24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਪੁਰਾਣੀ ਪੈਨਸ਼ਨ ਪ੍ਰਾਪਤੀ ਅਤੇ ਪੇਅ ਸਕੇਲ ਬਹਾਲੀ ਫਰੰਟ ਨੇ ਸਾੜਿਆ ਸਰਕਾਰ ਦਾ ਪੁਤਲਾ ਅੱਜ ਤਰਨ ਤਾਰਨ ਰੈਲੀ ਦਾ ਕੀਤਾ ਜਾਵੇਗਾ ਭਰਵਾਂ ਸਮਰਥਨ

Ad Position 21
No active advertisement
ਅਜੀਤ ਡੈਸਕ 02-11-2025
ਅੰਮਿ੍ਤਸਰ, 1 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਪੰਜਾਬ ਇਕਾਈ ਅੰਮਿ੍ਤਸਰ ਅਤੇ ਪੰਜਾਬ ਪੇਅ ਬਹਾਲੀ ਫਰੰਟ ਅੰਮਿ੍ਤਸਰ ਵਲੋਂ ਡੀ. ਸੀ. ਦਫਤਰ ਵਿਖੇ ਗੁਰਬਿੰਦਰ ਸਿੰਘ ਖਹਿਰਾ ਮਾਝਾ ਜੋਨ ਕਨਵੀਨਰ ਦੀ ਅਗਵਾਈ ਹੇਠ ਜ਼ਿਲਾ ਪੱਧਰੀ ਰੈਲੀ ਕਰਕੇ ਪੰਜਾਬ ਸਰਕਾਰ ਖਿਲਾਫ ਰੋਸ ਮਾਰਚ ਕਰਦਿਆ ਅਰਥੀ ਫੂਕ ਮੁਜ਼ਾਹਰਾ ਕੀਤਾ | ਇਸ ਮੌਕੇ ਡੀ. ਐੱਮ. ਐੱਫ. ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਅਤੇ ਜ਼ਿਲ੍ਹਾ ਆਗੂ ਸੁਖਜਿੰਦਰ ਸਿੰਘ, ਨਿਰਮਲ ਸਿੰਘ, ਰਜੇਸ਼ ਪਰਾਸ਼ਰ, ਬਿਕਰਮਜੀਤ ਸਿੰਘ, ਕੰਵਰਜੀਤ ਸਿੰਘ, 3704 ਮਾਸਟਰ ਕੇਡਰ ਯੂਨੀਅਨ ਦੇ ਬਿਕਰਮਜੀਤ ਸਿੰਘ ਅਤੇ ਅੰਜਲੀ, 569 ਲੈਕਚਰਾਰ ਯੂਨੀਅਨ ਦੇ ਆਗੂ ਮਨਪ੍ਰੀਤ ਸਿੰਘ, 4161 ਮਾਸਟਰ ਕਾਡਰ ਯੂਨੀਅਨ ਦੇ ਸਿਮਰਨਜੀਤ ਸਿੰਘ, 873 ਡੀ.ਪੀ.ਈ. ਅਤੇ 73 ਲੈਕਚਰ ਯੂਨੀਅਨ ਦੇ ਮਨਦੀਪ ਸਿੰਘ ਅਤੇ ਸੰਦੀਪ ਮੱਟੂ ਨੇ ਕਿਹਾ ਕਿ ਸਰਕਾਰ ਨੇ ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜਜ਼ਮਾਂ ਨਾਲ ਚੋਣਾਂ ਤੋਂ ਪਹਿਲਾਂ ਪੰਜਾਬ ਪੇਅ ਸਕੇਲ ਲਾਗੂ ਕਰਨ ਦਾ ਵਾਅਦਾ ਕੀਤਾ ਸੀ, ਪ੍ਰੰਤੂ ਹਾਈ ਕੋਰਟ ਤੇ ਸੁਪਰੀਮ ਕੋਰਟ ਵਲੋਂ ਮੁਲਾਜਮਾਂ ਦੇ ਹੱਕ 'ਚ ਫੈਂਸਲੇ ਆਉਣ ਤੋਂ ਬਾਅਦ ਵੀ ਸਹੀ ਰੂਪ ਨਾਲ ਲਾਗੂ ਨਾ ਕਰਨਾ ਸਰਕਾਰ ਦਾ ਇਕ ਬਹੁਤ ਹੀ ਗ਼ਲਤ ਤੇ ਮੁਲਾਜ਼ਮ ਵਿਰੋਧੀ ਚਿਹਰਾ ਸਾਹਮਣੇ ਆਇਆ ਹੈ | ਉਨ੍ਹਾਂ ਦੱਸਿਆ ਕਿ 2 ਨਵੰਬਰ ਨੂੰ ਪੰਜਾਬ ਪੇਅ ਸਕੇਲ ਬਹਾਲੀ ਫਰੰਟ ਵਲੋਂ ਜ਼ਿਲ੍ਹਾ ਤਰਨ ਤਰਨ ਵਿਖੇ ਕੀਤੇ ਜਾ ਰਹੇ ਧਰਨੇ 'ਚ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਅੰਮਿ੍ਤਸਰ ਅਤੇ ਡੀ.ਟੀ.ਐੱਫ. ਅੰਮਿ੍ਤਸਰ ਵਲੋਂ ਭਰਵੀ ਸ਼ਮੂਲੀਅਤ ਕੀਤੀ ਜਾਵੇਗੀ | ਇਸ ਮੌਕੇ ਸੁਖਰਾਜ ਸਿੰਘ ਸਰਕਾਰੀਆ, ਗੁਰਪ੍ਰੀਤ ਸਿੰਘ ਜੰਡਿਆਲਾ, ਵੰਦਨਾ ਭਾਰਤੀ, ਨਵਤੇਜ ਸਿੰਘ, ਸੁਲੱਖਣ ਸਿੰਘ, ਹੀਰਾ ਸਿੰਘ, ਸੰਦੀਪ ਸਿੰਘ, ਲਖਵਿੰਦਰ ਸਿੰਘ, ਮਨੀਸ਼ ਪੀਟਰ, ਨਰੇਸ਼ ਕੁਮਾਰ, ਲੈਕਚਰਾਰ ਮਨਪ੍ਰੀਤ ਸਿੰਘ, ਹਰਪ੍ਰੀਤ ਨਿਰੰਜਨਪੁਰ, ਮਨਿੰਦਰ ਸਿੰਘ ਬਹੋੜੂ, ਮਨਦੀਪ ਸਿੰਘ ਹਰਸ਼ਾ ਛੀਨਾ, ਆਕਾਸ਼ ਜੀ, ਸ਼ੁਭ ਕਿਰਨ ਮੈਡਮ, ਸਿਮਰਨਜੀਤ ਕੌਰ, ਮੋਨੀਕਾ ਸ਼ਰਮਾ, ਸ਼ਰਨ, ਹਰ ਸਿਮਰਨ ਕੌਰ, ਪ੍ਰੇਮ ਸਿੰਘ ਅਬਦਾਲ, ਮੋਨਿਕਾ ਸ਼ਰਮਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐੱਸ.ਡੀ.ਐੱਮ. ਮਜੀਠਾ ਵਲੋਂ ਦਸਮੇਸ਼ ਸਕੂਲ ਕੋਟਲਾ ਸੁਲਤਾਨ ਸਿੰਘ ਦਾ ਅਚਨਚੇਤ ਦੌਰਾ ਅਗਲੀ ਖ਼ਬਰ ਝਾੜੀਆਂ 'ਚੋਂ ਮਿਲਿਆ ਇਕ ਦਿਨ ਦਾ ਨਵਜੰਮਿਆ ਬੱਚਾ
Ad Position 24