24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਝਾੜੀਆਂ 'ਚੋਂ ਮਿਲਿਆ ਇਕ ਦਿਨ ਦਾ ਨਵਜੰਮਿਆ ਬੱਚਾ

Ad Position 21
No active advertisement
ਭਾਈ ਮੰਝ ਸਾਹਿਬ ਰੋਡ ਵਿਖੇ ਝਾੜੀਆਂ 'ਚ ਪਿਆ ਨਵਜੰਮਿਆ ਬੱਚਾ ਅਤੇ ਜਾਣਕਾਰੀ ਦਿੰਦੇ ਹੋਏ ਐੱਸ.ਆਈ. ਸੁਲੱਖਣ ਸਿੰਘ | ਤਸਵੀਰ : ਗੁਰਨਾਮ ਸਿੰਘ ਬੁੱਟਰ <br/> 02-11-2025
ਸੁਲਤਾਨਵਿੰਡ, 1 ਨਵੰਬਰ (ਗੁਰਨਾਮ ਸਿੰਘ ਬੁੱਟਰ)-ਥਾਣਾ ਸੁਲਤਾਨਵਿੰਡ ਦੇ ਅਧੀਨ ਪੈਂਦੇ ਭਾਈ ਮੰਝ ਸਿੰਘ ਇਲਾਕੇ 'ਚ ਝਾੜੀਆਂ 'ਚੋਂ ਇੱਕ ਦਿਨ ਦਾ ਨਵਜੰਮਿਆ ਬੱਚਾ ਮਿਲਿਆ ਹੈ, ਜਿਸ ਦੀ ਸੋਸ਼ਲ ਮੀਡੀਆ 'ਤੇ ਵੀਡੀਓ ਵੀ ਵਾਇਰਲ ਹੋ ਗਈ ਹੈ | ਇਲਾਕਾ ਵਾਸੀਆਂ ਨੇ ਦੋਸ਼ ਲਗਾਇਆ ਕਿ ਪੁਲਿਸ ਨੂੰ ਇਸ ਬਾਰੇ ਸੂਚਿਤ ਕਰਨ ਦੇ ਬਾਵਜੂਦ ਹਾਲੇ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਗਈ | ਫਿਲਹਾਲ ਉਨ੍ਹਾਂ ਨੇ ਬੱਚੇ ਨੂੰ ਬੇਬੇ ਨਾਨਕੀ ਸਰਕਾਰੀ ਹਸਪਤਾਲ ਅੰਮਿ੍ਤਸਰ ਵਿਖੇ ਦਾਖਲ ਕਰਵਾ ਦਿੱਤਾ ਹੈ | ਦੂਜੇ ਪਾਸੇ ਸੂਤਰਾਂ ਤੋਂ ਪਤਾ ਲੱਗਿਆ ਕਿ ਇਲਾਕਾ ਵਾਸੀਆਂ ਵਲੋਂ ਇਹ ਘਿਨਾਉਣੀ ਹਰਕਤ ਕਰਨ ਵਾਲੇ ਸ਼ਖਸ ਦੀ ਸ਼ਨਾਖਤ ਕਰ ਲਈ ਗਈ ਹੈ, ਜਿਸ ਦੀ ਪੁਲਿਸ ਵਲੋਂ ਕਿਸੇ ਸਮੇਂ ਵੀ ਗਿ੍ਫ਼ਤਾਰੀ ਕੀਤੀ ਜਾ ਸਕਦੀ ਹੈ | ਇਸ ਸਮੇਂ ਮੌਕੇ ਤੇ ਪਹੁੰਚੇ ਪੁਲਿਸ ਥਾਣਾ ਸੁਲਤਾਨਵਿੰਡ ਦੇ ਐਸ. ਆਈ. ਸੁਲੱਖਣ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਬੱਚੇ ਦੀ ਮਾਤਾ ਅਮਨਦੀਪ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਭਾਈ ਮੰਝ ਸਾਹਿਬ ਰੋਡ ਮਾਤਾ ਗੰਗਾ ਜੀ ਨਗਰ ਕੋਟ ਮਿੱਤ ਸਿੰਘ ਵਜੋਂ ਹੋਈ ਹੈ ਅਤੇ ਕਾਨੂੰਨ ਜੋ ਕਾਰਵਾਈ ਬਣਦੀ ਹੋਏਗੀ, ਉਹ ਜ਼ਰੂਰ ਕਰ ਦਿੱਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਪੁਰਾਣੀ ਪੈਨਸ਼ਨ ਪ੍ਰਾਪਤੀ ਅਤੇ ਪੇਅ ਸਕੇਲ ਬਹਾਲੀ ਫਰੰਟ ਨੇ ਸਾੜਿਆ ਸਰਕਾਰ ਦਾ ਪੁਤਲਾ ਅੱਜ ਤਰਨ ਤਾਰਨ ਰੈਲੀ ਦਾ ਕੀਤਾ ਜਾ... ਅਗਲੀ ਖ਼ਬਰ ਖਾਲਸਾ ਕਾਲਜ ਨੇ ਯੁਵਕ ਮੇਲੇ 'ਚ ਮਾਰੀ ਬਾਜ਼ੀ ਬੀ ਡਵੀਜ਼ਨ 'ਚ ਬਣਿਆ ਪਹਿਲਾ ਰਨਰ-ਅਪ
Ad Position 24