24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਖਾਲਸਾ ਕਾਲਜ ਨੇ ਯੁਵਕ ਮੇਲੇ 'ਚ ਮਾਰੀ ਬਾਜ਼ੀ ਬੀ ਡਵੀਜ਼ਨ 'ਚ ਬਣਿਆ ਪਹਿਲਾ ਰਨਰ-ਅਪ

Ad Position 21
No active advertisement
ਅਜੀਤ ਡੈਸਕ 02-11-2025
ਅੰਮਿ੍ਤਸਰ, 1 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵਲੋਂ ਕਰਵਾਏ ਗਏ ਏ ਜ਼ੋਨ ਯੁਵਕ ਮੇਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬੀ ਡਵੀਜ਼ਨ 'ਚ ਪਹਿਲੀ ਰਨਰ-ਅਪ ਟਰਾਫੀ ਆਪਣੇ ਨਾਮ ਕੀਤੀ ਹੈ | ਇਸ ਸਬੰਧੀ ਕਾਲਜ ਦੇ ਪਿ੍ੰ: ਡਾ. ਕੁਲਵਿੰਦਰ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਸਫਲਤਾ ਯੁਵਕ ਮੇਲੇ ਦੇ ਇੰਚਾਰਜ ਡਾ. ਗੁਰਜੰਟ ਸਿੰਘ ਦੀ ਨਿਗਰਾਨੀ ਹੇਠ ਸਾਰੇ ਸਟਾਫ ਦੇ ਸਹਿਯੋਗ ਨਾਲ ਸੰਭਵ ਹੋਈ | ਉਨ੍ਹਾਂ ਦੱਸਿਆ ਕਿ ਗਰੁੱਪ ਸ਼ਬਦ 'ਚ ਤੀਜਾ ਸਥਾਨ, ਭੰਗੜੇ 'ਚ ਦੂਜਾ, ਨਾਟਕ ਅਤੇ ਮਾਈਮ 'ਚ ਤੀਜਾ, ਲੋਕ ਗੀਤ 'ਚ ਪਹਿਲਾ, ਫੋਕ ਆਰਕੈਸਟਰਾ 'ਚ ਤੀਜਾ, ਕਵਿਤਾ, ਭਾਸ਼ਣ (ਪੰਜਾਬੀ), ਰੰਗੋਲੀ, ਕਲਾਸੀਕਲ ਵੋਕਲ, ਕਲਾਜ, ਆਨ-ਸਪਾਟ ਪੇਂਟਿੰਗ ਅਤੇ ਕਵਿਸ਼ਰੀ 'ਚ ਪਹਿਲਾ, ਭਾਸ਼ਣ (ਅੰਗਰੇਜ਼ੀ), ਪੋਸਟਰ ਮੇਕਿੰਗ, ਫੈਂਸੀ ਡਰੈੱਸ ਅਤੇ ਗੀਤ 'ਚ ਦੂਜਾ, ਡੀਬੇਟ (ਪੰਜਾਬੀ), ਵਾਰ ਗਾਇਨ 'ਚ ਤੀਜਾ ਅਤੇ ਕੁਇਜ਼ 'ਚ ਦੂਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਅਤੇ ਸਕੱਤਰ ਵਿਦਿਆ ਸੁਖਮਿੰਦਰ ਸਿੰਘ ਨੇ ਕਾਲਜ ਦੇ ਪਿ੍ੰਸੀਪਲ, ਸਟਾਫ ਅਤੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਖਾਲਸਾ ਕਾਲਜ ਸਿਰਫ਼ ਅਕਾਦਮਿਕ ਖੇਤਰ 'ਚ ਹੀ ਨਹੀਂ, ਸਗੋਂ ਸੱਭਿਆਚਾਰਕ ਤੇ ਆਤਮਕ ਵਿਕਾਸ ਵੱਲ ਵੀ ਵਿਦਿਆਰਥੀਆਂ ਨੂੰ ਪ੍ਰੇਰਿਤ ਕਰ ਰਿਹਾ ਹੈ | ਪਿ੍ੰ: ਡਾ. ਕੁਲਵਿੰਦਰ ਸਿੰਘ ਨੇ ਕਿਹਾ ਕਿ ਇਹ ਪ੍ਰਾਪਤੀ ਕਾਲਜ ਦੇ 'ਸਰਬਪੱਖੀ ਵਿਕਾਸ' ਦੇ ਸੁਤੰਤਰ ਸੰਕਲਪ ਨੂੰ ਦਰਸਾਉਂਦੀ ਹੈ |
Ad Position 22
No active advertisement
ਪਿਛਲੀ ਖ਼ਬਰ ਝਾੜੀਆਂ 'ਚੋਂ ਮਿਲਿਆ ਇਕ ਦਿਨ ਦਾ ਨਵਜੰਮਿਆ ਬੱਚਾ ਅਗਲੀ ਖ਼ਬਰ ਉਪ-ਮੁਖ ਇੰਜ: ਬਲਵਿੰਦਰ ਪਾਲ ਨੂੰ ਸੇਵਾਮੁਕਤੀ ਮੌਕੇ ਨਿੱਘੀ ਵਿਦਾਇਗੀ ਦਿੱਤੀ
Ad Position 24