰਣਜੀਤ ਸਿੰਘ ਨੇ ਜ਼ੀਰੋ ਤਕਨੀਕ ਰਾਹੀਂ ਹੁਣ ਤੱਕ 20 ਹਜ਼ਾਰ ਤੋਂ ਵਧੇਰੇ ਮਰੀਜ਼ਾਂ ਦੇ ਗੋਡਿਆਂ ਦੇ ਜੋੜ ਬਦਲੇ ਹਨ, ਨੂੰ ਇਸ ਸਫਲਤਾਪੂਰਕ ਕਾਰਜ ਲਈ ਚੰਡੀਗੜ੍ਹ ਵਿਖੇ ਹੋਏ ਇਕ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਐਕਸੀਲੈਂਸ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਡਾ. ਰਣਜੀਤ ਸਿੰਘ ਨੂੰ ਸਿੱਕਮ ਦੇ ਸਾਬਕਾ ਰਾਜਪਾਲ ਸ੍ਰੀ ਗੁਰਬਚਨ ਜਗਤ ਵਲੋਂ ਦਿੱਤਾ ਗਿਆ | ਇਹ ਐਵਾਰਡ ਮਿਲਣ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਇਥੇ ਗੱਲਬਾਤ ਕਰਦਿਆਂ ਡਾ. ਰਣਜੀਤ ਸਿੰਘ ਨੇ ਕਿਹਾ ਕਿ ਜ਼ੀਰੋ ਤਕਨੀਕ ਨਾਲ ਸਰਜਰੀ ਕਰਕੇ ਸਿਰਫ 20 ਮਿੰਟ ਵਿਚ ਹੀ ਮਰੀਜ਼ ਦੇ ਗੋਡੇ ਅਤੇ ਜੋੜ ਬਦਲ ਦਿੱਤੇ ਜਾਂਦੇ ਹਨ, ਮਰੀਜ਼ ਨੂੰ ਜਿਆਦਾ ਤਕਲੀਫ ਵੀ ਨਹੀਂ ਹੁੰਦੀ ਅਤੇ ਮਰੀਜ਼ ਸਰਜਰੀ ਕਰਵਾਉਣ ਉਪਰੰਤ ਕੁਝ ਸਮੇਂ ਬਾਅਦ ਹੀ ਆਮ ਵਾਂਗ ਤੁਰਨ ਫਿਰਨ ਲੱਗ ਜਾਂਦਾ ਹੈ ਅਤੇ ਆਮ ਵਾਂਗ ਆਪਣੇ ਰੋਜ਼ਾਨਾ ਦੇ ਕੰਮਕਾਰ ਕਰ ਸਕਦਾ ਹੈ |