ਅੰਮਿ੍ਤਸਰ, 1 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪਾਵਰਕਾਮ ਦਫ਼ਤਰ ਪੀ ਅਤੇ ਐੱਮ ਹਲਕਾ ਅੰਮਿ੍ਤਸਰ ਵਿਖੇ ਇੰਜ: ਬਲਵਿੰਦਰ ਪਾਲ ਉਪ ਮੁੱਖ ਇੰਜ: ਪੀ ਅਤੇ ਐੱਮ ਹਲਕਾ ਅੰਮਿ੍ਤਸਰ ਦੀ ਸੇਵਾਮੁਕਤੀ ਮੌਕੇ ਇਕ ਪ੍ਰਭਾਵਸ਼ਾਲੀ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ 'ਚ ਸੇਵਾਮੁਕਤ ਹੋ ਰਹੇ ਅਧਿਕਾਰੀ ਨੂੰ ਉਪ-ਮੁਖ ਇੰਜ:/ ਸੰਚਾਲਨ ਸਬ ਅਰਬਨ ਹਲਕਾ ਅੰਮਿ੍ਤਸਰ, ਸਮੂਹ ਵਧੀਕ ਨਿਗਰਾਨ ਇੰਜ: ਅਤੇ ਦਫ਼ਤਰੀ ਸਟਾਫ਼ ਵਲੋਂ ਨਿੱਘੀ ਵਿਦਾਇਗੀ ਦਿੱਤੀ ਗਈ | ਇਸ ਮੌਕੇ ਹਾਜ਼ਰ ਸਾਥੀਆਂ ਵਲੋਂ ਅਧਿਕਾਰੀ ਦੀ ਬਿਹਤਰ ਕਾਰਗੁਜ਼ਾਰੀ ਲਈ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ, ਤੋਹਫ਼ੇ ਅਤੇ ਪੁਸ਼ਪ ਹਾਰਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਸਮੇਂ ਇੰਜ: ਬਲਵਿੰਦਰ ਪਾਲ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ | ਇਸ ਮੌਕੇ ਉਪ-ਮੁਖ ਇੰਜ:/ਸੰਚਾਲਣ ਸਬ ਅਰਬਨ ਹਲਕਾ ਅੰਮਿ੍ਤਸਰ ਇੰਜ: ਬਲਕਾਰ ਸਿੰਘ, ਇੰਜ: ਗਗਨਦੀਪ ਸਿੰਘ, ਪਰਦੀਪ ਕੁਮਾਰ, ਪਲਵਿੰਦਰ ਸਿੰਘ, ਹਰਿੰਦਰ ਸਿੰਘ, ਅਮਨੀਸ਼ ਕੁਮਾਰ (ਸਾਰੇ ਵਧੀਕ ਨਿਗ: ਇੰਜ:) ਪਰਵੀਨ ਕੁਮਾਰ ਏਈੲ, ਸੌਰਵ ਘਈ ਜੇ.ਈ., ਅਰਵਿੰਦਰ ਸਿੰਘ ਹਲਕਾ ਸੁਪਰਡੈਂਟ, ਜਸਵਿੰਦਰ ਸਿੰਘ ਵਾਲੀਆ, ਮੁਨੀਸ਼ ਕੁਮਾਰ, ਸੰਨੀ ਤਲਵਾੜ, ਸਵਿਤਾ ਕੁਮਾਰੀ, ਦਿਲਬਾਗ ਕੌਰ (ਉਪ-ਮੁਖ ਪੜਤਾਲਕਾਰ ਬਾਰਡਰ ਜੋਨ), ਜਸਪਾਲ ਕੌਰ, ਗੁਰਵਿੰਦਰ ਕੌਰ ਵਾਲੀਆ (ਲੇਖਾ ਅਫ਼ਸਰ/ਖੇਤਰ) ਸ਼ਾਮਲ ਹੋਏ | ਸਟੇਜ ਦੀ ਕਾਰਵਾਈ ਕੁਲਦੀਪ ਸ਼ਰਮਾ ਜੇ. ਈ. ਵੱਲੋਂ ਨਿਭਾਈ | ਅਖ਼ੀਰ 'ਚ ਇੰਜ: ਬਲਵਿੰਦਰ ਪਾਲ ਨੇ ਸਮੂਹ ਅਧਿਕਾਰੀਆਂ ਅਤੇ ਸਟਾਫ਼ ਦਾ ਧੰਨਵਾਦ ਕੀਤਾ |